"/> ਸਵਾਮੀ ਵਿਵੇਕਾਨੰਦ ਇੰਸਟੀਚਿਊਟ ਵਿਚ ਕਰਵਾਇਆ ਤਕਨੀਕੀ ਫੈਸਟ ਆਹਾਵਨ2018
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਵਾਮੀ ਵਿਵੇਕਾਨੰਦ ਇੰਸਟੀਚਿਊਟ ਵਿਚ ਕਰਵਾਇਆ ਤਕਨੀਕੀ ਫੈਸਟ ਆਹਾਵਨ2018

Published On: punjabinfoline.com, Date: Mar 10, 2018

ਰਾਜਪੁਰਾ (ਰਾਜੇਸ਼ ਡਾਹਰਾ )
ਰਾਜਪੁਰਾ ਦੇ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਐਸ ਵੀ ਜੀ ਓ ਆਈ) ਨੇ ਵਿਦਿਆਰਥੀਆਂ ਵਿਚ ਤਕਨੀਕੀ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਅੱਜ ਆਪਣਾ ਸਲਾਨਾ ਅੰਤਰ-ਕਾਲਜੀ ਤਕਨੀਕੀ ਫੈਸਟ 'ਆਹਾਵਨ 2018' ਦਾ ਆਯੋਜਨ ਕੀਤਾ ਗਿਆ ਕਾਲਜ ਵੱਲੋਂ ਹਰ ਸਾਲ ਆਯੋਜਿਤ ਇਹ ਤਕਨੀਕੀ-ਮੇਲਾ ਸਭ ਤੋਂ ਵੱਡਾ ਤਕਨੀਕੀ ਮੇਲਾ ਹੈ। ਜਿਸ ਵਿਚ ਅਤੇ ਤਕਨੀਕੀ ਅਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ।
ਪ੍ਰੋਗ੍ਰਾਮ ਦਾ ਉਦਘਾਟਨ ਮੁੱਖ ਮਹਿਮਾਨ ਡੀ. ਆਈ. ਜੀ. ਰੇਂਜ ਪਟਿਆਲਾ, ਆਈ. ਪੀ .ਐਸ. ਸ਼੍ਰੀ ਸੁਖਚੈਨ ਸਿੰਘ ਜੀ ਨੇ ਕੀਤਾ। ਉਹਨਾਂ ਨੇ ਉਦਘਾਟਨੀ ਭਾਸ਼ਨ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਪ੍ਰੇਰਿਤ ਕੀਤਾ ਤੇ ਕਿਹਾ ਕਿ ਏਹੋ ਜਿਹੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੇ ਹੀ ਆਪਣੀ ਕਾਬਲੀਅਤ ਦਾ ਪਤਾ ਲੱਗੇਗਾ।
ਉਦਘਾਟਨੀ ਸਮਾਰੋਹ ਵਿੱਚ ਵਿਦਿਆਰਥੀਆਂ ਨੂੰ ਡਿਜੀਟਲ ਪੋਸਟਰ ਕਲਾ ਤੋਂ ਲੈ ਕੇ ਮਲਾਈਂਡ, ਗੇਮਿੰਗ, ਸਨੈਪ-ਟੈਕ, ਫ਼ਾਰਮੂਲੇਸ਼ਨ, ਪ੍ਰੋਜੈਕਟ ਡਿਸਪਲੇਸ, ਕੇਸ ਸਟੱਡੀ, ਸਰਕਿਟ ਪ੍ਰਤੀਯੋਗਤਾ ਆਦਿ ਮਨੋਰੰਜਨ ਦੀਆਂ ਬਹੁਤ ਸਾਰੀਆਂ ਤਕਨੀਕੀ ਕਲ੍ਹਾਂ ਨੂੰ ਦੇਖਣ ਦਾ ਮੌਕਾ ਮਿਲਿਆ ਇਸ ਤੋਂ ਇਲਾਵਾ ਅਖਾੜੇ, ਵੈਬ ਡਿਜ਼ਾਈਨਿੰਗ, ਮਾਸਟਰ ਸ਼ੈੱਫ, ਰੀਜਨਲ ਡਾਂਸ, ਭੰਗੜਾ, ਡੀਬੱਗਿੰਗ, ਹੈਨੋਈ ਦਾ ਟਾਵਰ, ਰੋਬੋ ਜੰਗ ਸੀਏਡੀ ਮਾਡਲਿੰਗ, ਵੈਬ ਡਿਜ਼ਾਈਨ, ਬੇਸਟ ਵੇਸਟ ਆਫ ਕਾਸਟ, ਰੋਬੋ ਡਰੀਟ ਰੇਸ, ਏਡੀ ਮਨਿਆ, ਐਪ ਡੀਜ਼ਾਈਨ, ਡਜਗਿੰਗ ਕੋਡ. ਟ੍ਰੇਜ਼ਰ ਹੰਟ ਅਤੇ 'ਦਿ ਫੈਸ਼ਨ ਸ਼ੋ' ਨੇ ਦਰਸ਼ਕਾਂ ਦੇ ਉਤਸਾਹ ਨੂੰ ਹੋਰ ਵਧਾਇਆ।
ਸ਼੍ਰੀ ਅਸ਼ਵਨੀ ਗਰਗ (ਚੇਅਰਮੈਨ), ਸ਼੍ਰੀ ਅਸ਼ੋਕ ਗਰਗ (ਪ੍ਰਧਾਨ ਐਸ.ਵੀ.ਜੀ. ਓ .ਆਈ.) ਨੇ ਦੱਸਿਆ ਕਿ ਇਹ ਮੇਲਾ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਵਿਦਿਆਰਥੀਆਂ ਦੀ ਪਰਖ ਕਰਨ ਅਤੇ ਉਨ੍ਹਾਂ ਦੀ ਪ੍ਰਤਿਭਾ, ਹੁਨਰ ਅਤੇ ਸਿਰਜਣਾਤਮਕਤਾ ਦਿਖਾਉਣ ਲਈ ਉਨ੍ਹਾਂ ਨੂੰ ਇਕ ਪਲੇਟਫਾਰਮ ਦਿੱਤਾ ਗਿਆ ਹੈ। ਡਾ. ਸੰਦੀਪ ਸ਼ਰਮਾ (ਪ੍ਰਿੰਸੀਪਲ ਐਸਵੀਆਈਟੀ), ਪ੍ਰੋ. ਅਮਰਦੀਪ ਸਿੰਘ (ਡਾਇਰੈਕਟਰ ਐਸਵੀਆਈਈਟੀ) ਨੇ ਕਿਹਾ ਕਿ ਅਸੀਂ ਨੌਜਵਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹਾਂ ਤਾਂ ਕਿ ਉਹ ਆਪਣੇ ਆਪ ਹੀ ਤਜਰਬਾ ਲੈ ਕੇ ਤਕਨੀਕੀ ਦੁਨੀਆ ਵਿੱਚ ਅਸਮਾਨ ਦੀਆ ਉਚਾਈਆਂ ਨੂੰ ਛੂ ਸਕਣ ਅਤੇ ਚੰਗੇ ਨਾਗਰਿਕ ਬਣ ਸਕਣ। ਪਹਿਲੇ ਦਿਨ ਹੀ 74 ਤੋ ਵੱਧ ਟੀਮਾਂ ਨੇ ਹਿੱਸਾ ਲਿਆ ਜਿਸ ਵਿੱਚ ਤਕਨੀਕੀ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ਾਮਿਲ ਸਨ।
ਆਸ ਪਾਸ ਦੇ ਕਾਲਜ ਤੇ ਯੂਨੀਵਰਸਿਟੀਆਂ ਜਿਵੇਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ ਯੂਨੀਵਰਸਿਟੀ ਬਠਿੰਡਾ, ਪਟੇਲ ਕਾਲਜ, ਜਸਦੇਵ ਸਿੰਘ ਸੰਧੂ ਐਜੂਕੇਸ਼ਨ ਕਾਲਜ, ਗੁਰੂ ਤੇਗ ਬਹਾਦਰ ਕਾਲਜ, ਗੁਰੂਕੁਲ ਕਾਲਜ, ਸਵਾਮੀ ਵਿਵੇਕਾਨੰਦ ਫਾਰਮੇਸੀ ਕਾਲਜ, ਕੇ. ਸੀ. ਟੀ. ਕਾਲਜ, ਸੂਰਯਾ ਵਰਲਡ ਕਾਲਜ ਆਦਿ ਦੇ ਵਿਦਿਆਰਥੀਆਂ ਨੇ ਭਾਗ ਲਿਆ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration