"/> ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੋਵੇ ਦਰਜ-ਗਿਆਨੀ ਹਰਪ੍ਰੀਤ ਸਿੰਘ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਾਨਕ ਸ਼ਾਹ ਫਕੀਰ ਦੇ ਨਿਰਮਾਤਾ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਹੋਵੇ ਦਰਜ-ਗਿਆਨੀ ਹਰਪ੍ਰੀਤ ਸਿੰਘ

Published On: punjabinfoline.com, Date: Mar 30, 2018

ਤਲਵੰਡੀ ਸਾਬੋ, 30 ਮਾਰਚ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਪਹਿਲੇ ਗੁਰੁ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਬਣੀ ਫਿਲਮ ਨਾਨਕ ਸ਼ਾਹ ਫਕੀਰ ਤੇ ਪੈਦਾ ਹੋਏ ਵਿਵਾਦ ਤੋਂ ਬਾਅਦ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫਿਲਮ ਕਿਸੇ ਹਾਲਤ ਵਿੱਚ ਰਿਲੀਜ ਨਾ ਹੋਣ ਦੇ ਦੀ ਗੱਲ ਕਹੀ ਹੈ ਪਰ ਹੁਣ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਫਿਲਮ ਦੇ ਨਿਰਮਾਤਾ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਨ ਦੇ ਨਾਲ ਨਾਲ ਸਿੱਖ ਜਥੇਬੰਦੀਆਂ ਨੂੰ ਵੀ ਨਿਰਮਾਤਾ ਖਿਲਾਫ ਮਾਮਲੇ ਦਰਜ ਕਰਨ ਲਈ ਕਿਹਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਂਵੇ ਉਨਾਂ ਨੇ ਇਹ ਫਿਲਮ ਨਹੀ ਦੇਖੀ ਪ੍ਰੰਤੂ ਮੀਡੀਆ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਫਿਲਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਤਿਕਾਰਯੋਗ ਪਿਤਾ ਜੀ, ਮਾਤਾ ਜੀ ਅਤੇ ਭੈਣ ਜੀ ਦਾ ਰੋਲ ਪੇਸ਼ੇਵਰ ਅਭਿਨੇਤਾਵਾਂ/ਅਭਿਨੇਤਰੀਆਂ ਵੱਲੋਂ ਨਿਭਾਇਆ ਗਿਆ ਹੈ ਜੋ ਸਵੀਕਾਰਯੋਗ ਨਹੀ।ਉਨਾਂ ਕਿਹਾ ਕਿ ਮਾਡਰਨ ਜਮਾਨੇ ਦੀ ਕੋਈ ਨੰਗੇਜ ਨੂੰ ਪੇਸ਼ ਕਰਨ ਵਾਲੀ ਅਭਿਨੇਤਰੀ ਗੁਰੂ ਸਾਹਿਬ ਦੀ ਭੈਣ ਬੇਬੇ ਨਾਨਕੀ ਜੀ ਦਾ ਰੋਲ ਅਦਾ ਕਰੇ ਇਹ ਕਿਵੇਂ ਵੀ ਬਰਦਾਸ਼ਤਯੋਗ ਨਹੀ। ਉਨਾਂ ਨੇ ਕਿਹਾ ਕਿ ਕੇਵਲ ਫਿਲਮ ਨੂੰ ਰਿਲੀਜ ਨਾ ਹੋਣ ਦੇਣਾ ਹੀ ਕਾਫੀ ਨਹੀ ਸਗੋਂ ਸਮੁੱਚੀਆਂ ਸਿੱਖ ਜਥੇਬੰਦੀਆਂ ਦੇ ਆਗੂ ਆਪੋ ਆਪਣੇ ਇਲਾਕਿਆਂ ਵਿੱਚ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦਰਜ ਕਰਵਾਉਣ ਅਤੇ ਫਿਲਮ ਸੈਂਸਰ ਬੋਰਡ ਤੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਕਤ ਫਿਲਮ ਦਾ ਸਾਰਾ ਡਾਟਾ ਕਬਜੇ ਵਿੱਚ ਲੈ ਕੇ ਨਸ਼ਟ ਕਰ ਦੇਵੇ ਤਾਂ ਕਿ ਅਜਿਹੀ ਹਿਮਾਕਤ ਕੋਈ ਦੁਬਾਰਾ ਨਾ ਕਰ ਸਕੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration