"/> ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਰ ਮੀਟਿੰਗ ਹੋਈ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਰ ਮੀਟਿੰਗ ਹੋਈ

Published On: punjabinfoline.com, Date: May 07, 2018

ਤਲਵੰਡੀ ਸਾਬੋ, 7 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮਹੀਨਾਵਾਰ ਡਾ. ਗੁਰਮੇਲ ਸਿੰਘ ਘਈ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਵਿੱਚ ਹੋਈ। ਇਸ ਮੀਟਿੰਗ ਵਿੱਚ ਡਾ. ਗੁਰਨਾਮ ਸਿੰਘ ਖੋਖਰ ਦੀ ਧਰਮ ਪਤਨੀ ਡਾ. ਰਣਜੀਤ ਕੌਰ ਨੂੰ ਦੋ ਮਿੰੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਮੀਟਿੰਗ ਵਿੱਚ ਐੱਸ. ਐੱਸ. ਓ ਤਲਵੰਡੀ ਸਾਬੋ ਡਾ. ਅਸਵਨੀ ਕੁਮਾਰ ਨੇ ਜਿੱਥੇ ਰੂਬੇਲਾ ਵੈਕਸੀਨ ਸਬੰਧੀ ਆਪਣੇ ਵਿਚਾਰ ਰੱਖੇ ਉੱਥੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਪ੍ਰੈਕਟਿਸ ਕਰ ਰਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਇਸ ਵੈਕਸੀਨ ਸਬੰਧੀ ਜਾਣਕਾਰੀ ਦਿੱਤੀ ਅਤ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰ੍ਹੇ ਚਾੜ੍ਹਨ ਲਈ ਪੂਰਨ ਸਹਿਯੋਗ ਦੀ ਮੰਗ ਕੀਤੀ। ਜਿਲ਼ਾ ਚੇਅਰਮੈਨ ਡਾ. ਮੇਵਾ ਸਿੰਘ ਸਿਵੀਆਂ ਨੇ ਐਸੋਸੀਏਸ਼ਨ ਦੀਆਂ ਮੰਗਾਂ ਸਬੰਧੀ ਵੀ ਆਪਣੇ ਵਿਚਾਰ ਰੱਖੇ।
ਹੋਰਨਾਂ ਤੋਂ ਇਲਾਵਾ ਸੈਕਟਰੀ ਰੇਸ਼ਮ ਸਿੰਘ ਭਾਗੀਵਾਂਦਰ, ਸਹਾਇਕ ਸੈਕਟਰੀ ਬਲਵੰਤ ਸਿੰਘ ਲਹਿਰੀ, ਸੀਂਗੋ ਸਰਕਲ ਪ੍ਰਧਾਨ ਭਰਪੂਰ ਸਿੰਘ, ਰਾਮਾਂ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਮਾਨ, ਜਸਵੀਰ ਸਿੰਘ ਕੋਟਬਖਤੂ, ਨਛੱਤਰ ਸਿੰਘ ਨਥੇਹਾ, ਮਿੱਠੂ ਖ਼ਾਨ, ਹਰਦੀਪ ਸਿੰਘ, ਕੇਵਲ ਸਿੰਘ, ਸੁਖਚਰਨ ਸਿੰਘ ਲੇਲੇਵਾਲਾ, ਜਸਵਿੰਦਰ ਸਿੰਘ ਮਲਕਾਣਾ, ਗਿਰਧਾਰੀ ਲਾਲ ਬਹਿਮਣ, ਜਗਰੂਪ ਸਿੰਘ ਗੋਲੇਵਾਲਾ, ਮਹਿੰਦਰ ਪਾਲ ਕਾਲੜਾ, ਪਰਮਜੀਤ ਸਿੰਘ ਕੌਰੇਆਣਾ, ਸੁਭਾਸ਼ ਕੁਮਾਰ, ਭੁਪਿੰਦਰ ਸਿੰਘ, ਬਲੌਰ ਸਿੰਘ ਭਾਗੀਵਾਂਦਰ, ਜਸਵੀਰ ਸਿੰਘ, ਨਰੇਸ਼ ਕੁਮਾਰ ਜੀਵਨ ਸਿੰਘ ਵਾਲਾ, ਪਰਮਜੀਤ ਸਿੰਘ ਭਾਗੀਵਾਂਦਰ, ਭੋਲਾ ਸਿੰਘ, ਬੱਗਾ ਸਿੰਘ, ਹਰਦਮ ਸਿੰਘ ਸ਼ੇਖਪੁਰਾ, ਸੁਖਦੇਵ ਸਿੰਘ ਮਿਰਜ਼ੇਆਣਾ, ਜਗਰੂਪ ਸਿੰਘ ਗਹਿਲੇਵਾਲਾ, ਗੋਰਾ ਸਿੰਘ, ਬਾਬੂ ਸਿੰਘ, ਜਨਕ ਰਾਜ, ਸੁਖਪਾਲ ਸਿੰਘ, ਅਨਿਲ ਕੁਮਾਰ ਅਤੇ ਗੁਰਪ੍ਰੀਤ ਸਿੰਘ ਕੋਟਫੱਤਾ ਆਦਿ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration