"/> 18 ਸਾਲਾਂ ਦਾ ਹਰ ਨੌਜਵਾਨ 'ਘਰ-ਘਰ ਰੋਜ਼ਗਾਰ ਪੋਰਟਲ' 'ਤੇ ਆਪਣਾ ਨਾਮ ਦਰਜ ਕਰਵਾਏ-ਏ.ਡੀ.ਸੀ. (ਜੀ)
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

18 ਸਾਲਾਂ ਦਾ ਹਰ ਨੌਜਵਾਨ 'ਘਰ-ਘਰ ਰੋਜ਼ਗਾਰ ਪੋਰਟਲ' 'ਤੇ ਆਪਣਾ ਨਾਮ ਦਰਜ ਕਰਵਾਏ-ਏ.ਡੀ.ਸੀ. (ਜੀ)

ਸੁਵਿਧਾ ਸੈਂਟਰ 'ਚ ਸਥਾਪਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਲਾਭ ਲੈਣ ਨੌਜਵਾਨ- ਏ.ਡੀ.ਸੀ.
Published On: punjabinfoline.com, Date: May 17, 2018

ਰਾਜਪੁਰਾ (ਰਾਜੇਸ਼ ਡਾਹਰਾ)
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਘਰ-ਘਰ ਰੋਜ਼ਗਾਰ ਦੇਣ ਦੇ ਕੀਤੇ ਵਾਅਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਬਣਾਏ ਗਏ 'ਘਰ-ਘਰ ਰੋਜ਼ਗਾਰ ਪੋਰਟਲ'www.ghargharrozgar.punjab.gov.in 'ਤੇ 18 ਸਾਲਾਂ ਦਾ ਹਰ ਨੌਜਵਾਨ ਆਪਣਾ ਨਾਮ ਦਰਜ ਕਰਵਾਏ ਤਾਂ ਕਿ ਉਸਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਨੌਕਰੀਆਂ ਦੀ ਜਾਣਕਾਰੀ ਪ੍ਰਾਪਤ ਹੋ ਸਕੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ 'ਚ ਚਲਾਏ ਜਾ ਰਹੇ ਮਾਸ ਕਾਂਉਂਸਲਿੰਗ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਾਲੇ ਵੱਖ-ਵੱਖ ਵਿਭਾਗਾਂ ਦੇ ਕਿੱਤਾ ਮਾਹਰਾਂ ਨੂੰ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ ਵੱਲੋਂ ਵਿਸ਼ਵ ਬੁੱਧੀਜੀਵੀ ਫੋਰਮ ਦੇ ਸਹਿਯੋਗ ਨਾਲ ਸਨਮਾਨਤ ਕਰ ਰਹੇ ਸਨ। 
ਏ.ਡੀ.ਸੀ. (ਜ) ਨੇ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਅਤੇ ਉਨ੍ਹਾਂ ਨੂੰ ਹੁਨਰਮੰਦ ਬਣਾਉਣ ਲਈ ਪਟਿਆਲਾ ਦੇ ਸੁਵਿਧਾ ਕੇਂਦਰ ਵਿਖੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਸਥਾਪਤ ਕੀਤਾ ਗਿਆ ਹੈ, ਨੌਜਵਾਨਾਂ ਨੂੰ ਇਸ ਦਾ ਵੀ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਦੱਸਿਆ ਕਿ ਤਕਨੀਕੀ ਸਿੱਖਿਆ ਅਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਰੋਜ਼ਗਾਰ ਜਨਰੇਸ਼ਨ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਪਿਛਲੇ ਇੱਕ ਵਰ੍ਹੇ ਦੌਰਾਨ ਜ਼ਿਲ੍ਹੇ ਦੇ 221 ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ 'ਚ 23646 ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ, ਰੋਜ਼ਗਾਰ ਦੇ ਮੌਕੇ, ਸਵੈ ਰੋਜ਼ਗਾਰ, ਅਤੇ ਉਚੇਰੀ ਸਿੱਖਿਆ 'ਚ ਪੜ੍ਹੇ ਜਾਣ ਵਾਲੇ ਵਿਸ਼ਿਆਂ ਬਾਰੇ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਜ਼ਿਲ੍ਹੇ 'ਚ ਲੱਗੇ 4 ਰੋਜ਼ਗਾਰ ਮੇਲਿਆਂ 'ਚ 2500 ਤੋਂ ਵੱਧ ਨੌਜਵਾਨਾਂ ਨੂੰ ਨਾਮੀ ਕੰਪਨੀਆਂ ਨੇ ਚੁਣਿਆ ਸੀ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ ਤਹਿਤ 12ਵੀਂ 'ਚ 90 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ਵੱਲੋਂ ਕਿੱਤਾਮੁਖੀ ਸਿਖਲਾਈ ਲੈਣ ਲਈ ਤਕਨੀਕੀ ਸੰਸਥਾਵਾਂ ਦੀ 100 ਫ਼ੀਸਦੀ ਟਿਊਸ਼ਨ ਫੀਸ ਮੁਆਫ਼ ਹੁੰਦੀ ਹੈ ਤੇ ਇਸੇ ਤਰ੍ਹਾਂ 60 ਫ਼ੀਸਦੀ ਤੱਕ ਅੰਕ ਹਾਸਲ ਕਰਨ ਵਾਲਿਆਂ ਦੀ ਵੀ ਟਿਊਸ਼ਨ ਫੀਸ ਮੁਆਫ਼ੀ ਦੀ ਯੋਜਨਾ ਹੈ। ਉਨ੍ਹਾਂ ਨੇ ਇਨ੍ਹਾਂ ਕਿੱਤਾ ਮਾਹਰਾਂ ਦੀ ਇਸ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਦਿਸ਼ਾਹੀਣ ਹੋਏ ਨੌਜਵਾਨ ਬੱਚਿਆਂ ਦਾ ਰਾਹ ਦਸੇਰਾ ਬਣਨਾ ਅਹਿਮ ਸਾਬਤ ਹੋਵੇਗਾ ਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਨ 'ਚ ਇਨ੍ਹਾਂ ਕਿੱਤਾ ਮਾਹਰਾਂ ਦਾ ਖਾਸ ਯੋਗਦਾਨ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਹੋਣ 'ਚ ਮਦਦਗਾਰ ਬਣਦਾ ਹੈ। 

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration