"/> ਬਾਰਵੀਂ ਜਮਾਤ ਦੇ ਐਲਾਨੇ ਮੁਕੰਮਲ ਨਤੀਜੇ ਮੁਤਾਬਿਕ ਖਾਲਸਾ ਸਕੂਲ ਦੀ ਵਿਦਿਆਰਥਣ ਮਨਜਿੰਦਰ ਕੌਰ ਸਮੁੱਚੇ ਜਿਲੇ ਬਠਿੰਡੇ ਚੋਂ ਆਈ ਅੱਵਲ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬਾਰਵੀਂ ਜਮਾਤ ਦੇ ਐਲਾਨੇ ਮੁਕੰਮਲ ਨਤੀਜੇ ਮੁਤਾਬਿਕ ਖਾਲਸਾ ਸਕੂਲ ਦੀ ਵਿਦਿਆਰਥਣ ਮਨਜਿੰਦਰ ਕੌਰ ਸਮੁੱਚੇ ਜਿਲੇ ਬਠਿੰਡੇ ਚੋਂ ਆਈ ਅੱਵਲ

Published On: punjabinfoline.com, Date: May 08, 2018

ਤਲਵੰਡੀ ਸਾਬੋ, 8 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਬੀਤੇ ਕੱਲ੍ਹ ਐਲਾਨੇ ਗਏ ਮੁਕੰਮਲ ਨਤੀਜੇ ਵਿੱਚ ਇਲਾਕੇ ਦੇ ਸਭ ਤੋਂ ਵੱਕਾਰੀ ਅਤੇ ਪੁਰਾਣੇ ਸਕੂਲ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਤਲਵੰਡੀ ਸਾਬੋ ਦੀ ਵਿਦਿਆਰਥਣ ਮਨਜਿੰਦਰ ਕੌਰ ਪੁੱਤਰੀ ਜੀਤ ਸਿੰਘ ਨੇ ਜਿਲਾ ਬਠਿੰਡਾ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਖਾਲਸਾ ਸਕੂਲ ਦੇ ਮੈਨੇਜਰ ਰਣਜੀਤ ਮਲਕਾਣਾ ਨੇ ਦੱਸਿਆ ਕਿ ਵਿਦਿਆਰਥਣ ਮਨਜਿੰਦਰ ਕੌਰ ਨੇ 96.2% ਅੰਕ ਹਾਸਲ ਕਰਕੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਉਨਾਂ ਨੇ ਉਕਤ ਰਿਜਲਟ ਲਈ ਬੱਚੀ ਦੇ ਮਾਪਿਆਂ ਤੇ ਸਕੂਲ਼ ਸਟਾਫ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਬੀਰ ਕੌਰ ਨੇ ਦੱਸਿਆ ਕਿ ਵਿਦਿਆਰਥਣ ਮਨਜਿੰਦਰ ਕੌਰ ਨੇ ਦਸਵੀਂ ਜਮਾਤ ਵਿੱਚੋ ਵੀ ਕਾਫੀ ਚੰਗੇ ਅੰਕ ਹਾਸਲ ਕੀਤੇ ਸਨ ਅਤੇ ਹੁਣ ਵੀ ਸਮੁੱਚੇ ਸਟਾਫ ਨੂੰ ਉਮੀਦ ਸੀ ਕਿ ਉਹ ਸ਼ਾਨਦਾਰ ਨਤੀਜਾ ਲਿਆਵੇਗੀ ਤੇ ਜਿਲ੍ਹੇ ਵਿੱਚੋਂ ਉਸਦੇ ਅੱਵਲ ਆਉਣ ਨਾਲ ਸਕੂਲ ਪ੍ਰਬੰਧਕਾਂ ਨੂੰ ਸਭ ਤੋਂ ਵੱਧ ਖੁਸ਼ੀ ਹੈ। ਦੱਸਣਾ ਬਣਦਾ ਹੈ ਕਿ ਵਿਦਿਆਰਥਣ ਮਨਜਿੰਦਰ ਕੌਰ ਦੇ ਪਿਤਾ ਜੀਤ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਸੇਵਾਦਾਰ ਦੀ ਨੌਕਰੀ ਕਰਦੇ ਹਨ, ਆਪਣੇ ਧਾਰਮਿਕ ਖਿਆਲਾਂ ਵਾਲੇ ਮਾਤਾ ਪਿਤਾ ਦੇ ਨਕਸ਼ੇ ਕਦਮ ਤੇ ਚਲਦਿਆਂ ਮਨਜਿੰਦਰ ਕੌਰ ਧਾਰਮਿਕ ਪ੍ਰੀਖਿਆ ਅਤੇ ਗੁਰਬਾਨੀ ਕੰਠ ਮੁਕਾਬਲਿਆਂ ਵਿੱਚ ਵੀ ਕਈ ਮੈਡਲ ਜਿੱਤ ਕੇ ਲਿਆ ਚੁੱਕੀ ਹੈ। ਮਨਜਿੰਦਰ ਕੌਰ ਅੱਗੇ ਦੀ ਪੜ੍ਹਾਈ ਵਿਦੇਸ਼ ਵਿੱਚ ਕਰਨ ਦੀ ਚਾਹਵਾਨ ਹੈ ਤੇ ਕਿਸੇ ਮਲਟੀਨੈਸ਼ਨਲ ਕੰਪਨੀ ਵਿੱਚ ਸੀ. ਏ ਵਜੋਂ ਕੰਮ ਕਰਨਾ ਚਾਹੁੰਦੀ ਹੈ ਅਤੇ ਦਿਨ ਪਹਿਲਾ ਖਾਲਸਾ ਸਕੂਲ ਦੀ ਕਮੇਟੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਵਾਲ ਵੱਲੋਂ ਮਨਜਿੰਦਰ ਕੌਰ ਦਾ ਸਨਮਾਨ ਵੀ ਕੀਤਾ ਗਿਆ ਸੀ। ਅੱਜ ਉਸ ਦੇ ਜਿਲੇ ਵਿੱਚੋ ਪਹਿਲੇ ਸਥਾਨ 'ਤੇ ਆਉਣ ਨਾਲ ਉਸ ਦੇ ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਤੇ ਖਾਲਸਾ ਸਕੂਲ ਕਮੇਟੀ ਨੇ ਉਸਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਖਾਲਸਾ ਸਕੂਲ ਕਮੇਟੀ ਪ੍ਰਧਾਨ ਗਿਆਨੀ ਗੁਰਦੇਵ ਸਿੰਘ, ਕਮੇਟੀ ਮੈਂਬਰ ਅਤੇ ਨਗਰ ਪੰਚਾਇਤ ਪ੍ਰਧਾਨ ਗੁਰਪ੍ਰੀਤ ਮਾਨਸ਼ਾਹੀਆ, ਐਡਵੋਕੇਟ ਸਤਿੰਦਰ ਸਿੱਧੂ ਕੌਂਸਲਰ, ਜਸਵਿੰਦਰ ਸਿੱਧੂ ਤੇ ਹੋਰ ਕਮੇਟੀ ਮੈਂਬਰ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration