"/> ਅੰਤਰਰਾਸ਼ਟਰੀ ਮਹਿਲਾ ਦਿਹਾੜੇ ਤੇ ਔਰਤਾ ਨੂੰ ਉਹਨਾਂ ਦੇ ਅਧਿਕਾਰਾ ਬਾਰੇ ਕੀਤਾ ਗਿਆ ਸੁਚੇਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੰਤਰਰਾਸ਼ਟਰੀ ਮਹਿਲਾ ਦਿਹਾੜੇ ਤੇ ਔਰਤਾ ਨੂੰ ਉਹਨਾਂ ਦੇ ਅਧਿਕਾਰਾ ਬਾਰੇ ਕੀਤਾ ਗਿਆ ਸੁਚੇਤ

Published On: punjabinfoline.com, Date: Mar 10, 2018

ਰਾਜਪੁਰਾ 9 ਮਾਰਚ (ਰਾਜੇਸ਼ ਡੈਹਰਾ) ਜੀ.ਜੀ.ਡੀ.ਐਸ.ਡੀ.ਕਾਲਜ ਖੇੜੀ ਗੁਰਨਾ ਵਿੱਚ "ਵੂਮਨ ਇਸਪਾਵਰਮੈਂਟ" ਫੌਰਮ ਦੁਆਰਾ ਨਾਰੀ ਸ਼ਕਤੀ ਦੇ ਮਹੱਤਵ ਨੂੰ ਜਾਗਰੁਕ ਕਰਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਹਾੜੇ ਨੂੰ ਸਮਰਪਿਤ "ਵਾਦ ਵਿਵਾਦ" ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰਮਾਤਮਾ ਦੀ ਅਰਦਾਸ ਨਾਲ ਕੀਤਾ ਗਿਆ ।ਬੀ.ਕਾਮ.ਦੂਜੇ ਵਰ੍ਹੇ ਦੀ ਵਿਦਿਆਰਥਣ ਮੁਸਕਾਨ ਅਤੇ ਗੁਰਕੀਰਤੀ ਨੇ ਭਾਰਤੀ ਇਤਿਹਾਸ ਵਿੱਚ ਔਰਤਾਂ ਦਾ ਸਥਾਨ ਅਤੇ ਅੱਜ ਦੀ ਔਰਤ ਦੇ ਉਤਥਾਨ `ਤੇ ਗੋਸ਼ਟੀ ਪ੍ਰਸਤੂਤ ਕੀਤੀ।ਕਾਲਜ ਪ੍ਰਿੰਸੀਪਲ ਡਾ.ਐਸ.ਕੇ.ਬਾਰੀਆ ਮਹਿਲਾ ਦਿਵਸ ਕਿਊਂ ਮਨਾਇਆ ਜਾਂਦਾ ਹੈ ਇਸ ਬਾਰੇ ਆਪਣੇ ਵਿਚਾਰ ਦੱਸੇ। ਮਹਿਲਾ ਵਿੰਗ ਦੇ ਪ੍ਰੋਗਰਾਮ ਅਧਿਕਾਰੀ ਡਾ. ਜਸਵਿੰਦਰ ਕੌਰ ਨੇ ਦੱਸਿਆ ਕਿ ਕਾਲਜ ਦੀ ਵਿਦਿਆਰਥਣਾ ਨੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੂੰ ਰੰਗ ਬਿਰੰਗੇ ਬੈਚ ਲਗਾਏ।ਉਹਨਾਂ ਕਿਹਾ ਕਿ ਇਹ ਬੈਚ ਉਹ ਲਗਾਉਂਦੇ ਹਨ ਜੋ ਔਰਤਾਂ ਦੀ ਇੱਜਤ ਕਰਦੇ ਹਨ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥਣਾ ਨੂੰ ਇਨਾਮ ਵੀ ਵੰਡੇ। ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਕੀਤੀ ਗਈ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਡਾ.ਐਸ.ਕੇ.ਬਰੀਆ, ਡਾ.ਜਸਵਿੰਦਰ ਕੌਰ, ਡਾ. ਤਿਜੇਂਦਰ ਪਾਲ, ਡਾ.ਵੰਦਨਾ ਸੈਣੀ , ਸੇਜੀ ਗੁਪਤਾ, ਰਾਜੇਸ਼ ਸਰਮਾ, ਡਾ.ਕਿਰਣ ਦੱਤ, ਪ੍ਰੋ.ਏਨ.ਸੀ.ਮਨੋਚਾ, ਸਮੇਤ ਕਾਲਜ ਦਾ ਸਾਰਾ ਸਟਾਫ ਮੌਜੂਦ ਸੀ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration