"/> ਰੌਸ਼ਨ ਹੋਵੇਗਾ ਪੰਜਾਬ, ਸ਼ਾਹਪੁਰ ਕੰਡੀ ਡੈਮ ਭਾਗ-99 ਤੋਂ ਪੈਦਾ ਹੋਵੇਗੀ 200 ਮੈਗਾਵਾਟ ਹੋਰ ਬਿਜਲੀ- ਵਿਤ ਮੰਤਰੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰੌਸ਼ਨ ਹੋਵੇਗਾ ਪੰਜਾਬ, ਸ਼ਾਹਪੁਰ ਕੰਡੀ ਡੈਮ ਭਾਗ-99 ਤੋਂ ਪੈਦਾ ਹੋਵੇਗੀ 200 ਮੈਗਾਵਾਟ ਹੋਰ ਬਿਜਲੀ- ਵਿਤ ਮੰਤਰੀ

ਮਹਿਕੇਗੀ ਸੂਬੇ ਦੀ ਖੇਤੀ, 75000 ਏਕੜ ਹੋਰ ਇਲਾਕੇ ਨੂੰ ਮਿਲੇਗੀ ਸਿੰਚਾਈ ਸਹੂਲਤ, ਸਤੰਬਰ-18 ਤੱਕ ਛੋਟੇ ਅਤੇ ਮੱਧ ਵਰਗ ਕਿਸਾਨ
Published On: punjabinfoline.com, Date: Apr 14, 2018

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸੂਬੇ ਦੀਆਂ ਊਰਜਾ ਜਰੂਰਤਾਂ ਅਤੇ ਸਿੰਚਾਈ ਸਹੂਲਤਾਂ ਵਿਚ ਵਾਧੇ ਲਈ ਉਸਾਰੇ ਜਾ ਰਹੇ ਸ਼ਾਹਪੁਰ ਕੰਡੀ ਡੈਮ ਭਾਗ ਦੂਜਾ ਦੇ ਮੁਕੰਮਲ ਹੋਣ ਨਾਲ ਰਾਜ ਨੂੰ ਜਿੱਥੇ 200 ਮੈਗਾਵਾਟ ਸਸਤੀ ਅਤੇ ਪ੍ਰਦੂਸ਼ਣ ਰਹਿਤ ਵਾਧੂ ਬਿਜਲੀ ਮਿਲੇਗੀ ਉੱਥੇ ਹੀ ਇਸ ਪ੍ਰੋਜੈਕਟ ਤੋਂ 75000 ਏਕੜ ਰਕਬੇ ਨੂੰ ਸਿੰਚਾਈ ਲਈ ਪਾਣੀ ਦਿੱਤਾ ਜਾਵੇਗਾ। ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੰਜਾਬ ਸਰਕਾਰ ਵੱਲੋਂ ਵਿਸਾਖੀ ਮੌਕੇ ਇੱਥੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਇਹ ਐਲਾਨ ਕੀਤਾ। ਪੰਜਾਬੀਆਂ ਨੂੰ ਖਾਲਸਾ ਸਾਜਨਾ ਦਿਵਸ ਦੀ ਵਧਾਈ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਗਰੀਬ ਵਰਗ ਨਾਲ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਸੂਬਾ ਸਰਕਾਰ ਵੱਲੋਂ ਸਤੰਬਰ ਤੱਕ ਸਾਰੇ ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਸਰਕਾਰ ਦੇ ਇਸ ਕਦਮ ਦਾ ਲਾਹਾ ਕਰੀਬ ੧੦ ਲੱਖ ਕਿਸਾਨ ਲੈ ਸਕਣਗੇ। ਉਨਾਂ ਕਿਹਾ ਕਿ ਜਿੱਥੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਅਕਾਲੀ-ਭਾਜਪਾ ਸਰਕਾਰ ਇੱਕ ਵੀ ਕਿਸਾਨ ਦਾ ਕਰਜ਼ਾ ਮਾਫ਼ ਨਹੀਂ ਕਰ ਸਕੀ ਉਥੇ ਕਾਂਗਰਸ ਨੇ 10 ਲੱਖ ਕਿਸਾਨਾਂ ਦਾ ਕਰਜ਼ਾ ਮਾਫ਼ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ-ਦਲ ਕਿਸਾਨਾਂ ਦੇ ਨਾਂਅ 'ਤੇ ਕੇਵਲ ਰਾਜਨੀਤੀ ਕਰਦਾ ਹੈ ਜਦਕਿ ਕਾਂਗਰਸ ਸਰਕਾਰ ਕਿਸਾਨਾਂ ਲਈ ਹਕੀਕਤ ਵਿਚ ਕੰਮ ਕਰਦੀ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੀਆਂ ਅਨਾੜੀ ਨੀਤੀਆਂ ਕਾਰਨ ਪੰਜਾਬ ਦੇ ਖਜ਼ਾਨੇ ਨੂੰ ਕੰਗਾਲ ਕਰਕੇ ਰੱਖ ਦਿੱਤਾ ਸੀ ਅਤੇ ਪਿਛਲੀ ਸਰਕਾਰ ਜਾਣ ਵੇਲੇ ਸੂਬੇ ਨੂੰ ਵਿੱਤੀ ਸੰਕਟ 'ਚ ਛੱਡ ਗਈ ਸੀ ਜਦ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਾ ਕੇਵਲ ਰਾਜ ਦੀ ਵਿੱਤੀ ਸਥਿਤੀ ਵਿਚ ਸੁਧਾਰ ਕਰ ਰਹੀ ਹੈ ਨਾਲ ਦੀ ਨਾਲ ਵਿਕਾਸ ਨੂੰ ਵੀ ਬਰਾਬਰ ਤਰਜੀਹ ਦਿੱਤੀ ਜਾ ਰਹੀ ਹੈ।
ਇਸ ਮੌਕੇ ਡਾ. ਭੀਮ ਰਾਓ ਅੰਬੇਦਕਰ ਨੂੰ ਉਨਾਂ ਦੇ ਜਨਮਦਿਨ ਮੌਕੇ ਯਾਦ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਅਨੁਸੂਚਿਤ ਜਾਤੀ ਅਤੇ ਪਛੜੀਆਂ ਸ਼੍ਰੇਣੀਆਂ ਦੇ ਵਿਅਕਤੀਆਂ ਦੁਆਰਾ ਐਸ. ਸੀ/ਬੀ. ਸੀ ਕਾਰਪੋਰੇਸ਼ਨ ਤੋਂ ਲਿਆ ਗਿਆ ਪੰਜਾਹ ਹਜ਼ਾਰ ਰੁਪਏ ਤੱਕ ਦਾ ਕਰਜ਼ਾ ਵੀ ਸੁਬਾ ਸਰਕਾਰ ਵੱਲੋਂ ਮਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਇਸੇ ਵਿਦਿਅਕ ਸੈਸ਼ਨ ਤੋਂ ਸਕੂਲੀ ਵਿਦਿਆ ਦੇ ਖੇਤਰ 'ਚ ਨਵੀਂਆਂ ਪੁਲਾਘਾਂ ਪੁੱਟਦਿਆਂ ਪੰਜਾਬ ਸਰਕਾਰ ਵੱਲੋਂ ਪਹਿਲੀਂ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ। ਖਜ਼ਾਨਾ ਮੰਤਰੀ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਦੇਣ ਲਈ ਆਈ. ਟੀ. ਆਈ. ਅਤੇ ਕੌਸ਼ਲ ਵਿਕਾਸ ਕੇਂਦਰ ਖੋਲ੍ਹੇ ਜਾ ਰਹੇ ਹਨ। ਇਨਾਂ ਕੇਂਦਰਾਂ 'ਚ ਰਿਫ਼ਾਇਨਰੀ, ਪਲਾਸਟਿਕ ਪਾਰਕ ਅਤੇ ਥਰਮਲ ਪਲਾਂਟ ਨਾਲ ਜੁੜੇ ਟਰੇਡਾਂ ਸਬੰਧੀ ਪੜ੍ਹਾਈ ਕਰਵਾਈ ਜਾਵੇਗੀ, ਤਾਂ ਜੋ ਤਲਵੰਡੀ ਸਾਬੋ ਦੇ ਨੌਜਵਾਨਾਂ ਨੂੰ ਇੱਥੇ ਹੀ ਚੰਗੀਆਂ ਨੌਕਰੀਆਂ ਮਿਲ ਸਕਣ। ਉਨ੍ਹਾਂ ਦੱਸਿਆ ਕਿ ਬਠਿੰਡਾ ਅਤੇ ਮਾਨਸਾ ਬੱਸ ਅੱਡਿਆਂ ਦਾ ਵਿਕਾਸ ਅਤੇ ਸੁੰਦਰੀ-ਕਰਨ ਕੀਤਾ ਜਾਵੇਗਾ। ਇਸੇ ਤਰਾਂ ਤਲਵੰਡੀ ਸਾਬੋ ਅਤੇ ਰਾਮਾਂ ਇਲਾਕੇ 'ਚ ਵੀ ਵੱਡੇ ਪਾਰਕ ਵਿਕਸਿਤ ਕਰਨ ਲਈ ਇੱਕ ਕਰੋੜ ਰੁਪਏ ਦੇ ਫੰਡ ਦਿੱਤੇ ਜਾਣਗੇ। ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਮਾਈਨਿੰਗ ਤੋਂ ਕੇਵਲ ਚਾਲੀ ਕਰੋੜ ਆਮਦਨੀ ਹੁੰਦੀ ਸੀ ਅਤੇ ਮਾਫੀਆਂ ਮਲਾਈ ਛੱਕ ਰਿਹਾ ਸੀ। ਪਰ ਕਾਂਗਰਸ ਸਰਕਾਰ ਦੁਆਰਾ ਮਾਈਨਿੰਗ 'ਤੇ ਨਕੇਲ ਕਸੀ ਗਈ ਅਤੇ ਪਿਛਲੇ ਵਿੱਤੀ ਸਾਲ ਦੌਰਾਨ ਤਿੰਨ ਕਰੋੜ ਦੀ ਉਗਰਾਹੀ ਕੀਤੀ ਜਦ ਕਿ ਇਸ ਸੈਕਟਰ ਤੋਂ ਚਾਲੂ ਸਾਲ ਦੌਰਾਨ ਚਾਰ ਕਰੋੜ ਰੁਪਏ ਮਾਲੀਆ ਮਿਲਣ ਦੀ ਆਸ ਹੈ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜਸਟਿਸ ਮਹਿਤਾਬ ਸਿੰਘ ਕਮਿਸ਼ਨ ਦੁਆਰਾ ਦਿੱਤੀ ਗਈ ਰਿਪੋਰਟ ਦੇ ਤੱਥਾਂ ਨੇ ਪਿੱਛਲੀ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਹੀ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਸਰਕਾਰ ਨੇ ਗੁਰੂ ਘਰਾਂ 'ਚ ਚਲਦੇ ਲੰਗਰ ਤੋਂ ਜੀ. ਐਸ. ਟੀ. ਮਾਫ਼ ਕਰਕੇ ਆਪਣੀ ਕੌਮ ਦੇ ਪ੍ਰਤੀ ਬਚਨਵੱਧਤਾ ਦੁਹਰਾਈ ਹੈ, ਉਥੇ ਹੀ ਅਕਾਲੀ ਦਲ ਦੀ ਭਾਈਵਾਲ ਵਾਲੀ ਐਨ. ਡੀ. ਏ. ਦੀ ਕੇਂਦਰ ਸਰਕਾਰ ਗੁਰੂ ਕੇ ਲੰਗਰ ਤੋਂ ਜੀ. ਐਸ. ਟੀ. ਦਾ ਆਪਣਾ ਹਿੱਸਾ ਨਹੀਂ ਛੱਡ ਰਹੀ ਹੈ। ਇਸ ਮੌਕੇ ਡਿਪਟੀ ਸਪੀਕਰ ਵਿਧਾਨ ਸਭਾ ਸ਼੍ਰੀ ਅਜਾਇਬ ਸਿੰਘ ਭੱਟੀ, ਵਿਧਾਇਕ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ, ਵਿਧਾਇਕ ਸ਼੍ਰੀ ਕੁਸ਼ਲਦੀਪ ਸਿੰਘ ਢਿੱਲੋਂ, ਸਾਬਕਾ ਵਿਧਾਇਕ ਸ਼੍ਰੀ ਅਜੀਤਇੰਦਰ ਸਿੰਘ ਮੋਫ਼ਰ, ਸੀਨੀਅਰ ਕਾਂਗਰਸੀ ਆਗੂ ਸ਼੍ਰੀ ਖੁਸ਼ਬਾਜ ਸਿੰਘ ਜਟਾਣਾ, ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ, ਐਸ. ਐਸ. ਪੀ. ਬਠਿੰਡਾ ਸ਼੍ਰੀ ਨਵੀਨ ਸਿੰਗਲਾ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਆਦਿ ਵੀ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration