"/> ਮਾਲਵਾ ਵੈੱਲਫੇਅਰ ਕਲੱਬ ਲਈ ਖੇਤੀਬਾੜੀ ਮਾਸਟਰ ਨੇ ਭੇਜੀਆਂ ਸਬਜ਼ੀ ਬੀਜ ਕਿੱਟਾਂ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਲਵਾ ਵੈੱਲਫੇਅਰ ਕਲੱਬ ਲਈ ਖੇਤੀਬਾੜੀ ਮਾਸਟਰ ਨੇ ਭੇਜੀਆਂ ਸਬਜ਼ੀ ਬੀਜ ਕਿੱਟਾਂ

ਸ਼ੁੱਧ,ਤਾਜ਼ੀ ਅਤੇ ਸਸਤੀ ਸਬਜ਼ੀ ਦਾ ਖ਼ਜ਼ਾਨਾ ਘਰੇਲੂ ਬਗ਼ੀਚੀ:ਗੁਰਮੀਤ ਬੁੱਟਰ
Published On: punjabinfoline.com, Date: Apr 03, 2018

ਰਾਮਾਂ ਮੰਡੀ,੩ ਅਪ੍ਰੈਲ(ਬੁੱਟਰ) ਪਸਸਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਨੰਦਗੜ੍ਹ ਵਿਖੇ ਬਤੌਰ ਖੇਤੀਬਾੜੀ ਮਾਸਟਰ ਤਾਇਨਾਤ ਭੁਪਿੰਦਰ ਕੁਮਾਰ ਖੰਨਾ ਗਿੱਦੜਬਾਹਾ ਨੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਦੇ ਉੱਦਮੀ ਨੌਜਵਾਨਾਂ ਲਈ ਤਿੰਨ ਦਰਜਨ ਸਬਜ਼ੀ ਬੀਜ ਕਿੱਟਾਂ ਘਰੇਲੂ ਬਗ਼ੀਚੀ ਲਾਉਣ ਲਈ ਭੇਜੀਆਂ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਘਰੇਲੂ ਬਗ਼ੀਚੀ ਲਾਉਣ ਨਾਲ਼ ਸ਼ੁੱਧ,ਤਾਜ਼ਾ,ਸਸਤੀ ਸਬਜ਼ੀ ਹਾਸਿਲ ਹੋਣ ਦੇ ਨਾਲ਼-ਨਾਲ਼ ਹੱਥੀਂ ਕੰਮ ਕਰਨ ਦੀ ਕਲਾ ਅਤੇ ਵਾਤਾਵਰਣ ਨਾਲ਼ ਮਨੁੱਖੀ ਸਾਂਝ ਗੂੜ੍ਹੀ ਹੁੰਦੀ ਹੈ।ਇਸ ਮੌਕੇ ਸਟੇਟ ਐਵਾਰਡੀ ਪ੍ਰੋ: ਅੰਗਰੇਜ ਸਿੰਘ ਨੇ ਕਿਹਾ ਕਿ ਅਜੋਕੇ ਯੁੱਗ ਵਿਚ ਸਰੀਰਕ ਤੰਦਰੁਸਤੀ ਅਤੇ ਵਾਤਾਵਰਣ ਸੰਭਾਲ ਲਈ ਆਰਗੈਨਿਕ ਘਰੇਲੂ ਬਗ਼ੀਚੀ ਲਾਉਣ ਲਈ ਹਰੇਕ ਪਰਿਵਾਰ ਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ।ਕਲੱਬ ਦੇ ਨੌਜਵਾਨਾਂ ਨੇ ਮੁਫ਼ਤ 'ਚ ਸਬਜ਼ੀ ਬੀਜਾਂ ਕਿੱਟਾਂ ਵੰਡਣ ਵਾਲ਼ੇ ਵਾਤਾਵਰਣ ਪ੍ਰੇਮੀ ਅਤੇ ਆਦਰਸ਼ ਅਧਿਆਪਕ ਭੁਪਿੰਦਰ ਕੁਮਾਰ ਖੰਨਾ ਦਾ ਤਹਿ ਦਿਲੋਂ ਧੰਨਵਾਦ ਕੀਤਾ।ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ,ਜਨਰਲ ਸਕੱਤਰ ਤਰਸੇਮ ਸਿੰਘ ਬੁੱਟਰ,ਮਨਪ੍ਰੀਤ ਸਿੰਘ ਸਿੱਧੂ,ਸੁਖਵਿੰਦਰ ਸਿੰਘ ਲੀਲਾ,ਹਰਮਨਪ੍ਰੀਤ ਸਿੰਘ ਨੰਬਰਦਾਰ,ਬਿੱਕਰ ਸਿੰਘ ਮਿਸਤਰੀ,ਗੁਰਵਿੰਦਰ ਸਿੰਘ ਬੁੱਟਰ,ਗਗਨਦੀਪ ਸਿੰਘ ਸਿੱਧੂ,ਰਾਜਵਿੰਦਰ ਸਿੰਘ ਸਿੱਧੂ,ਕੁਲਦੀਪ ਸਿੰਘ ਸਿੱਧੂ,ਹੈਪੀ ਸਿੱਧੂ,ਰੇਸ਼ਮ ਸਿੰਘ ਰੋਮਾਣਾ,ਜਸਵੀਰ ਬੁੱਟਰ ਸਿੰਘਾਪੁਰੀਆ ਤੇ ਮਨਪ੍ਰੀਤ ਸਿੰਘ ਬੁੱਟਰ ਆਦਿ ਹਾਜ਼ਰ ਸਨ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration