"/> ਥਾਣੇ ਅੱਗੇ ਧਰਨੇ ਉਪਰੰਤ ਲੇਲੇਵਾਲਾ ਦੇ ਮੋਹਤਬਰਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਸਾਬਕਾ ਸਰਪੰਚ ਨੇ ਦਰਜ ਮਾਮਲੇ ਨੂੰ ਦੱਸਿਆ ਪੱਖਪਾਤੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਥਾਣੇ ਅੱਗੇ ਧਰਨੇ ਉਪਰੰਤ ਲੇਲੇਵਾਲਾ ਦੇ ਮੋਹਤਬਰਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ, ਸਾਬਕਾ ਸਰਪੰਚ ਨੇ ਦਰਜ ਮਾਮਲੇ ਨੂੰ ਦੱਸਿਆ ਪੱਖਪਾਤੀ

Published On: punjabinfoline.com, Date: Mar 19, 2018

ਤਲਵੰਡੀ ਸਾਬੋ, 19 ਮਾਰਚ (ਗੁਰਜੰਟ ਸਿੰਘ ਨਥੇਹਾ)- ਬੀਤੇ ਕੱਲ੍ਹ ਨੇੜਲੇ ਪਿੰਡ ਲੇਲੇਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਡਾਂਗ ਲੈ ਕੇ ਵੜਨ ਅਤੇ ਇੱਕ ਵਿਅਕਤੀ ਦੀ ਕੁੱਟਮਾਰ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਤਲਵੰਡੀ ਸਾਬੋ ਪੁਲਿਸ ਨੇ ਅੱਜ ਕੁਝ ਵਿਅਕਤੀਆਂ ਦੇ ਧਰਨੇ ਉਪਰੰਤ ਪਿੰਡ ਦੇ ਸਾਬਕਾ ਸਰਪੰਚ ਅਤੇ ਤਿੰਨ ਹੋਰ ਮੋਹਤਬਰ ਵਿਅਕਤੀਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰ ਲਿਆ ਜਦੋਂਕਿ ਸਾਬਕਾ ਸਰਪੰਚ ਨੇ ਦਰਜ ਮਾਮਲੇ ਨੂੰ ਪੱਖਪਾਤੀ ਕਰਾਰ ਦਿੰਦਿਆਂ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਦਰਜ ਮਾਮਲੇ ਅਨੁਸਾਰ ਬੀਤੇ ਕੱਲ੍ਹ ਜਦੋਂ ਪਿੰਡ ਲੇਲੇਵਾਲਾ ਨਿਵਾਸੀ ਗੁਰਦੀਪ ਸਿੰਘ ਤੂਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸਪੀਕਰ ਤੇ ਕੋਈ ਸੂਚਨਾ ਬੋਲ ਰਿਹਾ ਸੀ ਤਾਂ ਪਿੰਡ ਦਾ ਸਾਬਕਾ ਸਰਪੰਚ ਬਹਾਦਰ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ਪੁੱਜਿਆ ਤੇ ਉਸਨੇ ਗੁਰਦੀਪ ਸਿੰਘ ਨਾਲ ਕੁੱਟਮਾਰ ਦੀ ਕੋਸ਼ਿਸ਼ ਕੀਤੀ ਜਿਸ ਨਾਲ ਉੱਥੇ ਮੌਜੂਦ ਵਿਅਕਤੀਆਂ ਨੇ ਸਾਬਕਾ ਸਰਪੰਚ ਤੇ ਗੁਰਦੁਆਰਾ ਸਾਹਿਬ ਵਿੱਚ ਕੁੱਟਮਾਰ ਦੀ ਕੋਸ਼ਿਸ਼ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦੱਸਦਿਆਂ ਜਿੱਥੇ ਬੀਤੇ ਕੱਲ੍ਹ ਪੁਲਿਸ ਕੋਲ ਸ਼ਿਕਾਇਤ ਕੀਤੀ ਉੱਥੇ ਅੱਜ ਪਿੰਡ ਦੇ ਕੁਝ ਲੋਕਾਂ ਨੇ ਥਾਣੇ ਅੱਗੇ ਧਰਨਾ ਲਾ ਦਿੱਤਾ ਜਿਸ ਵਿੱਚ ਕੁਝ ਸਿੱਖ ਜਥੇਬੰਦੀਆਂ ਦੇ ਕਾਰਕੁੰਨ ਵੀ ਸ਼ਾਮਿਲ ਹੋ ਗਏ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਆਖਿਰ ਮਾਮਲਾ ਵਧਦਾ ਦੇਖ ਪੁਲਿਸ ਨੇ ਸੌਦਾਗਰ ਸਿੰਘ ਨਾਮੀ ਵਿਅਕਤੀ ਦੇ ਬਿਆਨਾਂ ਦੇ ਪਿੰਡ ਦੇ ਸਾਬਕਾ ਸਰਪੰਚ ਬਹਾਦਰ ਸਿੰਘ, ਬਲਵੰਤ ਸਿੰਘ, ਦਰਸ਼ਨ ਸਿੰਘ ਅਤੇ ਦਲਜੀਤ ਸਿੰਘ ਤੇ ਧਾਰਾ 295-ਏ ਤਹਿਤ ਮਾਮਲਾ ਦਰਜ ਕਰ ਲਿਆ। ਮਾਮਲਾ ਦਰਜ ਹੋਣ ਉਪਰੰਤ ਧਰਨਾਕਾਰੀਆਂ ਵੱਲੋਂ ਧਰਨਾ ਚੁੱਕ ਲੈਣ ਦੀ ਜਾਣਕਾਰੀ ਮਿਲੀ ਹੈ। ਉਧਰ ਸਾਬਕਾ ਸਰਪੰਚ ਬਹਾਦੁਰ ਸਿੰਘ ਨੇ ਦਰਜ ਮਾਮਲੇ ਨੂੰ ਨਿਰਾ ਪੱਖਪਾਤੀ ਦੱਸਦਿਆਂ ਕਿਹਾ ਕਿ ਗੁਰਦੀਪ ਸਿੰਘ ਨਾਮੀ ਵਿਅਕਤੀ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਉਨਾਂ ਖਿਲਾਫ ਅਕਸਰ ਗਲਤ ਸ਼ਬਦਾਵਲੀ ਬੋਲਦਾ ਰਹਿੰਦਾ ਹੈ ਤੇ ਉਨਾਂ ਦੀ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਕੱਲ ਜੋ ਘਟਨਾ ਵਾਪਰੀ ਉਸਦੀ ਉਸਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਪੁੱਜ ਕੇ ਮਾਫੀ ਮੰਗਦਿਆਂ ਧਾਰਮਿਕ ਸਜਾ ਲਵਾਉਣ ਦੀ ਬੇਨਤੀ ਕੀਤੀ ਸੀ ਪ੍ਰੰਤੂ ਧਾਰਮਿਕ ਪ੍ਰਕਿਰਿਆ ਵਿੱਚ ਪੈਣ ਦੇ ਬਾਵਜੂਦ ਪੁਲਿਸ ਨੇ ਦਬਾਅ ਹੇਠ ਉਸਤੇ ਮਾਮਲਾ ਦਰਜ ਕਰ ਲਿਆ ਜਦੋਂਕਿ ਗੁਰਦੁਆਰਾ ਸਾਹਿਬ ਦੇ ਸਪੀਕਰ ਤੋਂ ਗਲਤ ਸ਼ਬਦਾਵਲੀ ਬੋਲਣ ਵਾਲੇ ਖਿਲਾਫ ਤੇ ਬੀਤੇ ਕੱਲ ਨੰਗੇ ਸਿਰ ਗੁਰੂਘਰ ਜਾਣ ਵਾਲੇ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ। ਉਨਾਂ ਨੇ ਉੱਚ ਅਧਿਕਾਰੀਆਂ ਤੋਂ ਉਕਤ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration