"/> ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਕਰਵਾਏ ਐੱਮ. ਆਰ. ਵੈਕਸੀਨੇਸ਼ਨ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਹਰਗੋਬਿੰਦ ਸਕੂਲ ਲਹਿਰੀ ਵਿਖੇ ਕਰਵਾਏ ਐੱਮ. ਆਰ. ਵੈਕਸੀਨੇਸ਼ਨ ਸਬੰਧੀ ਪੋਸਟਰ ਮੇਕਿੰਗ ਮੁਕਾਬਲੇ

Published On: punjabinfoline.com, Date: Apr 21, 2018

ਤਲਵੰਡੀ ਸਾਬੋ, 21 ਅਪਰੈਲ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਵੱਲੋਂ ਦੇਸ਼ ਭਰ 'ਚੋਂ ਪੋਲੀਓ ਵਰਗੀ ਖਤਰਨਾਕ ਬਿਮਾਰੀ ਦੇ ਖਾਤਮੇ ਤੋਂ ਬਾਅਦ ਹੁਣ ਖ਼ਸਰੇ ਨੂੰ ਜੜੋਂ ਖਤਮ ਲਈ ਚਾਲੂ ਮਹੀਨੇ ਦੌਰਾਨ ਕੀਤੇ ਜਾ ਰਹੇ ਉਪਰਾਲਿਆਂ ਦੇ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਇਸ ਦੇ ਸਬੰਧ ਵਿੱਚ ਜਾਗਰੂਕ ਕਰਨ ਲਈ ਖੇਤਰ ਦੇ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸ. ਸ. ਸਕੂਲ ਵਿਖੇ ਵਿਦਿਆਰਥੀਆਂ ਦੇ ਮੀਸ਼ਲਜ-ਰੂਬੇਲਾ ਪੋਸਟਰ ਮੇਕਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਪੰਜਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਸ਼ਿਰਕਤ ਕੀਤੀ ਅਤੇ ਵੱਖ-ਵੱਖ ਤਰਾਂ ਦੇ ਪੋਸਟਰ ਤਿਆਰ ਕੀਤੇ।
ਇਹਨਾਂ ਮੁਕਾਬਲਿਆਂ ਦੌਰਾਨ ਪਰਵੀਨ ਕੌਰ ਬਾਰਵੀਂ ਨੇ ਪਹਿਲਾ ਸਥਾਨ, ਹਰਪਰੀਤ ਕੌਰ ਨਥੇਹਾ ਨੇ ਦੂਜਾ ਸਥਾਨ ਪਰਾਪਤ ਕੀਤਾ ਜਦੋਂ ਕਿ ਤੀਜੀ ਪੁਜ਼ੀਸ਼ਨ ਮਨਜਿੰਦਰ ਕੌਰ ਗਿਆਰਵੀਂ ਅਤੇ ਦਸਵੀਂ ਜਮਾਤ ਦੇ ਅਜੈਵੀਰ ਸਿੰਘ ਮੈਨੂਆਣਾ ਨੇ ਹਾਸਲ ਕੀਤੀ।
ਇਸ ਮੌਕੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਪਿਰੰਸੀਪਲ ਸ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੀਸਲਜ ਅਤੇ ਰੂਬੇਲਾ ਖਤਰਨਾਕ ਬਿਮਾਰੀਆਂ ਹਨ ਜੋ ਕਿ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹੀਆਂ ਨਾਮੁਰਾਦ ਬਿਮਾਰੀਆਂ ਨੂੰ ਜੜੋਂ ਖਤਮ ਕਰਨ ਹੈ ਤਾਂ ਸਿਹਤ ਵਿਭਾਗ ਵੱਲੋਂ ਅਪਰੈਲ ਮਹੀਨੇ 'ਚ ਚਲਾਈ ਜਾਣ ਵਾਲੀ ਵੈਕਸੀਨੇਸ਼ਨ ਮੁਹਿੰਮ ਦੌਰਾਨ ਪੰਦਰਾਂ ਸਾਲ ਤੱਕ ਦੇ ਹਰ ਇੱਕ ਬੱਚੇ ਲਈ ਮੀਸਲਜ ਰੂਬੇਲਾ ਦਾ ਟੀਕਾ ਲਗਵਾਉਣਾ ਲਾਜ਼ਮੀ ਹੈ।
ਇਸ ਮੌਕੇ ਸਕੂਲ ਪਰਬੰਧਕੀ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਮੈਡਮ ਜਸਵਿੰਦਰ ਕੌਰ ਸਿੱਧੂ, ਸੈਕਟਰੀ ਪਰਮਜੀਤ ਕੌਰ ਜਗਾ, ਗੁਰਜੰਟ ਸਿੰਘ, ਜਸਪਾਲ ਕੁਮਾਰ, ਹਰਵਿੰਦਰ ਸਿੰਘ, ਪਰਸਨ ਸਿੰਘ, ਕਰਨਦੀਪ ਸੋਨੀ ਤੋਂ ਇਲਾਵਾ ਸਮੁੱਚਾ ਸਟਾਫ ਹਾਜ਼ਰ ਸੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration