"/> ਸਿੱਖ ਕੌਮ ਦੇ ਭਲੇ ਲਈ ਆਰ ਐੱਸ ਐੱਸ ਦੀਆਂ ਚਾਲਾਂ ਤੋਂ ਸਤਰਕ ਰਹਿ ਕੇ ਪੰਥ ਤੋਂ ਬੁਰਕਾਦਾਰੀਆਂ ਦਾ ਕਬਜ਼ਾ ਤੋੜਨਾ ਜ਼ਰੂਰੀ- ਸਿਮਰਨਜੀਤ ਸਿੰਘ ਮਾਨ, ਪੰਥਕ ਧਿਰਾਂ ਨੇ ਵਿਸਾਖੀ ਕਾਨਫਰੰਸ ਮੌਕੇ ਕੀਤੇ ਮਤੇ ਪਾਸ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿੱਖ ਕੌਮ ਦੇ ਭਲੇ ਲਈ ਆਰ ਐੱਸ ਐੱਸ ਦੀਆਂ ਚਾਲਾਂ ਤੋਂ ਸਤਰਕ ਰਹਿ ਕੇ ਪੰਥ ਤੋਂ ਬੁਰਕਾਦਾਰੀਆਂ ਦਾ ਕਬਜ਼ਾ ਤੋੜਨਾ ਜ਼ਰੂਰੀ- ਸਿਮਰਨਜੀਤ ਸਿੰਘ ਮਾਨ, ਪੰਥਕ ਧਿਰਾਂ ਨੇ ਵਿਸਾਖੀ ਕਾਨਫਰੰਸ ਮੌਕੇ ਕੀਤੇ ਮਤੇ ਪਾਸ

Published On: punjabinfoline.com, Date: Apr 14, 2018

ਤਲਵੰਡੀ ਸਾਬੋ, 14 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਸਿੱਖਾਂ ਦੇ ਬੱਚੇ ਧੜਾ-ਧੜ ਵਿਦੇਸ਼ਾਂ ਨੂੰ ਜਾ ਰਹੇ ਹਨ ਜਦੋਂ ਕਿ ਹਿੰਦੂਆਂ ਦਾ ਬੱਚਾ ਬਾਹਰ ਨਹੀਂ ਜਾ ਰਿਹਾ ਜਿਸ ਤੋਂ ਸਪਸ਼ਟ ਹੈ ਕਿ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਸੁਰੱਖਿਆ ਦੀ ਇਸ ਭਾਵਨਾ ਨੂੰ ਖਤਮ ਕਰਨ ਲਈ ਇੱਕ ਵੱਖਰਾ ਸਿੱਖ ਰਾਜ ਹੋਣਾ ਅਤੀ ਜ਼ਰੂਰੀ ਹੈ। ਉਕਤ ਵਿਚਾਰਾਂ ਦਾ ਪ੍ਰਗਾਟਾਵਾ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੇ ਕੀਤਾ। ਮੰਚ ਤੋਂ ਪੰਥਿਕ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਉਕਤ ਮੰਜ਼ਿਲ ਨੂੰ ਹਾਸਿਲ ਕਰਨ ਲਈ ਸਿੱਖ ਪੰਥ 'ਤੇ ਕਾਬਜ਼ ਲੋਕਾਂ ਨੂੰ ਖਦੇੜਨ ਦੇ ਨਾਲ ਨਾਲ ਆਰ ਐੱਸ ਅੇੱਸ ਦੀਆਂ ਚਾਲਾਂ ਤੋਂ ਸਤਰਕ ਰਹਿ ਕੇ ਸਿੱਖ ਕੌਮ ਨੂੰ ਇੱਕ ਪਲੇਟਫਾਰਮ 'ਤੇ ਇਕੱਠਿਆਂ ਰਹਿ ਕੇ ਸੰਘਰਸ਼ ਲੜਨਾ ਪਵੇਗਾ ਜਿਸ ਲਈ ਹੁਣ ਸਮੁੱਚਾ ਸਿੱਖ ਭਾਈਚਾਰਾ ਜਾਗਰੂਕ ਹੋ ਚੁੱਕਿਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਕੌਮ ਦੁਨੀਆਂ 'ਤੇ ਰਾਜ ਕਰੇਗੀ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਪੰਥਿਕ ਮਸਲਿਆਂ ਨੂੰ ਲੈ ਜਿੱਥੇ ਗੰਭੀਰ ਵਿਚਾਰਾਂ ਕੀਤੀਆਂ ਉੱਥੇ ਨਾਲ ਹੀ ਠਾਠਾਂ ਮਾਰਦੇ ਇਕੱਠ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਕੀਤੀ ਗਈ ਪੰਥ ਦੋਖੀਆਂ ਵੱਲੋਂ ਕੀਤੀ ਬੇਅਦਬੀ ਅਤੇ ਬਹਿਬਲ ਕਲਾਂ ਵਿਖੇ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ ਸਿੰਘਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ, ਜ਼ੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਕਰਵਾਉਣ, ਸਿੱਖ ਸਿਧਾਂਤ ਵਿਰੋਧੀ ਫਿਲਮ 'ਨਾਨਕ ਸ਼ਾਹ ਫਕੀਰ' 'ਤੇ ਪਾਬੰਦੀ ਲਗਾਉਣ, ਦੇਸ਼ ਵਿਦੇਸ਼ ਵਿੱਚ ਬੇ-ਕਸੂਰ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਬੰਦ ਕਰਵਾਉਣ ਵਰਗੇ ਅਹਿਮ ਮਤੇ ਪਾਸ ਕੀਤੇ ਗਏ। ਇਸ ਤੋਂ ਇਲਾਵਾ ਪੰਥਿਕ ਇਕੱਠ ਅਤੇ ਜਥੇਬੰਦਕ ਆਗੂਆਂ ਵੱਲੋਂ ਇਹਨਾਂ ਮਸਲਿਆਂ ਨਾਲ ਸਬੰਧਿਤ ਇਨਾਸਾਫ ਲਊ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਸੰਕਲਪ ਲਿਆ ਗਿਆ। ਇਸ ਮੌਕੇ ਮੰਚ ਤੋਂ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਮੁਤਵਾਜੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਮੋਹਕਮ ਸਿੰਘ ਪ੍ਰਧਾਨ ਯੂਨਾਈਟਡ ਅਕਾਲੀ ਦਲ, ਸ. ਹਰਪਾਲ ਸਿੰਘ ਢੀਮਾਂ ਪ੍ਰਧਾਨ ਦਲ ਖਾਲਸਾ, ਬੂਟਾ ਸਿੰਘ ਰਣਸ਼ੀਂਹਕੇ ਅਕਾਲੀ ਦਲ 1920, ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ, ਭਾਈ ਗੁਰਦੀਪ ਸਿੰਘ ਬਠਿੰਡਾ, ਜਸਕਰਨ ਸਿੰਗ ਕਾਹਨਸਿੰਘ ਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਜਸਵੀਰ ਸਿੰਘ ਖੰਡੂਰ, ਬਾਬਾ ਪ੍ਰਦੀਪ ਸਿੰਘ ਮਹਿਰਾਜ, ਮਾ. ਕਰਨੈਲ ਸਿੰਘ ਨਾਰੀਕੇ, ਬਾਬਾ ਮੁਖਤਿਆਰ ਸਿੰਘ, ਬੀਬੀ ਸਿਮਰਜੀਤ ਕੌਰ, ਪਰਮਿੰਦਰ ਸਿੰਘ ਬਾਲਿਆਂਵਾਲੀ, ਕ੍ਰਿਸ਼ਨ ਕੁਮਾਰ ਆਹੂਜਾ, ਬਹਾਦਰ ਸਿੰਘ ਭਸੌੜ, ਬਲਵਿੰਦਰ ਸਿੰਘ ਮੰਡੇਰ, ਅਮਰੀਕ ਸਿੰਘ ਈਸੜੂ, ਗੁਰਜੰਟ ਸਿੰਘ ਕੱਟੂ, ਰਣਦੇਵ ਸਿੰਘ ਦੇਬੀ, ਰਣਜੀਤ ਸਿੰਘ ਸੰਘੇੜਾ, ਬਲਵੰਤ ਸਿੰਘ ਗੋਪਾਲਾ, ਗੁਰਬਚਨ ਸਿੰਘ ਪੁਆਰ ਆਦਿ ਨੇ ਸੰਬੋਧਨ ਕੀਤਾ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration