"/> ਸਟੇਟ ਐਵਾਰਡੀ ਪ੍ਰੋ:ਅੰਗਰੇਜ ਸਿੰਘ, ਮਾਲਵਾ ਵੈੱਲਫੇਅਰ ਕਲੱਬ ਦੇ ਰੂ ਬ ਰੂ ਹੋਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਟੇਟ ਐਵਾਰਡੀ ਪ੍ਰੋ:ਅੰਗਰੇਜ ਸਿੰਘ, ਮਾਲਵਾ ਵੈੱਲਫੇਅਰ ਕਲੱਬ ਦੇ ਰੂ ਬ ਰੂ ਹੋਏ

Published On: punjabinfoline.com, Date: Apr 03, 2018

ਰਾਮਾਂ ਮੰਡੀ,3 ਅਪ੍ਰੈਲ(ਬੁੱਟਰ) ਅੰਤਰ-ਰਾਸ਼ਟਰੀ ਯੁਵਕ ਕਮੇਟੀ ਦੇ ਨਵ-ਨਿਯੁਕਤ ਮੈਂਬਰ,ਸਟੇਟ ਐਵਾਰਡੀ ਪ੍ਰੋ: ਅੰਗਰੇਜ ਸਿੰਘ ਬੀਤੇ ਦਿਨੀਂ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਨੌਜਵਾਨਾਂ ਦੇ ਰੂ-ਬ-ਰੂ ਹੋਏ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਮੁੱਖ ਮਹਿਮਾਨ ਪ੍ਰੋ: ਅੰਗਰੇਜ ਸਿੰਘ ਨੂੰ ਜੀ ਆਇਆਂ ਕਿਹਾ।ਤਰਸੇਮ ਸਿੰਘ ਬੁੱਟਰ ਨੇ ਉਹਨਾਂ ਨੂੰ ਕਲੱਬ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ।ਪ੍ਰੋ: ਅੰਗਰੇਜ ਸਿੰਘ ਨੇ ਕਲੱਬ ਦੇ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ ਜੀਵਨ ਸੰਘਰਸ਼,ਪ੍ਰਾਪਤੀਆਂ,ਸਮਾਜ ਸੇਵਾ ਅਤੇ ਵੱਖ-ਵੱਖ ਪ੍ਰਕਾਰ ਦੀਆਂ ਯੁਵਾ ਗਤੀਵਿਧੀਆਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ।ਉਹਨਾਂ ਨੇ ਪਲੀਤ ਵਾਤਾਵਰਣ,ਅਸੱਭਿਅਕ ਗੀਤ-ਸੰਗੀਤ,ਖੁਰ ਰਹੀਆਂ ਨੈਤਿਕ ਕਦਰਾਂ-ਕੀਮਤਾਂ,ਕਿਸਾਨੀ ਸੰਕਟ,ਦਿਸ਼ਾਹੀਣ ਜਵਾਨੀ ਆਦਿ ਬਾਰੇ ਡੂੰਘੀਆਂ ਵਿਚਾਰਾਂ ਸਾਂਝੀਆਂ ਕੀਤੀਆਂ।ਕਲੱਬ ਦੇ ਨੌਜਵਾਨਾਂ ਨੇ ਉਹਨਾਂ ਤੋਂ ਕਲੱਬ ਦੀ ਬਿਹਤਰੀ ਲਈ ਸਵਾਲ ਵੀ ਪੁੱਛੇ,ਜਿੰਨ੍ਹਾਂ ਦੇ ਪ੍ਰੋਫੈਸਰ ਸਾਹਿਬ ਨੇ ਧੀਰਜਤਾ ਨਾਲ ਸੰਤੋਖਜਨਕ aੁੱਤਰ ਦਿੱਤੇ।ਕਲੱਬ ਵੱਲੋਂ ਉਹਨਾਂ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ।ਭਾਸ਼ਣ ਦੀ ਸਮਾਪਤੀ ਤੋਂ ਬਾਅਦ ਪ੍ਰੋ: ਅੰਗਰੇਜ ਸਿੰਘ ਨੇ ਕਲੱਬ ਵੱਲੋਂ ਤਿਆਰ ਕੀਤੇ ਦਾਦਾ-ਪੋਤਾ ਪਾਰਕ,ਵੱਖ-ਵੱਖ ਸੱਥਾਂ,ਵਾਲੀਬਾਲ ਗਰਾਉਂਡ ਆਦਿ ਦਾ ਜਾਇਜ਼ਾ ਲੈ ਕੇ ਨੌਜਵਾਨਾਂ ਦੀ ਰੱਜ ਕੇ ਤਾਰੀਫ਼ ਕੀਤੀ।ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਜਨਰਲ ਸਕੱਤਰ ਤਰਸੇਮ ਸਿੰਘ ਬੁੱਟਰ,ਮਨਪ੍ਰੀਤ ਸਿੰਘ ਸਿੱਧੂ,ਸੁਖਵਿੰਦਰ ਸਿੰਘ ਲੀਲਾ,ਹਰਮਨਪ੍ਰੀਤ ਸਿੰਘ ਨੰਬਰਦਾਰ,ਬਿੱਕਰ ਸਿੰਘ ਮਿਸਤਰੀ,ਗੁਰਵਿੰਦਰ ਸਿੰਘ ਬੁੱਟਰ,ਗਗਨਦੀਪ ਸਿੰਘ ਸਿੱਧੂ,ਰਾਜਵਿੰਦਰ ਸਿੰਘ ਸਿੱਧੂ,ਕੁਲਦੀਪ ਸਿੰਘ ਸਿੱਧੂ,ਹੈਪੀ ਸਿੱਧੂ,ਰੇਸ਼ਮ ਸਿੰਘ ਰੋਮਾਣਾ,ਜਸਵੀਰ ਬੁੱਟਰ ਸਿੰਘਾਪੁਰੀਆ ਤੇ ਮਨਪ੍ਰੀਤ ਸਿੰਘ ਬੁੱਟਰ,ਜਸਤਾਜ ਸਿੰਘ ਬੁੱਟਰ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration