"/> ਨਸ਼ੇ ਦਾ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਡਾਕਟਰ ਦਾ ਮੈਡੀਕਲ ਐਸੋਸੀਏਸ਼ਨ ਨਾਲ ਕੋਈ ਸਬੰਧ ਨਹੀਂ- ਡਾ. ਘਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਸ਼ੇ ਦਾ ਧੰਦਾ ਕਰਨ ਵਾਲੇ ਕਿਸੇ ਵੀ ਵਿਅਕਤੀ ਜਾਂ ਡਾਕਟਰ ਦਾ ਮੈਡੀਕਲ ਐਸੋਸੀਏਸ਼ਨ ਨਾਲ ਕੋਈ ਸਬੰਧ ਨਹੀਂ- ਡਾ. ਘਈ

Published On: punjabinfoline.com, Date: Apr 19, 2018

ਤਲਵੰਡੀ ਸਾਬੋ, 19 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਪੁਲਿਸ ਵੱਲੋਂ ਨਸ਼ੇ ਦਾ ਧੰਦਾ ਕਰਨ ਵਾਲੇ ਨੂੰ ਡਾਕਟਰ ਕਹਿਣਾ ਗ਼ਲਤ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਨੇ ਜਾਰੀ ਇੱਕ ਪ੍ਰੈੱਸ ਬਿਆਨ 'ਚ ਕਿਹਾ। ਉਹਨਾਂ ਉਕਤ ਕਹੀ ਗੱਲ ਨੂੰ ਸਪਸ਼ਟ ਕਰਦਿਆਂ ਕਿਹਾ ਕਿ ਰਾਮਾਂ ਮੰਂਡੀ ਤੋਂ ਇੱਕ ਵਿਅਕਤੀ ਦਰਸ਼ਨ ਸਿੰਘ ਪੁੱਤਰ ਸ੍ਰੀ ਨੰਦ ਵਾਸੀ ਵਾਰਡ ਨੰਬਰ ੯ ਦੇ ਖਿਲਾਫ ਪੁਲਿਸ ਨੇ ਜੋ 'ਆਰ. ਐੱਮ. ਪੀ ਝੋਲ਼ਾ ਛਾਪ ਡਾਕਟਰ' ਦਾ ਨਾਮ ਲੈ ਕੇ ਪਰਚਾ ਦਰਜ਼ ਕੀਤਾ ਹੈ ਉਸ ਵਿਅਕਤੀ ਦਾ ਡਾਕਟਰੀ ਕਿੱਤੇ ਨਾਲ ਦੂਰ ਦਾ ਵੀ ਸਬੰਧ ਨਹੀਂ ਹੈ। ਉਹਨਾਂ ਦੱਸਿਆ ਕਿ ਉਕਤ ਵਿਅਕਤੀ ਇੱਕ ਪੇਂਡੂ ਮਜ਼ਦੂਰ ਹੈ ਅਤੇ ਉਸਦਾ ਮੈਡੀਕਲ ਐਸੋਸੀਏਸ਼ਨ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ।
ਉਹਨਾਂ ਪੁਲਿਸ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੋ ਡਾਕਟਰੀ ਕਿੱਤੇ ਨਾਲ ਸਬੰਧ ਨਹੀਂ ਰਖਦਾ ਹੈ ਜਾਂ ਡਾਕਟਰੀ ਕਿੱਤੇ ਦੀ ਆੜ 'ਚ ਨਸ਼ੇ ਦਾ ਵਪਾਰ ਕਰਦਾ ਹੈ ਤਾਂ ਅੱਗੇ ਤੋਂ ਅਜਿਹੇ ਵਿਅਕਤੀ ਦਾ ਨਾਮ ਉਹਨਾਂ ਦੀ ਐਸੋਸੀਏਸ਼ਨ ਨਾਲ ਨਾ ਜੋੜਨ। ਉਹਨਾਂ ਕਿਹਾ ਕਿ ਐਸੋਸੀਏਸ਼ਨ ਅੱਗੇ ਤੋਂ ਅਜਿਹੇ ਹੋਰ ਕੇਸ ਵਾਪਰਨ 'ਤੇ ਸੀਨੀਅਰ ਪੁਲਿਸ ਅਫਸਰਾਂ ਦੇ ਧਿਆਨ ਵਿੱਚ ਲਿਆਏਗੀ।
ਉਕਤ ਜਾਣਕਾਰੀ ਦੇਣ ਸਮੇਂ ਜਿਲ੍ਹਾ ਸੈਕਟਰੀ ਮਨਪ੍ਰੀਤ ਸਿੰਘ ਡੱਲਾ, ਜਿਲ਼੍ਹਾ ਕੈਸ਼ੀਅਰ ਐੱਚ ਐੱਸ ਕੌਂਸਲ, ਸੁਖਵਿੰਦਰ ਮਾਨ ਪ੍ਰਧਾਨ ਸਰਕਲਾ ਰਾਮਾਂ ਦਿਹਾਤੀ, ਜਸਵੀਰ ਕੋਟ ਬਖਤੂ, ਡਾ. ਰਾਜ ਕੁਮਾਰ ਬੰਗੀ, ਵਿੱਕੀ ਸ਼ਰਮਾ, ਡਾ. ਮਹਿੰਦਰ ਪਾਲ ਕਾਲੜਾ, ਡਾ. ਕੁਲਵਿੰਦਰ ਰਾਮਾਂ ਪਿੰਡ ਆਦਿ ਮੌਜ਼ੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration