"/> ਰਾਜਪੁਰਾ ਬਾਰ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ ਹਰਬੰਸ ਸਿੰਘ ਮੰਡਲ ਨੇ ਆਪਣੀ ਟੀਮ ਦੇ ਨਾਲ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਤੋਂ ਲਿਆ ਅਸ਼ੀਰਵਾਦ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਜਪੁਰਾ ਬਾਰ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ ਹਰਬੰਸ ਸਿੰਘ ਮੰਡਲ ਨੇ ਆਪਣੀ ਟੀਮ ਦੇ ਨਾਲ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਤੋਂ ਲਿਆ ਅਸ਼ੀਰਵਾਦ

Published On: punjabinfoline.com, Date: Apr 14, 2018

ਰਾਜਪੁਰਾ 13 ਅਪ੍ਰੈਲ( ਰਾਜੇਸ਼ ਡਾਹਰਾ )ਅੱਜ ਰਾਜਪੁਰਾ ਬਾਰ ਐਸੋਸੀਏਸ਼ਨ ਦੇ ਬਣੇ ਨਵੇਂ ਪ੍ਰਧਾਨ ਸਰਦਾਰ ਹਰਬੰਸ ਸਿੰਘ ਮੰਡਲ ਨੇ ਆਪਣੀ ਟੀਮ ਦੇ ਨਾਲ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਦੀ ਰਿਹਾਇਸ਼ ਤੇ ਪਹੁੰਚ ਕੇ ਉਨ੍ਹਾਂ ਕੋਲੋਂ ਅਸ਼ੀਰਵਾਦ ਲਿਆ। ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਏ ਹੋਏ ਸਾਰੇ ਵਕੀਲ ਸਾਹਿਬਾਨਾਂ ਦਾ ਸਵਾਗਤ ਕੀਤਾ ਅਤੇ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਹਰਬੰਸ ਸਿੰਘ ਮੰਡਲ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਨ ਤੇ ਵਕੀਲ ਐਸੋਸੀਏਸ਼ਨ ਮਜ਼ਬੂਤ ਹੋਈ ਹੈ ।ਇਸ ਮੌਕੇ ਤੇ ਸਾਬਕਾ ਪ੍ਰਧਾਨ ਐਸ.ਕੇ.ਕੌਸ਼ਲ, ਸੀਨੀਅਰ ਵਕੀਲ ਆਰ.ਕੇ. ਜੋਸ਼ੀ,ਬਾਰ ਸੈਕਟਰੀ ਇਕਬਾਲ ਕੰਬੋਜ,ਉੱਪ ਪ੍ਰਧਾਨ ਵਿਕਰਮਜੀਤ ਸਿੰਘ ਰਾਠੌਰ,ਸੁੱਚਾ ਸਿੰਘ ਰਾਠੌਰ, ਵਕੀਲ ਭੁਪਿੰਦਰ ਕਪੂਰ, ਅਤੇ ਵਕੀਲ ਇਕਬਾਲ ਸਿੰਘ ਤੋਂ ਇਲਾਵਾ ਕਈ ਵਕੀਲ ਮੌਜੂਦ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration