"/> ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ 127ਵਾਂ ਜਨਮ ਦਿਨ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਡਕਰ ਜੀ ਦਾ 127ਵਾਂ ਜਨਮ ਦਿਨ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ

Published On: punjabinfoline.com, Date: Apr 14, 2018

ਰਾਜਪੁਰਾ 14 ਅਪਰੈਲ (ਰਾਜੇਸ਼ ਡਾਹਰਾ)ਅੱਜ ਰਾਜਪੁਰਾ ਵਿਖੇ ਡਾ.ਭੀਮ ਰਾਓ ਅੰਬੇਡਕਰ ਜੀ ਦਾ 127ਵਾ ਜਨਮ ਦਿਨ ਸਥਾਨਕ ਅੰਬੇਡਕਰ ਚੌਕ ਰਾਜਪੁਰਾ ਵਿੱਚ ਡਾ.ਅੰਬੇਡਕਰ ਵਾਲਮੀਕਿ ਨੌਜਵਾਨ ਸਭਾ (ਰਜਿ.) ਦੁਆਰਾ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ । ਇਹ ਸਮਾਰੋਹ ਹੰਸ ਰਾਜ ਬਨਵਾੜੀ ਕੌਮੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਐਸ.ਡੀ.ਐਮ. ਰਾਜਪੁਰਾ ਸ੍ਰੀ ਸੰਜੀਵ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਡੀ.ਐੱਸ.ਪੀ. ਰਾਜਪੁਰਾ ਸ੍ਰੀ ਕੇ. ਕੇ.ਪਾਂਥੇ ਸਨ ।ਮੁੱਖ ਮਹਿਮਾਨ ਨੇ ਬਾਬਾ ਸਾਹਿਬ ਦੀ ਮੂਰਤੀ ਤੇ ਫੁੱਲਾਂ ਦੇ ਹਾਰ ਪਹਿਨਾ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਮੁੱਖ ਮਹਿਮਾਨ ਐਸ.ਡੀ.ਐਮ.ਸ੍ਰੀ ਸੰਜੀਵ ਕੁਮਾਰ ਅਤੇ ਵਿਸ਼ੇਸ਼ ਮਹਿਮਾਨ ਡੀ.ਐੱਸ.ਪੀ.ਰਾਜਪੁਰਾ ਸ੍ਰੀ.ਕੇ. ਕੇ.ਪਾਂਥੇ ਨੇ ਸ੍ਰੀ ਅੰਬੇਡਕਰ ਜੀ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਬਿਨਾਂ ਕਿਸੇ ਭੇਦਭਾਵ ਦੇ ਉਨ੍ਹਾਂ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ।
ਸਟੇਜ ਦੀ ਸੇਵਾ ਸ੍ਰੀ ਬਾਲੀ ਐਡਵੋਕੇਟ ਨਿਭਾ ਰਹੇ ਸਨ ।ਡਾ. ਅੰਬੇਡਕਰ ਵਾਲਮੀਕਿ ਨੌਜਵਾਨ ਸਭਾ (ਰਜਿ.) ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਨੌਜਵਾਨ ਸਭਾ ਵੱਲੋਂ ਲੰਗਰ ਦਾ ਵੀ ਵਿਸ਼ੇਸ਼ ਇੰਤਜ਼ਾਮ ਕੀਤਾ ਗਿਆ । ਇਸ ਮੌਕੇ ਹੰਸ ਰਾਜ ਕੌਮੀ ਪ੍ਰਧਾਨ ,ਸ੍ਰੀ.ਅਸ਼ੋਕ ਕੁਮਾਰ ਧਮੋਲੀ,ਸ੍ਰੀ ਕਮਲ ਕੁਮਾਰ (ਪੱਪੂ), ਸੀ ਰਜਿੰਦਰ ਕੁਮਾਰ ਬੀਰਾ ,ਸ਼ਿਵ ਕੁਮਾਰ ਸੋਨੀ, ਸ੍ਰੀ ਅਜੇ ਕੁਮਾਰ ,ਸ੍ਰੀ ਅੰਕੁਰ ਕੁਮਾਰ, ਸ੍ਰੀ ਧਰਮ ਸਿੰਘ', ਅਮਰਜੀਤ ਸਿੰਘ, ਸੁਖਵਿੰਦਰ ਸੁੱਖੀ ਸਮੇਤ ਲੱਗਭਗ ਸਾਰੇ ਸਭਾ ਦੇ ਸਾਥੀ ਮੌਜੂਦ ਸਨ ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration