"/> ਗੰਦਗੀ ਦੇ ਲੱਗੇ ਪਏ ਢੇਰ, ਬਿਮਾਰੀ ਫੈਲਣ ਦਾ ਖਤਰਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੰਦਗੀ ਦੇ ਲੱਗੇ ਪਏ ਢੇਰ, ਬਿਮਾਰੀ ਫੈਲਣ ਦਾ ਖਤਰਾ

Published On: punjabinfoline.com, Date: Apr 14, 2018

(ਕਮਲ ਕਾਂਤ) ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਵਲੋ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣਾ ਆਲਾ-ਦੁਆਲਾ ਅਤੇ ਆਪਣੇ ਪਿੰਡ ਸ਼ਹਿਰ ਨੂੰ ਸਾਫ ਰੱਖੋ ।ਉਸੇ ਅਭਿਆਨ ਦੇ ਤਹਿਤ ਭੀਖੀ ਸ਼ਹਿਰ ਵਿੱਚ ਪੁਰਾਣੇ ਬਜਾਰ ਵੱਲ ਜਾਂਦੇ ਰੋਡ ਉਪਰ ਗੰਦਗੀ ਦੇ ਢੇਰ ਲੱਗੇ ਪਏ ਹਨ।ਇਸ ਤਰ੍ਹਾਂ ਲੱਗਦਾ ਹੈ ਜਿਵੇ ਕਦੇ ਇਸ ਰੋਡ ਦੀ ਸਫਾਈ ਕਿਸੇ ਵੋਲੋ ਕੀਤੀ ਨਾ ਗਈ ਹੋਵੇ। ਦੁਪਿਹਾਰ ਦੇ ਸਮੇਂ ਕੂੜੇ ਦੇ ਢੇਰ ਵਿਚੋਂ ਏਨੀ ਬੰਦਬੂ ਮਾਰਦੀ ਹੈ ਕੇ ਜੋ ਕੋਈ ਵਿਅਕਤੀ ਇਸ ਕੋਲੋ ਲੰਘ ਜਾਵੇ ਤਾ ਉਹ ਬਿਮਾਰ ਹੋ ਜਾਵੇ । ਉਥੋਂ ਲੰਘ ਰਹੇ ਲੋਕਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ 1 ਮਹੀਨੇ ਤੋਂ ਇਥੇ ਕਿਸੇ ਸਫਾਈ ਕਰਮਚਾਰੀ ਨੇ ਆ ਕੇ ਸਫਾਈ ਨਹੀਂ ਕੀਤੀ ਅਤੇ ਨਾ ਹੀ ਇਸ ਸੜਕ ਵੱਲ ਕਿਸੇ ਕਰਮਚਾਰੀ ਨੇ ਧਿਆਨ ਦਿੱਤਾ ਹੈ। ਇਥੇ ਇਸੇ ਤਰ੍ਹਾਂ ਕੂੜਾ ਪਾਇਆ ਰਹਿੰਦਾ ਹੈ। ਇਥੇ ਦਿਨ ਦੇ ਸਮੇਂ ਬੰਦਬੂ ਅਤੇ ਰਾਤ ਦੇ ਸਮੇਂ ਕੂੜਾ ਹੋਣ ਕਾਰਨ ਮੱਛਰ ਬਹੁਤ ਜਿਆਦਾ ਹੋ ਜਾਂਦਾ ਹੈ ਜਿਸ ਨਾਲ ਡੇਂਗੂ ਵਰਗੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਬਾਕੀ ਰਹਿੰਦੀ ਖੋਦੀ ਕਸਰ ਇਥੇ ਫਿਰਦੇ ਆਵਰਾ ਪਸ਼ੂ ਪੂਰੀ ਕਰ ਦਿੰਦੇ ਹਨ।ਪਸ਼ੂ ਕੂੜੇ ਵਿੱਚ ਮੂੰਹ ਮਾਰਦੇ ਰਹਿੰਦੇ ਹਨ ਜਿਸ ਨਾਲ ਕੂੜਾ ਸਾਰਾ ਸੜਕ ਉੱਪਰ ਆ ਜਾਂਦਾ ਹੈ ਕਈ ਵਾਰ ਤਾਂ ਪਸ਼ੂ ਆਪਸ ਵਿਚ ਲੜ ਪੈਦੇ ਹਨ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਸੁੱਟ ਵੱਜਣ ਦਾ ਡਰ ਬਣਿਆ ਰਹਿੰਦਾ ਹੈ । ਇਸੇ ਤਰ੍ਹਾਂ ਵਾਂ ਨੰਬਰ 1 ਸਟੇਟ ਬੈਂਕ ਵਾਲੀ ਗਲੀ ਵਿਚ ਵੀ ਸਫਾਈ ਦਾ ਬੁਰਾ ਹਾਲ ਹੈ । ਗਲੀ ਵਿਚ ਥਾਂ -ਥਾਂ ਤੇ ਕੂੜੇ ਦੀਆਂ ਢੇਰੀਆਂ ਪਾਇਆ ਹਨ। ਗਲੀ ਵਾਲੀਆਂ ਦਾ ਕਹਿਣਾ ਹੈ ਕਿ ਕਈ -ਕਈ ਦਿਨਾਂ ਬਾਅਦ ਸਫਾਈ ਕਰਮਚਾਰੀ ਆ ਕੇ ਨਾਲੀਆ ਤਾ ਕੱਢ ਜਾਦੇ ਹਨ। ਪਰ ਕੂੜਾ ਕੋਈ ਵੀ ਕਰਮਚਾਰੀ ਚੁੱਕਣ ਨਹੀ ਆਉਦਾ ਜਿਸ ਨਾਲ ਫਿਰ ਤੋਂ ਕੂੜਾ ਸੁੱਕ ਕੇ ਨਾਲੀਆ ਵਿੱਚ ਚਲਾ ਜਾਂਦਾ ਹੈ । ਅਤੇ ਨਾਲੀਆ ਗੰਦੇ ਪਾਣੀ ਨਾਲ ਭਰੀਆਂ ਰਹਿੰਦੀਆ ਹਨ । ਜਿਸ ਕਰਕੇ ਗਲੀ ਵਿੱਚ ਮੱਛਰ ਬਹੁਤ ਜਿਆਦਾ ਹੋ ਜਾਂਦਾ ਹੈ, ਅਤੇ ਨਾ ਹੀ ਗਲੀ ਵਿੱਚ ਕਦੇ ਝਾੜੂ ਮਾਰੀਆ ਗਿਆ ਹੈ। ਲੱਗਦਾ ਕਿ ਸਵੱਛ ਭਾਰਤ ਅਭਿਆਨ ਦੀਆ ਤਸਵੀਰਾਂ ਸਿਰਫ ਕੰਧਾਂ ਉਪਰ ਛਾਪ ਕੇ ਹੀ ਰਹਿ ਗਿਆ ਹੈ।ਕੰਧਾਂ ਉਪਰ ਹੀ ਸਿਰਫ ਸਫਾਈ ਦੀਆ ਗੱਲਾਂ ਜਾਂ ਫੋਟੋ ਲੱਗ ਕੇ ਰਿਹੇ ਗਈਆ ਹਨ। ਇਸ ਰੋਡ ਅਤੇ ਗਲੀ ਦੀ ਸਫਾਈ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਲੱਗਦਾ। ਇਸ ਤਰ੍ਹਾਂ ਜਾਪਦਾ ਹੈ ਕਿ ਪ੍ਰਸ਼ਾਸਨ ਕੋਈ ਡੂੰਘੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਨੂੰ ਸ਼ਹਿਰ ਦੀ ਸਫਾਈ ਦੀ ਕੋਈ ਚਿੰਤਾ ਨਹੀਂ ।

Tags: bhikhi
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration