"/> ਨਵੇਂ ਚੁਣੇ ਕੌਂਸਲਰ ਨੂੰ ਸੁੰਹ ਚੁਕਾਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਵੇਂ ਚੁਣੇ ਕੌਂਸਲਰ ਨੂੰ ਸੁੰਹ ਚੁਕਾਈ

Published On: punjabinfoline.com, Date: Apr 11, 2018

ਧੂਰੀ,10 ਅਪ੍ਰੈਲ (ਮਹੇਸ਼) ਧੂਰੀ ਦੇ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਧੂਰੀ ਦੇ ਵਾਰਡ ਨੰਬਰ 11 ਅੰਦਰ ਹੋਈ ਚੋਣ ਉਪਰੰਤ ਜੇਤੂ ਕੌਂਸਲਰ ਦਰਸ਼ਨ ਕੁਮਾਰ ਨੂੰ ਨਗਰ ਕੌਸ਼ਲ ਧੂਰੀ ਦੇ ਦਫ਼ਤਰ ਅੰਦਰ ਸੁੰਹ ਚੁਕਾਈ। ਇਸ ਮੌਕੇ ਧੂਰੀ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਤੇ ਨਗਰ ਕੌਸ਼ਲ ਧੂਰੀ ਦੇ ਪ੍ਰਧਾਨ ਪੁਰਸ਼ੋਤਮ ਕਾਂਸਲ ਹੋਰ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਵਿਧਾਇਕ ਗੋਲਡੀ ਨੇ ਕਿਹਾ ਕਿ ਉਹ ਆਉਂਦੇ ਦਿਨਾਂ ਦੌਰਾਨ ਸ਼ਹਿਰ ਦੇ ਦੋ ਵਾਰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕਰ ਕੇ ਉਨਾਂ ਦੀ ਮੁਸ਼ਕਲਾਂ ਦਾ ਹੱਲ ਕਰਨਗੇ। ਉਨਾਂ ਵੱਲੋਂ ਸ਼ਹਿਰ ਅੰਦਰ 450 ਐਲ.ਈ.ਡੀ ਸਟਰੀਟ ਲਾਈਟਾਂ ਵਿਚੋਂ 250 ਦੇ ਕਰੀਬ ਲਾਈਟਾਂ ਲਗਾਵਾਂ ਦਿੱਤੀਆਂ ਹਨ ਅਤੇ ਉਨਾਂ ਨੇ ਸਰਕਾਰੀ ਵੰਡ ਵਿਚੋਂ 41.88 ਲੱਖ ਰੁਪਏ ਜਾਰੀ ਕਰਵਾਏ ਹਨ ਜਿਨਾਂ ਨਾਲ ਸ਼ਹਿਰ ਦੇ ਕੰਮ ਕਰਵਾਏ ਜਾਣਗੇ। ਉਨਾਂ ਕਿਹਾ ਕਿ ਸ਼ਹਿਰ ਅੰਦਰ ਮਾਲ ਗੋਦਾਮ ਰੋਡ ਉੱਪਰ ਮਾਰਕਫੈੱਡ ਦੀ ਕਰੀਬ ਅੱਠ ਬਿਘੇ ਬੇਕਾਰ ਪਈ ਜ਼ਮੀਨ ਉੱਪਰ ਨਵਾਂ ਪਾਰਕ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਅਤੇ ਸ਼ਹਿਰ ਦੇ ਅੰਦਰ ਬਾਹਰੋਂ ਆਉਣ ਵਾਲੀਆ ਬੱਚੀਆਂ ਅਤੇ ਔਰਤਾਂ ਲਈ ਵਿਸ਼ੇਸ਼ ਤੌਰ ਤੇ ਟੁਆਇਲਟ ਬਣਾਏ ਜਾ ਰਹੇ ਹਨ। ਪਿਛਲੇ ਸਮੇਂ ਦੌਰਾਨ ਸੀਵਰੇਜ ਲਈ 55 ਕਰੋੜ ਦੀ ਗਰਾਂਟ ਰੁਕ ਗਈ ਸੀ ਜਿਸ ਨੂੰ ਜਾਰੀ ਕਰਵਾ ਦਿੱਤਾ ਗਿਆ ਉਸ ਨਾਲ ਸ਼ਹਿਰ ਦੀ ਸਾਰੀਆਂ ਥਾਵਾਂ ਉੱਪਰ ਸੀਵਰੇਜ ਪੈਣ ਉਪਰੰਤ ਇੰਟਰ ਲੋਕ ਟਾਈਲਾਂ ਲਾਈਆ ਜਾਣਗੀਆਂ। ਇਸ ਮੌਕੇ ਨਰੇਸ਼ ਮੰਗੀ,ਪੁਸ਼ਪਿੰਦਰ ਸ਼ਰਮਾ ਕਾਲਾ,ਅਸ਼ੋਕ ਭੰਡਾਰੀ,ਇੰਦਰਜੀਤ ਸਿੰਘ ,ਹਨੀ ਤੂਰ,ਅਮਰੀਕ ਸਿੰਘ ਐਮ.ਸੀ,ਅਸ਼ਵਨੀ ਧੀਰ ਐਮ.ਸੀ ਹੋਰ ਵਿਅਕਤੀ ਹਾਜ਼ਰ ਸਨ ।

ਫ਼ੋਟੋ ਕੈਪਸ਼ਨ : ਵਿਧਾਇਕ ਗੋਲਡੀ ਕੌਂਸਲਰ ਦਰਸ਼ਨ ਕੁਮਾਰ ਨੂੰ ਸੁੰਹ ਚੁਕਾਉਂਦੇ ਹੋਏ ।

Tags: mahesh jindal dhuri
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration