"/> ਐਸ.ਸੀ/ਐਸ.ਟੀ ਐਕਟ ਨੂੰ ਰੱਦ ਕਰਨ ਦੀ ਕੀਤੀ ਮੰਗ, ਬਾਜ਼ਾਰ ਮੁਕੰਮਲ ਬੰਦ ਰਹੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਐਸ.ਸੀ/ਐਸ.ਟੀ ਐਕਟ ਨੂੰ ਰੱਦ ਕਰਨ ਦੀ ਕੀਤੀ ਮੰਗ, ਬਾਜ਼ਾਰ ਮੁਕੰਮਲ ਬੰਦ ਰਹੇ

ਰਾਖਵਾਂਕਰਨ ਨੂੰ ਖ਼ਤਮ ਕਰਨ ਦੀ ਕੀਤੀ ਗਈ ਮੰਗ
Published On: punjabinfoline.com, Date: Apr 10, 2018

ਧੂਰੀ, 10 ਅਪ੍ਰੈਲ (ਮਹੇਸ਼) - ਜਨਰਲ ਕੈਟਾਗਿਰੀ ਵੱਲੋਂ ਐਸ.ਸੀ/ਐਸ.ਟੀ ਐਕਟ ਸਬੰਧੀ ਦਿੱਤੇ ਬੰਦ ਦੇ ਸੱਦੇ ’ਤੇ ਧੂਰੀ ਅੰਦਰ ਬੰਦ ਪੂਰੀ ਤਰਾਂ ਸਫਲ ਰਿਹਾ। ਦੁਕਾਨਦਾਰਾਂ ਵੱਲੋਂ ਆਪਣੀ ਮਰਜੀ ਨਾਲ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਮੌਕੇ ਦੁਕਾਨਦਾਰਾਂ ਵੱਲੋਂ ਕੱਕੜਵਾਲ ਚੌਕ ਧੂਰੀ ਵਿਖੇ ਆਵਾਜਾਈ ਠੱਪ ਕੀਤੀ ਗਈ ਅਤੇ ਐਸ.ਸੀ/ਐਸ.ਟੀ ਐਕਟ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਮੰਗ ਕੀਤੀ ਗਈ ਕਿ ਇਸ ਐਕਟ ’ਚ ਸੁਧਾਰ ਕਰਨ ਦੀ ਨਹੀਂ ਸਗੋਂ ਇਸ ਐਕਟ ਨੂੰ ਖ਼ਤਮ ਕਰਨ ਦੀ ਲੋੜ ਹੈ, ਕਿਉਕਿ ਦੇਸ਼ ਦਾ ਸੰਵਿਧਾਨ ਹਰੇਕ ਨਾਗਰਿਕ ਨੂੰ ਜਾਤਿ ਤੋਂ ਉੱਪਰ ਉੱਠ ਕੇ ਬਣਦਾ ਮਾਣ ਦਿੰਦਾ ਹੈ। ਵਪਾਰੀ ਵਰਗ ਵੱਲੋਂ ਰਾਖਵਾਂਕਰਨ ਨੂੰ ਵੀ ਖ਼ਤਮ ਕਰਨ ਦੀ ਮੰਗ ਕੀਤੀ ਗਈ ਅਤੇ ਰਾਖਵਾਂਕਰਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨੇ ਦੌਰਾਨ ਪੁੱਜੇ ਐਸ.ਡੀ.ਐਮ ਧੂਰੀ ਅਮਰੇਸ਼ਵਰ ਸਿੰਘ ਤੇ ਡੀ.ਐਸ.ਪੀ ਧੂਰੀ ਆਕਾਸ਼ਦੀਪ ਸਿੰਘ ਔਲਖ ਨੂੰ ਵਪਾਰੀ ਵਰਗ ਵੱਲੋਂ ਮੰਗ ਪੱਤਰ ਦੇਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਉਪਰੰਤ ਵਪਾਰੀ ਆਗੂਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜਾਰਾਂ ਅੰਦਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵਿਕਾਸ ਜੈਨ ਸਾਬਕਾ ਪ੍ਰਧਾਨ ਭਾਜਪਾ ਮੰਡਲ ਧੂਰੀ, ਪ੍ਰਮੋਦ ਗੁਪਤਾ ਪ੍ਰਧਾਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਧੂਰੀ, ਵਿਪਨ ਕਾਂਝਲਾ ਪ੍ਰਧਾਨ ਇੰਡਸਟਰੀਅਲ ਚੈਂਬਰ , ਸੰਜੇ ਬਾਂਸਲ ਵਪਾਰੀ ਆਗੂ, ਅਵਨੀਸ਼ ਗਰਗ, ਦਰਸ਼ਨ ਖੁਰਮੀ, ਵਿਸ਼ਾਲ ਜੈਨ, ਸੁੰਦਰ ਲਾਲ, ਰਮੇਸ਼ ਕੁਮਾਰ, ਰਾਜੇਸ਼ ਸਚਦੇਵਾ, ਵਿਜੇ ਸੋਫਤ ਸਮੇਤ ਹੋਰ ਦੁਕਾਨਦਾਰ ਵੀ ਹਾਜ਼ਰ ਸਨ।

ਕੈਪਸ਼ਨ- ਬਾਜਾਰਾਂ ਵਿੱਚੋਂ ਰੋਸ ਮਾਰਚ ਕੱਢਦੇ ਹੋਏ ਦੁਕਾਨਦਾਰ ਤੇ ਹੋਰ

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration