"/> ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਕਵਿਜ਼ ਮੁਕਾਬਲੇ ਕਰਵਾਏ ਗਏ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਕਵਿਜ਼ ਮੁਕਾਬਲੇ ਕਰਵਾਏ ਗਏ

Published On: punjabinfoline.com, Date: Apr 10, 2018

ਧੂਰੀ, 9 ਅਪ੍ਰੈਲ (ਮਹੇਸ਼) ਦੇਸ਼ ਭਗਤ ਕਾਲਜ ਬਰੜਵਾਲ ਧੂਰੀ ਵਿਖੇ ਪਿ੍ਰੰਸੀਪਲ ਡਾ.ਸਵਿੰਦਰ ਸਿੰਘ ਛੀਨਾ ਦੀ ਰਹਿਨੁਮਾਈ ਹੇਠ ਅੰਗਰੇਜ਼ੀ ਵਿਭਾਗ ਵੱਲੋਂ ਬੱਚਿਆਂ ਦੇ ਗਿਆਨ ਅਤੇ ਸਮਝ ਨੂੰ ਪਰਖਣ ਲਈ ਅੰਗਰੇਜ਼ੀ ਲਿਟਰੇਰੀ ਕਵਿਜ਼’ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਕਾਲਜ ਪਿ੍ਰੰਸੀਪਲ ਉਚੇਚੇ ਤੌਰ’ਤੇ ਪਹੁੰਚੇ। ਮੰਚ ਸੰਚਾਲਨ ਕਰਦਿਆਂ ਪ੍ਰੋ. ਮਨਮੀਤ ਕੌਰ ਨੇ ਉਪਰੋਕਤ ਵਿਸ਼ੇ ਬਾਰੇ ਜਾਣਕਾਰੀ ਸਾਂਝੀ ਕੀਤੀ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ: ਪਰਮਜੀਤ ਕੌਰ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਇਸ ਵਿਸ਼ੇ ਦੀਆਂ ਡੂਘਾਈਆਂ ਨੂੰ ਨਾਪਿਆ। ਆਪਣਾ ਭਾਸ਼ਣ ਆਰੰਭ ਕਰਦਿਆਂ ਕਾਲਜ ਪਿ੍ਰੰਸੀਪਲ ਨੇ ਅਜਿਹੇ ਪ੍ਰੋਗਰਾਮ ਉਲੀਕਣ ਤੇ ਵਧਾਈ ਦਿੰਦਿਆਂ ਬੱਚਿਆਂ ਨੂੰ ਚੰਗੀਆਂ ਕਿਤਾਬਾਂ, ਚੰਗੀ ਸੰਗਤ ਅਤੇ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਪੜਾਈ ਦੇ ਨਾਲ-ਨਾਲ ਸਾਨੂੰ ਅਕਾਦਮਿਕ ਪੱਧਰ ਤੇ ਸਾਡੀ ਸ਼ਖ਼ਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੇ ਹਨ।ਇਸ ਪ੍ਰੋਗਰਾਮ ਵਿਚ ਵਿਦਿਆਰਥੀਆਂ ਨੇ ਵੱਧ-ਚੜ ਕੇ ਹਿੱਸਾ ਲਿਆ, ਜਿਨਾਂ ਨੂੰ ਪੰਜ ਟੀਮਾਂ ਵਿਚ ਵੰਡਿਆ ਗਿਆ। ਇਨਾਂ ਵਿਚੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਟ ਕੀਤੇ ਗਏ। ਅਖੀਰ ਉੱਪਰ ਵਿਭਾਗ ਦੇ ਮੁਖੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਵਿਚ ਵਾਈਸ ਪਿ੍ਰੰਸੀਪਲ ਪ੍ਰੋ ਹਜ਼ੂਰਾ ਸਿੰਘ ਵੜੈਚ, ਡਾ.ਬਲਬੀਰ ਸਿੰਘ, ਪ੍ਰੋ ਬਨਪ੍ਰੀਤ ਕੌਰ, ਪ੍ਰੋ ਸਿਫ਼ਾਲੀ ਗਰਗ ਅਤੇ ਪ੍ਰੋ: ਤਰੁਨੀ ਬਾਂਸਲ ਨੇ ਸ਼ਿਰਕਤ ਕੀਤੀ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration