"/> ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਸਕੂਲੀ ਬੱਚਿਆਂ ਵੱਲੋਂ ਵਿਸ਼ਵ ਧਰਤ ਦਿਵਸ ਮਨਾਇਆ ਗਿਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮਾਲਵਾ ਵੈੱਲਫੇਅਰ ਕਲੱਬ ਦੇ ਸਹਿਯੋਗ ਨਾਲ਼ ਸਕੂਲੀ ਬੱਚਿਆਂ ਵੱਲੋਂ ਵਿਸ਼ਵ ਧਰਤ ਦਿਵਸ ਮਨਾਇਆ ਗਿਆ

ਧਰਤੀ ਮਨੁੱਖੀ ਜੀਵਨ ਦੇ ਵਿਕਾਸ ਦਾ ਅਧਾਰ ਹੈ:ਗੁਰਮੀਤ ਸਿੰਘ ਬੁੱਟਰ
Published On: punjabinfoline.com, Date: Apr 24, 2018

ਰਾਮਾਂ ਮੰਡੀ,24 ਅਪ੍ਰੈਲ (ਬੁੱਟਰ) ਸਮਾਜ ਸੇਵਾ ਦੇ ਹਰੇਕ ਖੇਤਰ 'ਚ ਮੋਹਰੀ ਭੂਮਿਕਾ ਅਦਾ ਕਰਨ ਵਾਲ਼ੇ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਗੁਰਮੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ 'ਚ ਵਿਸ਼ਵ ਧਰਤ ਦਿਵਸ ਮਨਾਇਆ ਗਿਆ।ਇਸ ਮੌਕੇ ਸਕੂਲ ਦੇ ਬੱਚਿਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ ਗਏ,ਜਿਸ ਵਿੱਚ ਬੱਚਿਆਂ ਨੇ ਧਰਤੀ ਦੀ ਹੋਂਦ,ਮਹੱਤਤਾ ਅਤੇ ਸੁਰੱਖਿਆ ਆਦਿ ਬਾਰੇ ਬਾਖ਼ੂਬੀ ਚਿੱਤਰਕਾਰੀ ਕੀਤੀ।ਇਹਨਾਂ ਮੁਕਾਬਲਿਆਂ 'ਚੋਂ ਪਹਿਲਾ ਸਥਾਨ ਸਿਮਰਨ ਕੌਰ ਚੌਥੀ,ਦੂਜਾ ਸਥਾਨ ਪੂਜਾ ਨਾਇਕ ਜਮਾਤ ਤੀਜੀ ਅਤੇ ਤੀਜਾ ਸਥਾਨ ਜਸਪ੍ਰੀਤ ਕੌਰ ਜਮਾਤ ਤੀਜੀ ਨੇ ਹਾਸਿਲ ਕੀਤਾ।ਜੇਤੂਆਂ ਨੂੰ ਕਲੱਬ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।ਇਸ ਮੌਕੇ ਕਲੱਬ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਧਰਤੀ ਮਨੁੱਖੀ ਜੀਵਨ ਦੇ ਵਿਕਾਸ ਦਾ ਅਧਾਰ ਹੈ,ਤੰਦਰੁਸਤ ਤੇ ਖ਼ੁਸ਼ਹਾਲ ਜੀਵਨ ਲਈ ਅਜੋਕੇ ਦੌਰ 'ਚ ਧਰਤੀ ਦੀ ਸੰਭਾਲ ਕਰਨ ਦੀ ਬੇਹੱਦ ਜ਼ਰੂਰਤ ਹੈ।ਇਸ ਮੌਕੇ ਦਾਦਾ ਪੋਤਾ -ਪਾਰਕ ਦੀ ਨਿਸ਼ਕਾਮ ਸਾਂਭ-ਸੰਭਾਲ ਕਰਨ ਵਾਲ਼ੇ ਗੁਰਨਾਮ ਸਿੰਘ ਗੋਮਾ ਨੂੰ ਕਲੱਬ ਨੇ ਗਿਆਰਾਂ ਸੌ ਰੁਪਏ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ।ਇਸ ਸਮਾਗਮ ਦੌਰਾਨ ਗਗਨਦੀਪ ਸਿੰਘ ਸਿੱਧੂ,ਮਨਪ੍ਰੀਤ ਸਿੰਘ ਬੁੱਟਰ,ਜਸਤਾਜ ਸਿੰਘ ਬੁੱਟਰ,ਗੁਲਾਬ ਸਿੰਘ ਨੰਬਰਦਾਰ,ਗੁਰਵਿੰਦਰ ਸਿੰਘ ਬੁੱਟਰ,ਚੇਅਰਮੈਨ ਸਕੂਲ ਪ੍ਰਬੰਧਕ ਕਮੇਟੀ ਪਰਮਜੀਤ ਰਾਮ, ਰਮਨਦੀਪ ਕੌਰ,ਗੁਰਾਦਿੱਤਾ ਸਿੰਘ ਅਤੇ ਗੀਤਾ ਰਾਣੀ ਹਾਜ਼ਰ ਸਨ।ਕਲੱਬ ਦੇ ਇਸ ਉਪਰਾਲੇ ਦੀ ਇੰਜਨੀਅਰ ਗੁਰਦੀਪ ਸਿੰਘ ਸਿੱਧੂ ਜੇ.ਈ.,ਪਰਮਜੀਤ ਸਿੰਘ ਬੰਗੀ ਮੰਡੀ ਬੋਰਡ ਮਾਨਸਾ,ਸਹਾਇਕ ਥਾਣੇਦਾਰ ਮੋਹਨਦੀਪ ਸਿੰਘ ਬੰਗੀ ਨੇ ਭਰਪੂਰ ਸ਼ਲਾਘਾ ਕੀਤੀ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration