"/> ਕੈਪਟਨ ਸਰਕਾਰ ਨੇ ਕਰਜੇ ਮੁਆਫ ਕਰਕੇ ਕਿਸਾਨ ਹਿਤੇਸੀ ਹੋਣ ਦਾ ਸਬੂਤ ਦਿੱਤਾ -ਗੂਰਪਿਆਰ ਧੂਰਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੈਪਟਨ ਸਰਕਾਰ ਨੇ ਕਰਜੇ ਮੁਆਫ ਕਰਕੇ ਕਿਸਾਨ ਹਿਤੇਸੀ ਹੋਣ ਦਾ ਸਬੂਤ ਦਿੱਤਾ -ਗੂਰਪਿਆਰ ਧੂਰਾ

Published On: punjabinfoline.com, Date: Apr 10, 2018

ਧੂਰੀ, 9 ਅਪ੍ਰੈਲ (ਮਹੇਸ਼) ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਸਮੇਂ ਆਪਣੇ ਵੱਲੋ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਬਚਨਵੱਧ ਹੇ ਅਤੇ ਕਾਂਗਰਸ ਸਰਕਾਰ ਨੇ ਕਦੇ ਵੀ ਅਕਾਲੀ ਭਾਜਪਾ ਵਾਂਗ ਪੰਜਾਬ ਦੇ ਲੋਕਾਂ ਨੂੰ ਝੂਠੇ ਲਾਰੇ ਨਹੀਂ ਲਾਏ । ਇਹਨਾਂ ਵਿਚਾਰਾ ਦਾ ਪ੍ਰਗਟਾਵਾ ਟਕਸਾਲੀ ਕਾਂਗਰਸੀ ਆਗੂ ਅਤੇ ਕਾਂਗਰਸ ਦੇ ਸੂਬਾ ਸਕੱਤਰ ਗੂਰਪਿਆਰ ਸਿੰਘ ਧੂਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ ।ਧੂਰਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣ ਵਾਅਦੇ ਮੁਤਾਬਕ ਕਿਸਾਨਾ ਦੇ ਕਰਜੇ ਮੁਆਫ ਕਰਕੇ ਕਿਸਾਨ ਹਿਤੇਸੀ ਹੋਣ ਸਬੂਤ ਦਿੱਤਾ ਹੇ ।ਊਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਪੜਾਅ ਵਾ ਪੜਾਅ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ ਅਤੇ ਆਊਣ ਵਾਲੇ ਸਮੇਂ ਵਿੱਚ ਕਾਂਗਰਸ ਸਰਕਾਰ ਵੱਲੋ ਪੰਜਾਬ ਦੇ ਲੋਕਾਂ ਹਿੱਤ ਲਈ ਅਨੈਕਾਂ ਯੋਜਨਾਵਾਂ ਚਲਾਇਆ ਜਾਣਗੀਆਂ ।ਧੂਰਾ ਨੇ ਕਿਹਾ ਕਿ ਕਿਸੇ ਵੀ ਯੋਗ ਕਿਸਾਨ ਨੂੰ ਕਰਜਾ ਮੁਆਫੀ ਅਧੀਨ ਰਾਹਤ ਦੇਣ ਤੋ ਨਹੀਂ ਛੱਡਿਆ ਜਾਵੇਗਾ ਅਤੇ ਪੜਾਅ ਵਾ ਪੜਾਅ ਕਿਸਾਨਾ ਦੇ ਕਰਜੇ ਮੁਆਫ ਕੀਤੇ ਜਾਣਗੇ । ਗੁਰਪਿਆਰ ਸਿੰਘ ਧੂਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨੋਜਵਾਨਾ ਲਈ ਰੁਜਗਾਰ ਦੇ ਸਾਧਨ ਉਪਲਬਧ ਕਰਨ ਲਈ ਬਚਨਵੱਧ ਹਨ ਜਿਸ ਤਹਿਤ ਪੰੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਵੱਖ ਵੱਖ ਕੰਪਨੀਆਂ ਨਾਲ ਰਾਬਤਾ ਕਾਇਮ ਕਰਕੇ ਪੰਜਾਬ ਵਿੱਚ ਨਿਵੇਸ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ ।

ਫੋਟੋ ਕੈਪਸਨ ਕਾਂਗਰਸ ਦੇ ਸੂਬਾ ਆਗੂ ਗੂਰਪਿਆਰ ਸਿੰਘ ਧੂਰਾ

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration