"/> ਅੱਤਵਾਦ ਲਈ ਦੇਸ਼ ਵਿੱਚ ਕੋਈ ਥਾਂ ਨਹੀਂ : ਮਨਿੰਦਰਜੀਤ ਸਿੰਘ ਬਿੱਟਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਅੱਤਵਾਦ ਲਈ ਦੇਸ਼ ਵਿੱਚ ਕੋਈ ਥਾਂ ਨਹੀਂ : ਮਨਿੰਦਰਜੀਤ ਸਿੰਘ ਬਿੱਟਾ

Published On: punjabinfoline.com, Date: Apr 11, 2018

ਭੀਖੀ (ਕਮਲ ਕਾਂਤ) ਅੱਤਵਾਦ ਵਿਰੋਧੀ ਫਰੰਟ ਦੇ ਮੁੱਖੀ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਕੇ ਕੇਂਦਰ ਦੀ ਸਰਕਾਰ ਅੱਤਵਾਦ ਵਲੋ ਅੱਤਵਾਦ ਦੇ ਮੁੱਦੇ ਤੇ ਲਏ ਸਖਤ ਸਟੈਂਡ ਅਤੇ ਪਾਕਿਸਤਾਨ ਤੋਂ ਇਲਾਵਾ ਦੁਨੀਆ ਦੇ ਹਰ ਖੇਤਰ ਵਿੱਚ ਵਿਚ ਉਪਜੇ ਅੱਤਵਾਦ ਦੀ ਦ੍ਰਿੜਤਾ ਪੂਰਨ ਨਿੰਦਾ ਅੱਜ ਭਾਰਤ ਵਿਸ਼ਵ ਦੇ ਭਾਈਚਾਰੇ ਵਿੱਚ ਸ਼ਾਨ ਵੱਧੀ ਹੈ ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅੱਤਵਾਦ ਲਈ ਕੋਈ ਥਾਂ ਨਹੀਂ ਸਰਦਾਰ ਮਨਿੰਦਰਜੀਤ ਸਿੰਘ ਬਿੱਟਾ ਅੱਜ ਇਥੇ ਸ਼ਿਵ ਸ਼ਕਤੀ ਗਰੁੱਪ ਆਫ ਇੰਨਸੀਚਿਊਟ ਦੇ ਸਾਲਾਨਾ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਦਲਗਤ ਰਾਜਨੀਤੀ ਵਿੱਚੋਂ ਨਿਕਲ ਕੇ ਦੇਸ਼ ਦੇ ਸਰਵਪੱਖੀ ਵਿਕਾਸ ਲਈ ਇਮਾਨਦਾਰੀ ਨਾਲ ਰਾਜਨੀਤੀ ਕਰਨੀ ਚਾਹੀਦੀ ਹੈ।ਉਨ੍ਹਾਂ ਦੇਸ਼ ਵਿੱਚ ਫੁੱਟ ਪਾਓ ਤਾਕਤਾਂ ਨੂੰ ਅੜੇ ਹੱਥੀ ਲੈਂਦਿਆਂ ਕਿਹਾ ਦੇਸ਼ ਦੇ ਅੰਦਰੂਨੀ ਅਤੇ ਬਾਹਰੀ ਆਸੁਰਿੱਖਿਆ ਨਾਲ ਕੋਈ ਸਮਝੌਤਾ ਨਹੀਂ ।ਦੇਸ਼ ਦੇ ਹਿੱਤਾਂ ਲਈ ਅਤੇ ਅੱਤਵਾਦ ਦੇ ਖਿਲਾਫ ਹਿੱਕ ਠੋਕ ਕੇ ਕੰਮ ਕਰਨੇ ਚਾਹੀਦੇ ਹਨ।ਉਨ੍ਹਾਂ ਦੇਸ਼ ਦੇ ਜਵਾਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਧਨਾਂ ਦੀ ਕਮੀ ਦੇ ਬਾਵਜੂਦ ਵੀ ਉਹ ਸਰਹੱਦੋ ਪਤਰ ਅੱਤਵਾਦ ਦਾ ਡੱਟ ਕੇ ਮੁਕਾਬਲਾ ਕਰਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਖਾਲਿਸਤਾਨ ਦਾ ਹੁਣ ਕੋਈ ਮੁੱਦਾ ਨਹੀਂ ਰਿਹਾ, ਰਾਜ ਅਮਨ ਨਾਲ ਵਿਕਾਸ ਦੇ ਰਾਹ ਤੇ ਹੈ।ਸਰਦਾਰ ਮਨਿੰਦਰਜੀਤ ਸਿੰਘ ਬਿੱਟਾ ਨੇ ਬਜਟ ਸੈਸ਼ਨ ਦੌਰਾਨ ਵਿਧਾਨ ਸਭਾ ਵਿਚ ਸੱਤਾਧਾਰ ਅਤੇ ਵਿਰੋਧੀ ਧਿਰ ਦਰਮਿਆਨ ਹੋਈ ਤਖਤਕਾਲਮੀ ਵਿਧਾਨਕ ਮਰਿਆਦਾ ਦੇ ਖਿਲਾਫ ਦੱਸਿਆ ਕਿ ਲੀਡਰ ਸਮਾਜ ਦਾ ਆਇਨਾ ਹੁੰਦਾ ਹਨ ।ਉਨ੍ਹਾਂ ਨੂੰ ਆਪਣੇ ਰਾਜਸ਼ੀ ਵਿਚਾਰਾਂ ਦਾ ਮਿਆਰ ਕਾਇਮ ਰੱਖਣਾ ਚਾਹੀਦਾ ਹੈ।ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਸੰਸਥਾ ਦੇ ਚੇਅਰਮੈਨ ਸ਼੍ਰੀ ਸੋਮ ਨਾਥ ਮਹਿਤਾ,ਬਲਵਿੰਦਰ ਸਿੰਘ ਕਾਕਾ, ਜਗਤਾਰ ਸਿੰਘ (ਸਾਬਕਾ ਐੱਮ.ਸੀ) ,ਕਮਲ ਅਰੋੜਾ(ਰਿੰਕੂ ) ਅੱਤਵਾਦੀ ਵਿਰੋਧੀ ਫਰੰਟ ਦੇ ਸੂਬਾ ਮੀਡੀਆ ਇਨਚਾਰਜ ਧਰਮਿੰਦਰ ਦਮਦਮੀ ਵੀ ਮੌਜੂਦ ਸਨ ।
Attachments area

Tags: ludhiana
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration