"/> ਪੰਜਾਬ ਸਰਕਾਰ ਦਾ ਬਜਟ ਨਿਕੰਮਾ ਬਜਟ ਹਰ ਵਰਗ ਤੇ ਪਾਵੇਗਾ ਮਾਰੂ ਅਸਰ-ਜੀਤਮਹਿੰਦਰ ਸਿੱਧੂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਸਰਕਾਰ ਦਾ ਬਜਟ ਨਿਕੰਮਾ ਬਜਟ ਹਰ ਵਰਗ ਤੇ ਪਾਵੇਗਾ ਮਾਰੂ ਅਸਰ-ਜੀਤਮਹਿੰਦਰ ਸਿੱਧੂ

Published On: punjabinfoline.com, Date: Mar 25, 2018

ਤਲਵੰਡੀ ਸਾਬੋ, 25 ਮਾਰਚ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੀਤੇ ਦਿਨ ਪੇਸ਼ ਕੀਤਾ ਗਿਆ ਪੰਜਾਬ ਦਾ ਬਜਟ ਅਤਿ ਨਿਕੰਮਾ ਬਜਟ ਹੈ ਤੇ ਇਹ ਹਰ ਵਰਗ ਦੇ ਲੋਕਾਂ ਤੇ ਮਾਰੂ ਅਸਰ ਪਾਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।
ਉਨਾ ਕਿਹਾ ਕਿ ਬਜਟ ਵਿੱਚ ਕਿਸਾਨਾਂ, ਸਨਅਤਕਾਰਾਂ ਅਤੇ ਮੁਲਾਜਮਾਂ ਲਈ ਅਜਿਹੇ ਫੈਸਲੇ ਕੀਤੇ ਗਏ ਹਨ ਜੋ ਉਕਤ ਤਬਕਿਆਂ ਲਈ ਮਾਰੂ ਸਾਬਤ ਹੋਣਗੇ। ਸਾਬਕਾ ਵਿਧਾਇਕ ਨੇ ਕਿਹਾ ਕਿ ਜਿਸ ਕਿਸਾਨੀ ਕਰਜਾ ਮੁਆਫੀ ਦਾ ਪੰਜਾਬ ਸਰਕਾਰ ਦਾ ਦਾਅਵਾ ਕਰਦੀ ਹੈ ਉਸ ਲਈ ਇਸ ਬਜਟ ਵਿੱਚ 4250 ਕਰੋੜ ਰੁਪਏ ਰੱਖੇ ਗਏ ਹਨ ਜਦੋਂ ਕਿ ਪਿਛਲੇ ਬਜਟ ਵਿੱਚ 1500 ਕਰੋੜ ਰੁਪਏ ਰੱਖੇ ਗਏ ਸੀ। ਉਨਾਂ ਕਿਹਾ ਕਿ ਇਹ ਪੈਸਾ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਧੂਲ ਝੋਂਕਣ ਲਈ ਰੱਖਿਆ ਗਿਆ ਹੈ ਕਿਉਂਕਿ ਕਰਜਾ ਮੁਆਫੀ ਦੇ ਨਾਂ ਤੇ ਸਰਕਾਰ ਕਿਸਾਨਾਂ ਨੂੰ ਅੱਜ ਤੱਕ ਸਿਰਫ 370 ਕਰੋੜ ਰੁਪਏ ਹੀ ਵੰਡੇ ਗਏ ਹਨ। ਉਨਾਂ ਕਿਹਾ ਕਿ ਸਨਅਤਕਾਰਾਂ ਨੂੰ ਵੀ ਬਜਟ ਤੋਂ ਭਾਰੀ ਆਸਾਂ ਸਨ ਤੇ ਚੋਣਾਂ ਤੋਂ ਪਹਿਲਾਂ ਉਨਾਂ ਨਾਲ ਕਈ ਵਾਅਦੇ ਕੀਤੇ ਗਏ ਸਨ ਪ੍ਰੰਤੂ ਸਨਅਤਕਾਰਾਂ ਨੂੰ ਵੀ ਬਕਟ ਤੋਂ ਨਿਰਾਸ਼ਾ ਹੱਥ ਲੱਗੀ ਹੈ। ਸਿੱਧੂ ਨੇ ਕਿਹਾ ਕਿ ਬਜਟ ਸਭ ਤੋਂ ਵੱਧ ਮੁਲਾਜਮ ਵਿਰੋਧੀ ਰਿਹਾ ਕਿਉਂਕਿ ਜਿੱਥੇ ਪਹਿਲਾਂ ਤੋਂ ਹੀ ਇਨਕਮ ਟੈਕਸ ਭਰਨ ਵਾਲੇ ਮੁਲਾਜਮਾਂ ਨੂੰ 2400 ਰੁਪਏ ਸਾਲਾਨਾ ਦਾ ਜਬਰੀ ਟੈਕਸ ਲਾ ਦਿੱਤਾ ਗਿਆ ਉੱਥੇ ਹੀ ਸੱਤ ਲੱਖ ਦੇ ਕਰੀਬ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਸਰਕਾਰ ਨੇ ਡੀ. ਏ ਦੀਆਂ ਤਿੰਨ ਕਿਸ਼ਤਾਂ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਅਕਾਲੀ ਆਗੂ ਨੇ ਕਿਹਾ ਕਿ 2400 ਰੁਪਏ ਸਾਲਾਨਾ ਜਬਰੀ ਟੈਕਸ ਉਨਾਂ ਮੁਲਾਜਮਾਂ ਲਈ ਧੱਕਾ ਹੈ ਜੋ ਪਹਿਲਾਂ ਹੀ ਇਨਕਮ ਟੈਕਸ ਭਰ ਰਹੇ ਹਨ।ਸਾਬਕਾ ਵਿਧਾਇਕ ਨੇ ਬਜਟ ਨੂੰ ਦਿਸ਼ਾਹੀਣ ਕਰਾਰ ਦਿੰਦਿਆਂ ਲੋਕ ਵਿਰੋਧੀ ਕਰਾਰ ਦਿੱਤਾ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration