ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਜਟਾਣਾ ਨੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਕੀਤਾ ਤੂਫਾਨੀ ਚੋਣ ਦੌਰਾ।
ਤਲਵੰਡੀ ਸਾਬੋ, 14 ਸਤੰਬਰ (ਗੁਰਜੰਟ ਸਿੰਘ ਨਥੇਹਾ)- ਬਲਾਕ ਸੰਮਤੀ ਜਿਲ੍ਹਾ ਪ੍ਰੀਸ਼ਦ ਚੋਣਾਂ ਲਈ ਜਿਵੇਂ-ਜਿਵੇਂ ਚੋਣ ਪ੍ਰਚਾਰ ਭਖ ਰਿਹਾ ਹੈ ਤਿਵੇਂ-ਤਿਵੇਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਜੋਰਦਾਰ ਚੋਣ ਮੁਹਿੰਮ ਚਲਾ ਰਹੇ ਹਨ ਇਸੇ ਲੜੀ ਵਿੱਚ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਨੇ ਅੱਜ ਹਲਕੇ ਦੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾ ਕੀਤਾ। ਜਟਾਣਾ ਨੇ ਅੱਜ ਜਿਲ੍ਹਾ ਪ੍ਰੀਸ਼ਦ ਦੇ ਜੋਨ ਸੀਂਗੋ ਤੋਂ ਉਮੀਦਵਾਰ ਜੋਗਿੰਦਰ ਸਿੰਘ ਜਗਾ ਰਾਮ ਤੀਰਥ, ਬਲਾਕ ਸੰਮਤੀ ਜੋਨ ਜੰਬਰ ਬਸਤੀ ਤੋਂ ਉਮੀਦਵਾਰ ਬਿੱਕਰ ਸਿੰਘ, ਲੇਲੇਵਾਲਾ ਤੋਂ ਗਿਆਨ ਕੌਰ, ਭਾਗੀਵਾਂਦਰ ਤੋਂ ਮਲਕੀਤ ਕੌਰ, ਫਤਹਿਗੜ੍ਹ ਨੌ ਆਬਾਦ ਤੋਂ ਰਾਜਿੰਦਰ ਕੌਰ ਆਦਿ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਪਿੰਡਾਂ ਵਿੱਚ ਵੱਡੇ ਇਕੱਠਾਂ ਨੂੰ ਸੰਬੋਧਨ ਹੁੰਦਿਆਂ ਜਟਾਣਾ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਨਣ ਵੇਲੇ ਤੋਂ ਹੀ ਪੰਜਾਬ ਨੂੰ ਦੁਬਾਰਾ ਤਰੱਕੀ ਦੀਆਂ ਲੀਹਾਂ ਤੇ ਚੜਾਉਣ ਦੀਆਂ ਕੋਸ਼ਿਸਾਂ ਜਾਰੀ ਹਨ ਤੇ ਹੁਣ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਜਿੱਤਣ ਉਪਰੰਤ ਜਦੋਂ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਸਰਪੰਚ ਬਣ ਗਏ ਤਾਂ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾ ਦੇ ਮੂੰਹ ਖੋਲ ਦਿੱਤੇ ਜਾਣਗੇ ਤਾਂ ਕਿ ਪਿਛਲੇ 10 ਸਾਲਾਂ ਤੋਂ ਅਣਗੌਲੇ ਪਏ ਪਿੰਡ ਵਿਕਾਸ ਕਰ ਸਕਣ। ਉਨਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦਾ ਇਨਾਂ ਚੋਣਾਂ ਵਿੱਚ ਸਫਾਇਆ ਕਰ ਦੇਣਗੇ ਤੇ ਕਾਂਗਰਸ ਸ਼ਾਨਦਾਰ ਜਿੱਤ ਹਾਸਿਲ ਕਰੇਗੀ। ਇਸ ਮੌਕੇ ਉਨਾਂ ਨਾਲ ਰਣਜੀਤ ਸੰਧੂ ਨਿੱਜੀ ਸਹਾਇਕ, ਗੁਰਪ੍ਰੀਤ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ ਤਲਵੰਡੀ ਸਾਬੋ, ਕ੍ਰਿਸ਼ਨ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ, ਗੁਰਤਿੰਦਰ ਸਿੰਘ ਰਿੰਪੀ ਸਾਬਕਾ ਪ੍ਰਧਾਨ, ਅੰਮ੍ਰਿਤਪਾਲ ਗਰਗ, ਅਜੀਜ ਖਾਂ ਤੇ ਹਰਬੰਸ ਸਿੰਘ ਦੋਵੇਂ ਕੌਂਸਲਰ, ਸੁਖਮੰਦਰ ਭਾਗੀਵਾਂਦਰ ਮੌਜੂਦਾ ਮੈਂਬਰ ਜਿਲ੍ਹਾ ਪ੍ਰੀਸ਼ਦ, ਅਮਰਜੀਤ ਸਿੰਘ ਨਵਾਂ ਪਿੰਡ, ਦਿਲਪ੍ਰੀਤ ਸਿੰਘ ਜਗਾ, ਜਸਕਰਨ ਗੁਰੂਸਰ, ਜਗਤਾਰ ਮੈਨੂੰਆਣਾ, ਜਗਤਾਰ ਭਾਕਰ ਸਰਪੰਚ ਕਲਾਲਵਾਲਾ, ਸੱਤਪਾਲ ਲਹਿਰੀ, ਕਾਲਾ ਬਹਿਮਣ, ਮਨਦੀਪ ਨੰਗਲਾ, ਮੇਜਰ ਸਿੰਘ ਸਾਬਕਾ ਸਰਪੰਚ ਜਗਾ ਆਦਿ ਆਗੂ ਹਾਜਿਰ ਸਨ।