"/> ਦਸਵੀਂ ਦੇ ਐਲਾਨੇ ਨਤੀਜੇ ਵਿੱਚ ਤਲਵੰਡੀ ਸਾਬੋ ਦੇ ਵਿਦਿਆਰਥੀ ਨੇ ਮੈਰਿਟ ਵਿੱਚ ਨਾਮ ਦਰਜ ਕਰਵਾਇਆ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਦਸਵੀਂ ਦੇ ਐਲਾਨੇ ਨਤੀਜੇ ਵਿੱਚ ਤਲਵੰਡੀ ਸਾਬੋ ਦੇ ਵਿਦਿਆਰਥੀ ਨੇ ਮੈਰਿਟ ਵਿੱਚ ਨਾਮ ਦਰਜ ਕਰਵਾਇਆ

ਸਾਫਟਵੇਅਰ ਇੰਜਨੀਅਰ ਬਣਨਾ ਚਾਹੁੰਦਾ ਹੈ ਪਰੇਸ਼ ਗੋਇਲ
Published On: punjabinfoline.com, Date: May 08, 2018

ਤਲਵੰਡੀ ਸਾਬੋ, 8 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਸੈਂਟ ਸੋਲਜਰ ਰੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਆਪਣਾ ਨਾਮ ਮੈਰਿਟ ਵਿੱਚ ਦਰਜ ਕਰਵਾਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਰੇਸ਼ ਗੋਇਲ ਨੇ ਪੰਜਾਬ ਭਰ ਵਿੱਚੋਂ 21ਵਾਂ ਰੈਂਕ ਹਾਸਲ ਕਰਕੇ 650 ਵਿੱਚੋਂ 618 ਅੰਕ ਹਾਸਲ ਕੀਤੇ ਹਨ। ਵਿਦਿਆਰਥੀ ਪਰੇਸ਼ ਗੋਇਲ ਪੜਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਵਿੱਚ ਵੀ ਕਾਫੀ ਹੁਸ਼ਿਆਰ ਹੈ। ਵਿਦਿਆਰਥੀ ਦੇ ਪਿਤਾ ਓਮ ਪ੍ਰਕਾਸ਼ ਅਤੇ ਮਾਤਾ ਸੁਨੀਤਾ ਰਾਣੀ ਨੇ ਦੱਸਿਆ ਕਿ ਪਰੇਸ਼ ਗੋਇਲ ਕਈ ਕਈ ਘੰਟੇ ਲਗਤਾਰ ਪੜਦਾ ਰਹਿੰਦਾ ਹੈ ਤੇ ਸਖਤ ਮਿਹਨਤ ਕਰਦਾ ਹੈ। ਵਿਦਿਆਰਥੀ ਪਰੇਸ਼ ਗੋਇਲ ਨੇ ਦੱਸਿਆ ਕਿ ਉਸ ਨੂੰ ਉਕਤ ਪੁਜੀਸ਼ਨ ਹਾਸਿਲ ਕਰਨ ਲਈ ਕਾਫੀ ਮਿਹਨਤ ਕਰਨੀ ਪਈ ਤੇ ਉਹ ਵੱਡਾ ਹੋ ਕੇ ਸਾਫਟਵੇਅਰ ਇੰਜਨੀਅਰ ਬਣਨਾ ਚਾਹੁੰਦਾ ਹੈ ਕਿਉਕਿ ਉਸ ਦਾ ਰੁਝਾਣ ਕੰਪਿਊਟਰ ਵੱਲ ਹੈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration