"/> ਨੇਕੀ ਦੇ ਗੁਰਦੁਆਰਾ ਨੁਮਾ ਗ੍ਰਹਿ ਤੋਂ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਸਿੰਘ ਸਾਹਿਬ ਨੇ ਕੀਤੀ ਸ਼ਲਾਘਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨੇਕੀ ਦੇ ਗੁਰਦੁਆਰਾ ਨੁਮਾ ਗ੍ਰਹਿ ਤੋਂ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਸਿੰਘ ਸਾਹਿਬ ਨੇ ਕੀਤੀ ਸ਼ਲਾਘਾ

Published On: punjabinfoline.com, Date: May 07, 2018

ਤਲਵੰਡੀ ਸਾਬੋ , 7 ਮਈ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨਾਂ ਤੋਂ ਗੁਰਬਾਣੀ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਰਨੇਕ ਸਿੰਘ ਨੇਕੀ ਦੇ ਨਿਊਜੀਲੈਂਡ ਸਥਿਤ ਨਿੱਜੀ ਗੁਰਦੁਆਰਾ ਸਾਹਿਬ ਤੋਂ ਨਿਊਜੀਲੈਂਡ ਦੇ ਸਿੰਘਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਲਾਘਾ ਕੀਤੀ ਹੈ।
ਅੱਜ ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਨੇਕ ਸਿੰਘ ਨੇਕੀ ਪਿਛਲੇ ਸਮੇਂ ਤੋਂ ਆਪਣੇ ਵੱਲੋਂ ਚਲਾਏ ਜਾ ਰਹੇ ਰੇਡੀਓ ਤੋਂ ਗੁਰਬਾਣੀ ਅਤੇ ਗੁਰ-ਇਤਿਹਾਸ ਪ੍ਰਤੀ ਕੂੜ ਪ੍ਰਚਾਰ ਕਰ ਰਿਹਾ ਸੀ। ਉਸ ਵੱਲੋਂ ਲਗਾਤਾਰ ਗੁਰੂ ਸਾਹਿਬਾਨ, ਸਿੱਖ ਇਤਿਹਾਸ, ਸਿੱਖੀ ਦੇ ਮੂਲ ਸਿਧਾਂਤਾਂ ਉੱਪਰ ਬੇਲੋੜੀਆਂ ਅਤੇ ਗਲਤ ਟੀਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਤੇ ਉਹ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਹੋਰਨਾਂ ਸਿੱਖ ਸਖਸ਼ੀਅਤਾਂ ਵਾਰੇ ਵੀ ਅਪਸ਼ਬਦ ਬੋਲਦਾ ਰਹਿੰਦਾ ਸੀ। ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੇਕੀ ਵਿਰੁੱਧ ਕਾਰਵਾਈ ਲਈ ਨਿਊਜੀਲੈਂਡ ਦੀਆਂ ਸੰਗਤਾਂ ਨੂੰ ਕਿਹਾ ਗਿਆ ਸੀ ਜਿਸਦੇ ਆਧਾਰ ਤੇ ਅੱਜ ਸਿੱਖ ਸੰਗਤਾਂ ਨੇ ਹਰਨੇਕ ਸਿੰਘ ਨੇਕੀ ਦੇ ਨਿੱਜੀ ਅਸਥਾਨ ਗੁਰਦੁਆਰਾ ਸਿੰਘ ਸਭਾ, ਸ਼ਰਲੀ ਰੋਡ ਪਾਪਾਟੋਏਟੋਏ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਕੁਝ ਪੋਥੀਆਂ ਅਤੇ ਚੌਰ ਸਾਹਿਬ ਸਤਿਕਾਰ ਸਹਿਤ ਲੈ ਜਾਕੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿੱਚ ਸ਼ੁਸੋਭਿਤ ਕਰ ਦਿੱਤੇ। ਸਿੰਘ ਸਾਹਿਬ ਨੇ ਨਿਊਜੀਲੈਂਡ ਦੀਆਂ ਸੰਗਤਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਕਾਰਜ ਨੇ ਦਰਸਾ ਦਿੱਤਾ ਹੈ ਕਿ ਸਿੱਖ ਭਾਵੇਂ ਕਿਤੇ ਵੀ ਰਹਿੰਦੇ ਹੋਣ ਉਹ ਆਪਣੇ ਗੁਰੁ ਸਾਹਿਬਾਨ, ਗੁਰਬਾਣੀ ਅਤੇ ਸਿੱਖ ਸ਼ਹੀਦਾਂ ਬਾਰੇ ਕੂੜ ਪ੍ਰਚਾਰ ਨੂੰ ਹਰਗਿੱਜ ਬਰਦਾਸ਼ਤ ਨਹੀਂ ਕਰਦੇ। ਉਨਾਂ ਨੇ ਉਕਤ ਕਾਰਜ ਲਈ ਨਿਊਜੀਲੈਂਡ ਦੀਆਂ ਸਿੱਖ ਸੰਗਤਾਂ ਦੀ ਸ਼ਲਾਘਾ ਕੀਤੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration