"/> ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸਿੱਖ ਕੌਮ 'ਚ ਸ਼ੰਕੇ ਪੈਦਾ ਕਰਨ ਵਾਲੇ ਨਰਾਇਣੂ ਸਾਧ ਨੂੰ ਸਰਕਾਰ ਜਲਦੀ ਸ਼ਲਾਖਾਂ ਪਿੱਛੇ ਸੁੱਟੇ- ਭਾਈ ਰਾਜਪਾਲ ਸਿੰਘ ਖਾਲਸਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸ੍ਰੀ ਗੁਰੂ ਅਰਜਨ ਦੇਵ ਜੀ ਬਾਰੇ ਸਿੱਖ ਕੌਮ 'ਚ ਸ਼ੰਕੇ ਪੈਦਾ ਕਰਨ ਵਾਲੇ ਨਰਾਇਣੂ ਸਾਧ ਨੂੰ ਸਰਕਾਰ ਜਲਦੀ ਸ਼ਲਾਖਾਂ ਪਿੱਛੇ ਸੁੱਟੇ- ਭਾਈ ਰਾਜਪਾਲ ਸਿੰਘ ਖਾਲਸਾ

Published On: punjabinfoline.com, Date: May 18, 2018

ਤਲਵੰਡੀ ਸਾਬੋ, 18 ਮਈ (ਗੁਰਜੰਟ ਸਿੰਘ ਨਥੇਹਾ)- ਇੱਖ ਪਾਖੰਡੀ ਅਤੇ ਨਿੰਦਿਕ ਨਰਾਇਣ ਦਾਸ ਦੁਆਰਾ ਪੰਜਵੇਂ ਗੁਰੁ ਸ੍ਰੀ ਗੁਰੁ ਅਰਜੁਨ ਦੇਵ ਜੀ ਬਾਰੇ ਕਿੰਤੂ ਪ੍ਰੰਤੂ ਕਰਨ ਅਤੇ ਬੋਲ ਕੁਬੋਲ ਬੋਲਣ ਨਾਲ ਜਿੱਥੇ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ ਉੱਥੇ ਟੇਢੇ ਢੰਗ ਨਾਲ ਗੁਰੂ ਗ੍ਰੰਥ ਸਾਹਿਬ 'ਤੇ ਭਗਤ ਬਾਣੀ ਤਹਿਤ ਸ਼ੰਕਾ ਜਾਹਿਰ ਕੀਤੀ ਹੈ। ਅਜਿਹੇ ਪਾਖੰਡੀ ਨਾਰਾਇਣੂ ਸਾਧ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਿਆ ਜਾਣਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਪੰਥਕ ਦਲ ਦੇ ਧਾਰਮਿਕ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਅਤੇ ਪ੍ਰਸਿੱਧ ਸਿੱਖ ਪ੍ਰਚਾਰਕ ਗਿਆਨੀ ਰਾਜਪਾਲ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਭਾਈ ਖਾਲਸਾ ਨੇ ਕਿਹਾ ਕਿ ਇੱਕ ਨਰੈਣੂ ਉਹ ਸੀ ਜਿਸ ਨੇ ਸਿੱਖਾਂ ਨੂੰ ਨਨਕਾਣਾ ਸਾਹਿਬ ਵਿਖੇ ਜੰਡਾਂ ਨਾਲ ਬੰਨ੍ਹ ਕੇ ਜਿਉਂਦੇ ਜੀਅ ਅੱਗ ਨਾਲ ਸਾੜ ਕੇ ਹਿਮਾਕਤ ਕੀਤੀ ਸੀ ਪ੍ਰੰਤੂ ਅੱਜ ਦੇ ਇਸ ਨਰਾਇਣੂ ਨੇ ਲੱਖਾਂ ਕਰੋੜਾਂ ਸ਼ਰਧਾਲੂਆਂ ਦੇ ਹਿਰਦਿਆਂ ਅੰਦਰ ਅੱਗ ਦੇ ਭਾਂਬੜ ਬਾਲ ਸੁੱਟੇ ਹਨ। ਉਸ ਨਰਾਇਣੂ ਮਹੰਤ ਨੇ ਸਿੱਖਾਂ ਦੇ ਸਰੀਰਾਂ ਨੂੰ ਅੱਗ ਨਾਲ ਸਾੜਿਆ ਸੀ ਇਸ ਨਰਾਇਣੂ ਸਾਧ ਨੇ ਦਿਲਾਂ ਨੂੰ ਹੀ ਸਾੜ ਦਿੱਤਾ ਹੈ। ਉਹਨਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਆਪਣੀ ਜਿੰਮੇਵਾਰੀ ਸਮਝਦਿਆਂ ਇਹੋ ਜਿਹੇ ਵਰਤਾਰੇ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾ ਕੇ ਜੇਲ ਦੀ ਕਾਲ ਕੋਠੜੀ 'ਚ ਸੁੱਟਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਫਰਜ਼ਾਂ ਪ੍ਰਤੀ ਕੋਈ ਆਨਾ ਕਾਨੀ ਕਰਦੀ ਹੈ ਤਾਂ ਕੱਲ੍ਹ ਨੂੰ ਖਾਲਸਾਈ ਸਿਧਾਤਾਂ 'ਤੇ ਪਹਿਰਾ ਦਿੰਦਿਆਂ ਗੁਰੂ ਕੇ ਖਾਲਸੇ ਨੇ ਸਜ਼ਾ ਦੇ ਦਿੱਤੀ ਤਾਂ ਫਿਰ ਇਹਨਾਂ ਨੇ ਰੋਣਾ ਪਿੱਟਣਾ ਹੈ। ਇਸ ਕਰਕੇ ਸਰਕਾਰਾਂ ਨੂੰ ਆਪਣੀ ਜਿੰਮੇਵਾਰੀ ਨਿਵਾਉਣੀ ਚਾਹੀਦੀ ਹੈ ਨਹੀਂ ਤਾਂ ਬਾਅਦ ਵਾਲੀਆਂ ਘਟਨਾਵਾਂ ਦੀ ਜਿੰਮੇਵਾਰ ਸਰਕਾਰ ਅਤੇ ਪ੍ਰਸ਼ਾਸ਼ਨ ਹੋਵੇਗਾ। ਉਹਨਾਂ ਨਾਲ ਹੀ ਕਿਹਾ ਕਿ ਇਹ ਵੀ ਸੁਣ 'ਚ ਆਇਆ ਹੈ ਕਿ ਪਹਿਲਾਂ ਉਕਤ ਨਰਾਇਣ ਦਾਸ ਦੀ ਮਾਫੀ ਮੰਗਣ ਵਾਲੀ ਵੀਡੀਓ 'ਚ ਉਹ ਇਸ ਗੱਲ 'ਤੇ ਅਜੇ ਵੀ ਬਜਿੱਦ ਹੈ ਕਿ ਭਗਤ ਬਾਣੀ ਬਾਰੇ ਉਸ ਕੋਲ ਠੋਸ ਸਬੂਤ ਹਨ। ਸਾਧ ਮੁਤਾਬਿਕ ਜੋ ਗ੍ਰੰਥ ਉਸ ਕੋਲ ਹਨ ਉਹ ਸਹੀ ਹਨ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ ਉਹ ਅਸਲ ਬਾਣੀ ਨਹੀਂ ਹੈ। ਭਾਈ ਰਾਜਪਾਲ ਸਿੰਘ ਨੇ ਕਿਹਾ ਕਿ ਇਹ ਗੱਲਾਂ ਕਰਕੇ ਉਕਤ ਸਾਧ ਇੱਕ ਪਾਸੇ ਮੁਆਫੀ ਦਾ ਢੌਂਗ ਕਰ ਰਿਹਾ ਹੈ ਤੇ ਦੂਜੇ ਪਾਸੇ ਅਜੇ ਵੀ ਗੁਰਬਾਣੀ ਨੂੰ ਚੈਲਿੰਜ ਕਰ ਰਿਹਾ ਹੈ। ਭਾਈ ਰਾਜਪਾਲ ਸਿੰਘ ਖਾਲਸਾ ਨੇ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਸਨੂੰ ਕਿਸੇ ਕਿਸਮ ਦੀ ਕੋਈ ਮੁਆਫੀ ਨਹੀਂ ਦੇਣੀ ਚਾਹੀਦੀ ਜਦੋਂ ਤੱਕ ਉਹ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਆ ਕੇ ਪੇਸ਼ ਨਹੀਂ ਹੁੰਦਾ ਅਤੇ ਆਪਣੀ ਗੱਲ ਸਿੱਖ ਸੰਗਤ ਅੱਗੇ ਨਹੀਂ ਰੱਖਦਾ। ਬਾਕੀ ਪ੍ਰਸ਼ਾਸ਼ਨ ਨੂੰ ਉਕਤ ਸਾਧ ਨੂੰ ਜਲਦੀ ਤੋਂ ਜਲਦੀ ਪਕੜ ਕੇ ਸ਼ਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ ਤਾਂ ਕਿ ਕੋਈ ਅਜਿਹਾ ਹੋਰ ਗੁਰਬਾਣੀ ਪ੍ਰਤੀ ਸ਼ੰਕੇ ਪੈਦਾ ਨਾ ਕਰ ਸਕੇ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration