"/> ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਸਮਾਰੋਹ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਸਮਾਰੋਹ

Published On: punjabinfoline.com, Date: Apr 17, 2018

17 ਅਪ੍ਰੈਲ ਭੀਖੀ ( ਕਮਲ ਜਿੰਦਲ ) ਨੋਜਵਾਨ ਬ੍ਰਾਹਮਣ ਸਭਾ ਐਡ ਵੈਲਫੇਅਰ ਕਮੇਟੀ ਭੀਖੀ ਵਲੋਂ ਹਰ ਸਾਲ ਭਗਵਾਨ ਸ਼੍ਰੀ ਪਰਸ਼ੂਰਾਮ ਜਨਮ ਉਤਸਵ ਸਮਾਰੋਹ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ, ਇਸੇ ਤਰ੍ਹਾਂ ਇਸ ਸਾਲ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਜਨਮ ਦਿਨ ਬੜੀ ਸ਼ਰਧਾ ਨਾਲ ਸ੍ਰੀ ਹਨੂੰਮਾਨ ਮੰਦਰ ਕਮੇਟੀ ਅਤੇ ਪੂਰੇ ਨਗਰ ਦੇ ਸਹਿਯੋਗ ਨਾਲ ਹਨੂੰਮਾਨ ਮੰਦਿਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਜਿਸ ਵਿੱਚ 17 ਅਪ੍ਰੈਲ ਨੂੰ ਸਵੇਰੇ ਸ੍ਰੀ ਰਾਮਾਇਣ ਪ੍ਰਕਾਸ਼ ਸ੍ਰੀ ਹਰਸ਼ਦੀਪ ਸ਼ਰਮਾ ਦੁਆਰਾ ਕੀਤਾ ਗਿਆ । ਅਤੇ ਸ਼ਾਮ ਦੇ ਸਮੇਂ ਸ਼ੋਭਾ ਯਾਤਰਾ ਕੱਢੀ ਗਈ । ਸ਼ੋਭਾ ਯਾਤਰਾ ਲਈ ਝੰਡਾ ਰਸਮ ਬਾਬਾ ਬਾਲਕ ਦਾਸ ਅਤੇ ਪੰਡਿਤ ਮਿੱਠੂ ਸ਼ਰਮਾ ਦੁਆਰਾ ਕੀਤੀ ਗਈ ।ਸ਼ੋਭਾ ਯਾਤਰਾ ਵਿੱਚ ਸੁੰਦਰ -ਸੁੰਦਰ ਝਾਕੀਆਂ ਦੇਖਣ ਯੋਗ ਸਨ। ਸ਼ੋਭਾ ਯਾਤਰਾ ਸਾਰੇ ਨਗਰ ਵਿਚ ਦੀ ਹੁੰਦੀ ਹੋਈ ਸ਼ਾਮ ਨੂੰ ਮੰਦਿਰ ਵਿਚ ਦਾਖਲ ਹੋਈ। ਨੋਜਵਾਨ ਬ੍ਰਾਹਮਣ ਸਭਾ ਐਡ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਜੇ ਰਿਸ਼ੀ ਜੀ ਨੇ ਕਿਹਾ ਕਿ 18 ਅਪ੍ਰੈਲ ਨੂੰ ਹਵਨ ਯੱਗ ਸ੍ਰੀ ਗੋਪਾਲ ਸ਼ਰਮਾ ਅਤੇ ਕਥਾ ਪ੍ਰਵਚਨ ਪੰਡਿਤ ਸ੍ਰੀ ਮਨੋਹਰ ਲਾਲ ਜੀ ਸ਼ਾਸ਼ਤਰੀ ਦੁਆਰਾ ਕੀਤੀ ਜਾਵੇਗਾ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ੍ਰੀ ਮੰਗਤ ਰਾਏ ਬਾਂਸਲ (ਸਾਬਕਾ ਐੱਮ.ਐਲ ਏ) ਅਤੇ ਸ੍ਰੀ ਵਿਨੋਦ ਕੁਮਾਰ ( ਪ੍ਰਧਾਨ ਨਗਰ ਪੰਚਾਇਤ ਭੀਖੀ ) ਪੁੱਚ ਰਿਹੇ ਹਨ। ਅਤੇ ਉਨ੍ਹਾਂ ਨੇ ਕਿਹਾ ਕਿ ਸੰਗਤਾਂ ਲਈ ਲੰਗਰ ਅਤੁੱਟ ਵਰਤਿਆ ਜਾਵੇਗਾ । ਇਸ ਮੌਕੇ ਤੇ ਜਨਕ ਰਾਮ ਸ਼ਰਮਾ (ਸੈਕਟਰੀ) , ਜਸਵਿੰਦਰ ਰਿਸ਼ੀ ( ਖਜਾਨਚੀ ),ਭੂिਪੰਦਰ ਸ਼ਰਮਾਂ, ਕੀਰਤੀ ਸ਼ਰਮਾਂ ਅਤੇ ਸਾਰੀ ਨੋਜਵਾਨ ਬ੍ਰਾਹਮਣ ਸਭਾ ਐਡ ਵੈਲਫੇਅਰ ਕਮੇਟੀ ਮੋਜੂਦ ਸੀ।

Tags: bhikhi
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration