"/> ਮੁੰਬਈ ਵਿਖੇ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੁੰਬਈ ਵਿਖੇ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ

Published On: punjabinfoline.com, Date: Apr 11, 2018

ਮੁੰਬਈ ਵਿਖੇ ਵੈਸਾਖੀ ਦੇ ਤਿਉਹਾਰ ਸੰਬੰਧੀ ਪੰਜਾਬ ਕਲਚਰਲ ਹੈਰੀਟੇਜ ਬੋਰਡ ਵਲੋਂ ਪੰਜਾਬੀ ਆਈਕੋਨ ਐਵਾਰਡ ਦਾ ਆਯੋਜਨ ਕੀਤਾ ਗਿਆ| ਬੋਰਡ ਦੇ ਪ੍ਰਧਾਨ ਸ੍ਰੀ ਚਰਨ ਸਿੰਘ ਸਪਰਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਸਨ| ਇਸ ਸਮਾਗਮ ਨੂੰ ਸਤਿੰਦਰ ਸੱਤੀ ਵਲਂੋ ਹੋਸਟ ਕੀਤਾ ਗਿਆ| ਇਸ ਦੌਰਾਨ ਪਲੇਅ ਬੈਕ ਸਿੰਗਰ ਹਾਰਡੀ ਸੰਧੂ ਨੇ ਸੰਗੀਤ ਪੇਸ਼ ਕੀਤਾ| ਇਸ ਸਮਾਗਮ ਦੀ ਮੁੱਖ ਖਿੱਚ ਪੰਜਾਬੀ ਆਈਕੋਨ ਐਵਾਰਡ ਦੀ ਪੇਸ਼ਕਸ਼ ਸੀ| ਇਸ ਮੌਕੇ ਅਭੈ ਦਿਓਲ, ਕਬੀਰ ਬੇਦੀ, ਸੰਜੀਵ ਕਪੂਰ, ਸਰਦਾਰ ਸਿੰਘ ਹਾਕੀ ਖਿਡਾਰੀ, ਅਮਿਸ ਦੇਓਗਨ, ਉਦਯੋਗ ਪਤੀ ਗੁਣਵੰਤ ਸਿੰਘ ਸਲੂਜਾ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਪੰਜਾਬੀ ਕਲਾਕਾਰ ਰਣਜੀਤ ਬਾਵਾ, ਮਂੈਡੀ ਤੱਖਰ, ਪਤਰ ਲੇਖਾ ਵੀ ਇਸ ਮੌਕੇ ਮੌਜੂਦ ਸਨ|
ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਚਰਨ ਸਿੰਘ ਸਪਰਾ ਨੇ ਕਿਹਾ ਕਿ ਵੈਸਾਖੀ ਦਾ ਤਿਉਹਾਰ ਮੌਸਮ ਦੀ ਸ਼ੁਰੂਆਤ ਦਾ ਪ੍ਰਤੀਕ ਹੈ| ਪੂਰੀ ਦੁਨੀਆਂ ਵਿੱਚ ਹੀ ਪੰਜਾਬੀਆਂ ਵਲੋਂ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ| ਇਹ ਤਿਉਹਾਰ ਕਿਸਾਨਾਂ ਲਈ ਬਹੁਤ ਮਹੱਤਵ ਰੱਖਦਾ ਹੈ ਇਸ ਦਿਨ ਹੀ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਹੁੰਦੀ ਹੈ ਅਤੇ ਕਿਸਾਨ ਰੱਬ ਦਾ ਸ਼ੁਕਰਾਣਾ ਕਰਦੇ ਹਨ|

Tags: ਮੁੰਬਈ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration