"/> ਸਟੀਲਮੈਨ ਪਬਲਿਕ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਪਲਟੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਟੀਲਮੈਨ ਪਬਲਿਕ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ ਪਲਟੀ

ਭੜਕੇ ਮਾਪਿਆਂ ਅਤੇ ਲੋਕਾਂ ਨੇ ਨੈਸ਼ਨਲ ਹਾਈਵੇ ਕੀਤਾ ਜ਼ਾਮ :ਸਕੂਲ ਦੇ ਚੇਅਰਮੈਨ ਸਮੇਤ ਤਿੰਨ ਵਿਰੁੱਧ ਮਾਮਲਾ ਦਰਜ਼
Published On: punjabinfoline.com, Date: Apr 16, 2018

ਭਵਾਨੀਗੜ {ਗੁਰਵਿੰਦਰ ਰੋਮੀ ਭਵਾਨੀਗੜ} ਅੱਜ ਸਵੇਰੇ ਸਟੀਲਮੈਨ ਪਬਲਿਕ ਸਕੂਲ ਚੰਨੋਂ ਦੀ ਵਿੱਦਿਆਰਥੀਆਂ ਨਾਲ ਭਰੀ ਇੱਕ ਬੱਸ ਪਿੰਡ ਕਾਲਾਝਾੜ ਨੇੜੇ ਮੁਨਸ਼ੀਵਾਲਾ ਲਿੰਕ ਰੋਡ ਦਰੱਖਤ ਨਾਲ ਟਕਰਾ ਕੇ ਖੇਤਾਂ ਵਿਚ ਜਾ ਪਲਟੀ। ਹਾਦਸੇ ਦੌਰਾਨ ਬੱਸ ਵਿਚ ਕਰੀਬ ਤਿੰਨ ਦਰਜ਼ਨ ਵਿੱਦਿਆਰਥੀ ਸਵਾਰ ਸਨ ਜੋ ਵਾਲ ਵਾਲ ਬੱਚ ਗਏ ਅਤੇ ਜਿੰਨਾਂ ਨੂੰ ਬੱਸ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੇ ਬਾਹਰ ਕੱਢਿਆ। ਇੱਥੇ ਜ਼ਿਕਰਯੋਗ ਹੈ ਕਿ 6 ਮਹੀਨਿਆਂ ਦਰਮਿਆਨ ਦੂਜ਼ੀ ਵਾਰ ਇਸ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਸਕੂਲ ਦੀ ਬੱਸ ਇੱਟਾਂ ਦੇ ਭਰੇ ਟਰੱਕ ਨਾਲ ਟਕਰਾ ਗਈ ਸੀ ਜਿਸ ਵਿਚ ਇੱਕ ਦਰਜ਼ਨ ਵਿੱਦਿਆਰਥੀ ਜਖਮੀ ਅਤੇ ਇੱਕ ਮਾਸੂਮ ਵਿੱਦਿਆਰਥੀ ਦੀ ਮੌਤ ਹੋ ਗਈ ਸੀ। ਅੱਜ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਇਕੱਠੇ ਹੋਏ ਵਿੱਦਿਆਰਥੀਆਂ ਦੇ ਭੜਕੇ ਮਾਪਿਆਂ ਅਤੇ ਲੋਕਾਂ ਨੇ ਸਕੂਲ ਪ੍ਰਬੰਧਕਾਂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਖਤ ਕਾਰਵਾਈ ਦੀ ਮੰਗ ਕਰਦਿਆਂ ਕਾਲਾਝਾੜ ਟੋਲ ਪਲਾਜ਼ਾ ਨੇੜੇ ਚੰਡੀਗੜ-ਬਠਿੰਡਾ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਇਸ ਮੌਕੇ ਰੋਸ ਜ਼ਾਹਿਰ ਕਰ ਰਹੇ ਮਾਪਿਆਂ ਅਤੇ ਲੋਕਾਂ ਦਾ ਕਹਿਣਾ ਸੀ ਕਿ ਅਜਿਹੇ ਹਾਦਸਿਆਂ ਲਈ ਸਕੂਲ ਪ੍ਰਬੰਧਕ ਹੀ ਸਿੱਧੇ ਰੂਪ ਵਿਚ ਜਿੰਮੇਵਾਰ ਹੋਣੇ ਚਾਹੀਂਦੇ ਹਨ ਇਸ ਲਈ ਹਾਦਸੇ ਵਿਚ ਵੀ ਜਿੰਮੇਵਾਰ ਸਕੂਲ ਪ੍ਰਬੰਧਕਾਂ ਖਿਲਾਫ ਕੇਸ ਦਰਜ਼ ਹੋਣਾ ਚਾਹੀਂਦਾ ਹੈ। ਨੈਸ਼ਨਲ ਹਾਈਵੇ ਜ਼ਾਮ ਹੋ ਜਾਣ ਕਾਰਨ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਮੌਕੇ ਤੇ ਪਹੁੰਚੇ ਐਸਐਚਓ ਭਵਾਨੀਗੜ ਚਰਨਜੀਵ ਲਾਂਬਾ ਅਤੇ ਤਹਿਸੀਲਦਾਰ ਮਨਜੀਤ ਸਿੰਘ ਨੇ ਸਕੂੁਲ ਖਿਲਾਫ ਭੜਕੇ ਮਾਪਿਆਂ ਅਤੇ ਲੋਕਾਂ ਨੂੰ ਸਕੂਲ ਵਿਰੁੱਧ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਪਰ ਇਸਦੇ ਬਾਵਜੂਦ ਵੀ ਲੋਕ ਹਾਈਵੇ ਤੋਂ ਨਹੀਂ ਹਟੇ ਜਿਸ ਕਾਰਨ ਹਾਈਵੇ ਦੇ ਦੋਵਾਂ ਪਾਸੇ ਕਾਫੀ ਦੇਰ ਆਵਾਜਾਈ ਠੱਪ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਕਾਫੀ ਦੇਰ ਬਾਅਦ ਪ੍ਰਸ਼ਾਸਨ ਨੇ ਸਕੂਲ ਪ੍ਰਬੰਧਕਾਂ ਖਿਲਾਫ ਬਣਦੀ ਕਾਰਵਾਈ ਕਰਨ ਲਈ ਕਾਲਾਝਾੜ ਚੰਨੋਂ ਪੁਲਿਸ ਚੌਂਕੀ ਵਿਖੇ ਮੁਜਾਹਰਾ ਕਾਰੀਆਂ ਨੂੰ ਬੁਲਾ ਕੇ ਸ਼ਾਂਤ ਕੀਤਾ।
ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਅੰਜਲੀ ਗੌਡ ਨੇ ਦੱਸਿਆ ਕਿ ਆਸ ਪਾਸ ਦੇ ਪਿੰਡਾਂ ਵਿਚੋਂ ਹਰ ਰੋਜ ਦੀ ਤਰਾਂ ਵਿੱਦਿਆਰਥੀ ਨੂੰ ਲੈ ਕੇ ਆ ਰਹੀ ਸਕੂਲ ਦੀ ਬੱਸ ਅੱਜ ਸਵੇਰੇ ਪਿੰਡ ਮੁਨਸ਼ੀਵਾਲ ਨੇੜੇ ਬੱਸ ਦੇ ਟਾਇਰ ਦਾ ਬੈਰਿੰਗ ਢਿੱਲਾ ਹੋ ਜਾਣ ਕਾਰਨ ਬੇਕਾਬੂ ਹੋ ਕੇ ਪਲਟ ਗਈ। ਉਹਨਾਂ ਦੱਸਿਆ ਕਿ ਬੱਸ ਵਿਚ 35 ਬੱਚੇ ਸਵਾਰ ਸਨ ਜਿੰਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਬੱਸ ਚਾਲਕ ਸਮੇਤ ਸਾਰੇ ਵਿੱਦਿਆਰਥੀ ਪੂਰੀ ਤਰਾਂ ਨਾਲ ਸੁਰੱਖਿਅਤ ਹਨ।
ਇਸ ਸਬੰਧੀ ਐਸਐਚਓ ਭਵਾਨੀਗੜ ਚਰਨਜੀਵ ਲਾਂਬਾ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦਿਆਂ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਢੀਂਡਸਾ, ਬੱਸ ਡਰਾਈਵਰ ਨਿਰਭੈ ਸਿੰਘ ਅਤੇ ਸਕੂਲ ਦੇ ਟਰਾਂਸਪੋਰਟ ਇੰਚਾਰਜ਼ ਵਿਰੁੱਧ ਮਾਮਲਾ ਦਰਜ਼ ਕਰ ਲਿਆ ਗਿਆ ਹੈ।

Tags: vikas gurvinder amandeep
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration