"/> ਫਾਲਤੂ ਸਮਾਜਿਕ ਰਸਮਾਂ 'ਤੇ ਖਰਚੇ ਘੱਟ ਕਰਨ ਲਈ ਸੀਂਗੋ ਵਾਸੀਆਂ ਨੇ ਕੀਤੇ ਮਤੇ ਪਾਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਫਾਲਤੂ ਸਮਾਜਿਕ ਰਸਮਾਂ 'ਤੇ ਖਰਚੇ ਘੱਟ ਕਰਨ ਲਈ ਸੀਂਗੋ ਵਾਸੀਆਂ ਨੇ ਕੀਤੇ ਮਤੇ ਪਾਸ

Published On: punjabinfoline.com, Date: Mar 11, 2018

ਤਲਵੰਡੀ ਸਾਬੋ, 11 ਮਾਰਚ (ਗੁਰਜੰਟ ਸਿੰਘ ਨਥੇਹਾ)- ਪਿੰਡਾਂ ਵਿੱਚ ਵਧ ਰਹੇ ਫਾਲਤੂ ਰਸਮਾਂ ਰੀਤੀ ਰਵਾਜ ਅਤੇ ਖੁਸ਼ੀ ਗਮੀ ਸਮੇਂ ਪ੍ਰੋਗਰਾਮਾਂ 'ਤੇ ਵਧ ਰਹੇ ਫਾਲਤੂ ਖਰਚਿਆਂ ਨੂੰ ਘਟਾਉਣ ਲਈ ਪਿੰਡ ਦੇ ਮੋਹਤਬਰ ਵਿਆਕਤੀਆਂ, ਗ੍ਰਾਮ ਪੰਚਾਇਤ, ਗੁਰੂ ਘਰ ਪ੍ਰਬੰਧਕ ਕਮੇਟੀ, ਕਲੱਬ ਅਹੁਦੇਦਾਰਾਂ ਵੱਲੋਂ ਇੱਕ ਸਭਾ ਗੁਰੂਘਰ ਸੀਂਗੋ ਵਿਖੇ ਬੁਲਾਈ ਗਈ ਸਭਾ ਵਿੱਚ ਪਿੰਡਾਂ ਵਿੱਚ ਚੱਲ ਰਹੀਆਂ ਬੇਲੋੜੀਆਂ ਰਸਮਾਂ-ਰਵਾਜਾਂ ਨੂੰ ਹਟਾਉਣ ਅਤੇ ਖਰਚੇ ਘੱਟ ਕਰਨ ਸੰਬੰਧੀ ਵਿਚਾਰ ਚਰਚਾ ਕਰਕੇ ਮਤੇ ਪਾਸ ਕੀਤੇ ਗਏ। ਪਾਸ ਕੀਤੇ ਮਤਿਆਂ ਵਿੱਚ ਮੌਤ ਸਮੇਂ ਹੁੰਦੇ ਰੀਤੀ ਰਵਾਜਾਂ 'ਤੇ ਮੁਕਮੰਲ ਪਾਬੰਦੀ ਲਗਾਈ ਗਈ ਅਤੇ ਇਕੱਠ ਸਿਰਫ ਦਾਹ ਸਸਕਾਰ ਅਤੇ ਅੰਤਿਮ ਅਰਦਾਸ ਅਤੇ ਭੋਗ ਸਮੇਂ ਕਰਨ ਦੀ ਇਜਾਜਤ ਦਿੱਤੀ ਗਈ ਹੈ।
ਇੱਥੋਂ ਤੱਕ ਕਿ ਭੋਗ ਸਮੇਂ ਕਿਸੇ ਕਿਸਮ ਦੀ ਮਿਠਾਈ, ਜਲੇਬੀਆਂ ਆਦਿ ਬਣਾਉਣ 'ਤੇ ਮੁਕਮੰਲ ਪਾਬੰਦੀ ਹੈ, ਸਾਦੇ ਲੰਗਰ ਦੇ ਨਾਲ-ਨਾਲ ਪੰਗਤ ਪ੍ਰਥਾ ਲਾਗੂ ਕੀਤੀ ਗਈ ਹੈ ਅਤੇ ਕਿਸੇ ਕਿਸਮ ਦੇ ਟੈਂਟ ਆਦਿ ਦੀ ਮਨਾਹੀ ਕੀਤੀ ਗਈ ਹੈ। ਵਿਆਹ ਦੀਆਂ ਰਸਮਾਂ ਵਿੱਚ ਅਨੰਦ ਕਾਰਜ ਦਾ ਸਮਾਂ ਸਵੇਰੇ 11 ਵਜੇ ਤੱਕ ਦਾ ਨਿਸਚਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਡੀ. ਜੇ ਸਾਊਂਡ ਅਤੇ ਹੋਰ ਕਿਸੇ ਵੀ ਕਿਸਮ ਦਾ ਸ਼ੋਰ ਸ਼ਰਾਬਾ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਪਿੰਡ ਦੀ ਹੱਦ ਅੰਦਰ ਕਿਸੇ ਵੀ ਕਿਸਮ ਦਾ ਖੇਡਾ ਪਾਉਣ, ਸਟੰਟ ਕਰਨ ਅਤੇ ਬਹੁ-ਰੂਪੀਆ ਬਣਨ ਆਦਿ 'ਤੇ ਮੁਕੰਮਲ ਪਾਬੰਦੀ ਹੈ। ਪਿੰਡ ਵਿੱਚ ਬਾਹਰ ਦੇ ਅਨਸਰਾਂ/ਲੋਕਾਂ ਵੱਲੋਂ ਕਿਸੇ ਵੀ ਕਿਸਮ ਦੀ ਉਗਰਾਹੀ ਕਰਨ ਕਣਕ ਸਮੇਤ ਰੁਪਏ ਪੈਸੇ ਆਦਿ 'ਤੇ ਪਾਬੰਦੀ ਕਰ ਦਿੱਤੀ ਗਈ ਹੈ।ਪਿੰਡ ਵਿੱਚ ਸੁਥਰਿਆਂ ਵੱਲੋਂ ਜਾਂ ਕਿਸੇ ਵੀ ਹੋਰ ਕਿਸਮ ਦੇ ਲੋਕਾਂ ਵੱਲੋਂ ਖੁਸ਼ੀ ਵਿਆਹ ਜਾਂ ਬੱਚੇ ਦੇ ਜਨਮ ਮੌਕੇ/ਸਮੇਂ ਦੀਆਂ ਵਧਾਈਆਂ ਆਦਿ ਰਾਹੀਂ ਰੁਪਏ ਪੈਸੇ ਜਾਂ ਕੱਪੜੇ ਆਦਿ ਇਕੱਠੇ ਕਰਨ ਦੀ ਸਾਰੀ ਕੁੱਲ ਵਧਾਈ/ਸ਼ਗਨ 500 ਰੁਪਏ ਨਿਸਚਿਤ ਕੀਤੀ ਗਈ ਹੈ ਅਤੇ ੫500 ਤੋਂ ਵੱਧ ਰੁਪਏ ਦੇਣ/ਲੈਣ ਵਾਲੇ ਲੋਕਾਂ ਨੂੰ ਜੁਰਮਾਨੇ ਅਧੀਨ ਲਿਆਂਦਾ ਗਿਆ ਹੈ। ਪਿੰਡ ਦੀ ਲੜਕੀ /ਕੁੜੀ ਦੇ ਵਿਆਹ ਸ਼ਾਦੀ ਸਮੇਂ ਪਿੰਡ ਦੇ ਲੋਕਾਂ ਪਰੀਹਿਆਂ ਆਦਿ ਦੇ ਸ਼ਰਾਬ ਪੀਣ ਦੇ ਮੁਕਮੰਲ ਪਾਬੰਦੀ ਕੀਤੀ ਗਈ ਹੈ ਇਸ ਤੋਂ ਇਲਾਵਾ ਗੁਰੂ ਘਰ ਵਾਸਤੇ ਉਗਰਾਹੀ ਹਾੜੀ ਸਾਉਣੀ ਸਿਰਫ ਦੋ ਵਾਰ 200 ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕੀਤੇ ਜਾਣ ਦਾ ਮਤਾ ਪਾਸ ਕੀਤਾ ਗਿਆ ਹੈ। ਇਹਨਾਂ ਉਪਰੋਕਤ ਤਮਾਮ ਕਿਸਮ ਦੇ ਮਤਿਆਂ, ਸ਼ਰਤਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਆਕਤੀਆਂ ਨੂੰ 50000 ਰੁਪਏ ਜੁਰਮਾਨਾ/ਹਰਜਾਨਾ ਕਰਨ ਦੇ ਨਾਲ-ਨਾਲ ਕਾਨੂੰਨੀ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਮੋਹਤਬਰ ਵਿਆਕਤੀਆਂ ਵੱਲੋਂ ਸਾਰੇ ਮਤੇ ਹੱਥ ਉਚੇ ਕਰਕੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਹਨ ਅਤੇ ਸਾਰੇ ਮਤਿਆਂ ਦੇ ਪ੍ਰਚਾਰ ਲਈ ਗੁਰੂ ਘਰ ਦੇ ਸਪੀਕਰ ਰਾਹੀਂ ਅਤੇ ਫਲੈਕਸਾਂ ਬੋਰਡ ਆਦਿ ਦਾ ਪ੍ਰਚਾਰ ਕਰਨ ਦਾ ਅਹਿਦ ਗੁਰੂ ਘਰ ਵਿਖੇ ਅਰਦਾਸ ਕਰਕੇ ਕਤਾ ਗਿਆ ਹੈ। ਇਸ ਸਮੇਂ ਸਭਾ ਵਿੱਚ ਪਿੰਡ ਦੀ ਸਰਪੰਚ ਦਲੀਪ ਕੌਰ, ਪੰਚ ਮਾਹਲਾ ਹਮੀਰ ਸਿੰਘ, ਸਿੰਘ ਸੁਰਜੀਤ ਸਿੰਘ, ਕਾਲਾ ਸਿੰਘ, ਜੈਲਾ ਸਿੰਘ, ਸਾਬਕਾ ਸਰਪੰਚ ਮੱਖਣ ਸਿੰਘ, ਬੱਲਾ ਸਿੰਘ ਸਾਬਕਾ ਮੈਂਬਰ, ਪੰਚ ਜਰਨੈਲ ਸਿੰਘ, ਭੋਲਾ ਸਿੰਘ, ਜੋਗਿੰਦਰ ਸਿੰਘ, ਵੀਰ ਸਿੰਘ, ਨੰਬਰਦਾਰ ਗੁਰਜੰਟ ਸਿੰਘ, ਬਖਸ਼ੀ ਸਿੰਘ ਅਤੇ ਪ੍ਰਧਾਨ ਗੁਰੂਘਰ ਪ੍ਰਬੰਧਕ ਕਮੇਟੀ ਸੀਂਗੋ ਅਤੇ ਹੈੱਡ ਗ੍ਰੰਥੀ, ਗੁਰਚਰਨ ਸਿੰਘ ਧਾਲੀਵਾਲ, ਪਰਮਜੀਤ ਕੌਰ ਪੰਚ, ਗੁਰਪ੍ਰੀਤ ਸਿੰਘ ਪ੍ਰਧਾਨ ਗੁਰੂ ਗੋਬਿੰਦ ਸਿੰਘ ਕੌਮੀ ਸਪੋਰਟਸ ਕਲੱਬ ਸੀਂਗੋ, ਪਰਗਟ ਸਿੰਘ, ਬੀਰਬਲ ਸਿੰਘ, ਨਵਪ੍ਰੀਤ ਖਾਨ ਕਲੱਬ ਮੈਂਬਰ, ਲੱਖਾ ਬਰਾੜ, ਹਰਪਾਲ ਸਿੰਘ, ਬਲਬਾਨ ਸਿੰਘ, ਬਚਨ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਗੋਰਾ ਸਿੰਘ, ਅਜੈਬ ਸਿੰਘ ਅਤੇ ਨਵੀਂ ਪੰਚਾਇਤ ਸਰਪੰਚੀ ਦੇ ਦਾਅਵੇਦਾਰ ਆਦਿ ਵਿਆਕਤੀ ਹਾਜਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration