"/> ਸਿੱਖਾਂ ਦੀ ਸ਼ਾਨ ਦਸਤਾਰ 'ਤੇ ਸੁਆਲੀਆ ਚਿੰਨ੍ ਲਗਾਉਣਾ ਬਹੁਤ ਹੀ ਮੰਦਭਾਗਾ- ਗਿਆਨੀ ਰਾਜਪਾਲ ਸਿੰਘ ਖਾਲਸਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿੱਖਾਂ ਦੀ ਸ਼ਾਨ ਦਸਤਾਰ 'ਤੇ ਸੁਆਲੀਆ ਚਿੰਨ੍ ਲਗਾਉਣਾ ਬਹੁਤ ਹੀ ਮੰਦਭਾਗਾ- ਗਿਆਨੀ ਰਾਜਪਾਲ ਸਿੰਘ ਖਾਲਸਾ

Published On: punjabinfoline.com, Date: Apr 25, 2018

ਤਲਵੰਡੀ ਸਾਬੋ, 25 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਇਸ ਮੁਲਕ ਦੀ ਅਜ਼ਾਦੀ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਸਮੇਤ ਪੂਰੇ ਵਿਸ਼ਵ ਭਰ ਵਿੱਚ ਦਸਤਾਰ ਸਜਾ ਕੇ ਹਰ ਖੇਤਰ ਵਿੱਚ ਆਪਣੀ ਸਰਦਾਰੀ ਦੀ ਧਾਂਕ ਜਮਾਉਣ ਵਾਲੀ ਕੌਮ ਦੀ ਦਸਤਾਰ 'ਤੇ ਕਿੰਤੂ, ਸਿੱਖ ਪਛਾਣ 'ਤੇ ਸੁਆਲੀਆ ਨਿਸ਼ਾਨ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਦੇ ਆਗੂ ਗਿਆਨੀ ਰਾਜਪਾਲ ਸਿੰਘ ਖਾਲਸਾ ਨੇ ਸੁਪਰੀਮ ਕੋਰਟ ਦੇ ਜੱਜ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦਿਆਂ ਸਾਡੇ ਪੱਤਰਕਾਰ ਨਾਲ ਫੋਨ 'ਤੇ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਸਰਵ-ਉੱਚ ਅਦਾਲਤ ਦਾ ਨਿਆਂ ਕਰਤਾ ਹੋਵੇ ਪ੍ਰੰਤੂ ਉਸਨੂੰ ਆਪਣੀ ਰਈਅਤ ਦੇ ਧਾਰਮਿਕ ਵਿਸ਼ਵਾਸਾਂ, ਮਾਨਤਾਵਾਂ ਜਾਂ ਮਰਿਆਦਾ ਬਾਰੇ ਜਾਣਕਾਰੀ ਨਾ ਹੋਵੇ? ਜਦੋਂ ਕਿ ਆਈ. ਪੀ. ਐੱਸ. ਜਾਂ ਪਬਲਿਕ ਐਡਮਿਨਿਸ਼ਟ੍ਰੇਸ਼ਨ ਦੇ ਇਮਤਿਹਾਨ ਦੇ ਕੇ ਲੋਕ ਉੱਚ ਅਹੁਦਿਆਂ ਦੇ ਯੋਗ ਬਣਦੇ ਹਨ ਤਾਂ ਉਸ ਪੜ੍ਹਾਈ ਦੇ ਸਿਲੇਬਸ ਵਿੱਚ ਸਮੁੱਚੇ ਦੇਸ਼ ਦੇ ਧਰਮਾਂ, ਇਤਿਹਾਸ, ਮਾਨਤਾਵਾਂ, ਸਮਾਜਿਕ ਸਰੋਕਾਰਾਂ ਅਤੇ ਸੱਭਿਆਚਾਰਾਂ ਬਾਰੇ ਸਭ ਕੁੱਝ ਪੜ੍ਹਾਇਆ ਜਾਂਦਾ ਹੈ। ਗਿਆਨੀ ਰਾਜਪਾਲ ਸਿੰਘ ਨੇ ਹੋਰ ਕਿਹਾ ਕਿ ਹਰ ਇੱਕ ਧਰਮ ਦੇ ਸੌ ਫੀਸਦੀ ਲੋਕ ਆਪਣੇ ਧਾਰਮਿਕ ਅਕੀਦਿਆਂ ਪ੍ਰਤੀ ਪ੍ਰਪੱਕ ਨਹੀਂ ਹੁੰਦੇ, ਬਹੁਤ ਸਾਰੇ ਲੋਕ ਸਮਾਜਿਕ ਤਰੀਕਿਆਂ ਨਾਲ ਹੀ ਜ਼ਿੰਦਗੀ ਗੁਜ਼ਾਰਦੇ ਹਨ ਪਰ ਕਿਸੇ ਧਰਮ ਵਿਚਲੇ ਅਜਿਹੇ ਲੋਕਾਂ ਨੂੰ ਆਦਾਰ ਬਣਾ ਕੇ ਉਸ ਧਰਮ ਦੀਆਂ ਮਾਨਤਾਵਾਂ ਜਾਂ ਧਾਰਮਿਕ ਮਰਿਆਦਾ ਨੂੰ ਸਵਾਲਾਂ ਦੇ ਕਟਹਿਰੇ 'ਚ ਖੜ੍ਹਾ ਕਰਨਾ ਕਿਸੇ ਵੀ ਤਰਾਂ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਜਿਸ ਤਰਾਂ ਇੱਕ ਦੇਸ਼ ਦੇ ਸੰਵਿਧਾਨ ਦਾ ਸਤਿਕਾਰ ਅਤੇ ਉਸਦਾ ਪਾਲਣ ਕਰਨਾ ਦੇਸ਼ ਦੇ ਹਰੇਕ ਨਾਗਰਿਕ ਲਈ ਜ਼ਰੂਰੀ ਹੈ ਉਸੇ ਤਰਾਂ ਹੀ ਸਿੱਖ ਧਰਮ ਦੇ ਪੈਰੋਕਾਰਾਂ ਲਈ ਵੀ ਆਪਣੇ ਸਤਿਕਾਰਤ ਗੁਰੂ ਸਾਹਿਬਾਨਾਂ ਦੁਆਰਾ ਬਖਸ਼ੇ ਨਿਯਮਾਂ ਤਹਿਤ ਕੇਸਾਂ ਦੇ ਸਤਿਕਾਰ ਅਤੇ ਆਪਣੀ ਅੱਡਰੀ ਹੋਦ ਦਾ ਲਖਾਇਕ, ਸੀਸ ਦਾ ਤਾਜ਼ ਦਸਤਾਰ ਸਜਾ ਕੇ ਰੱਖਣਾ ਅਤਿ ਜ਼ਰੂਰੀ ਹੈ।
ਗਿਆਨੀ ਰਾਜਪਾਲ ਸਿੰਘ ਖਾਲਸਾ ਨੇ ਸੰਗਤਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਅਕਸਰ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਹਨ ਕਿ ਸਿੱਖਾਂ ਦੀ ਪਛਾਣ ਨੂੰ ਵਿਦੇਸ਼ਾਂ ਵਿੱਚ ਖ਼ਤਰਾ, ਵਿਦੇਸ਼ੀ ਮੁਲਕਾਂ ਵਿੱਚ ਵੀ ਕੰਮ 'ਤੇ ਆਉਣ ਮੌਕੇ ਸਿੱਖ ਦੀ ਦਸਤਾਰ ਬੰਨਣ 'ਤੇ ਲਾਈ ਪਾਬੰਦੀ, ਪ੍ਰੰਤੂ ਸਿੱਖਾਂ ਦੁਆਰਾ ਬੇਤਹਾਸ਼ਾ ਲਹੂ ਡੋਲ ਕੇ ਆਜ਼ਾਦ ਕਰਵਾਏ ਮੁਲਕ ਵਿੱਚ ਵੀ ਜੇਕਰ ਅੱਜ ਇਸ ਦਸਤਾਰ ਸਬੰਧੀ ਦੇਸ਼ ਦੇ ਨਿਆਂਕਾਰਾਂ ਵੱਲੋਂ ਸੁਆਲ ਉੱਠਣ ਲੱਗ ਪੈਣ ਤਾਂ ਹਰ ਇੱਕ ਸਿੱਖ ਕਹਾਉਣ ਵਾਲਾ ਆਪਣੇ ਜ਼ਮੀਰ ਨੂੰ ਝੰਜੋੜਨ ਵਾਲੀ ਇਸ ਟਿੱਪਣੀ ਦੇ ਜ਼ਵਾਬ ਵਜੋਂ ਦਸਤਾਰ ਨੂੰ ਸਜਾਉਣਾ ਸ਼ੁਰੂ ਕਰੇ ਤਾਂ ਜੋ ਤੁਹਾਡੀ ਦਸਤਾਰ ਸਬੰਧੀ ਕਿਸੇ ਨੂੰ ਕੋਈ ਸੁਆਲ ਕਰਨ ਦਾ ਮੌਕਾ ਹੀ ਨਾ ਮਿਲੇ ਸਗੋਂ ਤੁਹਾਡੀ ਦਸਤਾਰ ਵਿੱਚੋਂ ਸਰਦਾਰੀ ਆਪ ਮੁਹਾਰੇ ਬੋਲ ਕੇ ਜ਼ਵਾਬ ਦਿੰਦੀ ਦਿੱਸੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration