"/> ਡਾਕ ਵਿਭਾਗ ਵੱਲੋਂ ਆਧਾਰ ਕਾਰਡ ਸੋਧ ਅਤੇ ਨਵੇਂ ਆਧਾਰ ਦੀ ਸੁਵਿਧਾ ਡਾਕ ਘਰਾਂ ਵਿੱਚ ਸ਼ੁਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਡਾਕ ਵਿਭਾਗ ਵੱਲੋਂ ਆਧਾਰ ਕਾਰਡ ਸੋਧ ਅਤੇ ਨਵੇਂ ਆਧਾਰ ਦੀ ਸੁਵਿਧਾ ਡਾਕ ਘਰਾਂ ਵਿੱਚ ਸ਼ੁਰ

ਰਾਜਪੁਰਾ ਸ਼ਹਿਰ ਦੇ ਹੈਡ ਆਫਿਸ ਡਾਕ ਘਰ ਵਿਚ ਵੀ ਸੁਵਿਧਾ
Published On: punjabinfoline.com, Date: May 18, 2018

ਰਾਜਪੁਰਾ (ਰਾਜੇਸ਼ ਡਾਹਰਾ)
ਭਾਰਤੀ ਡਾਕ ਵਿਭਾਗ ਨੇ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਇੱਕ ਵੱਡਾ ਕਦਮ ਚੁੱਕਦੇ ਹੋਏ ਡਾਕ ਘਰਾਂ ਅੰਦਰ ਹੀ ਆਧਾਰ ਕਾਰਡ ਵਿੱਚ ਸੋਧ ਅਤੇ ਨਵੇਂ ਆਧਾਰ ਕਾਰਡ ਬਣਾਉਣ ਦੀ ਸੁਵਿਧਾ ਪ੍ਰਦਾਨ ਕੀਤੀ ਹੈ ਤਾਂ ਕਿ ਭਾਰਤੀ ਡਾਕ ਵਿਭਾਗ ਦੀ ਹਰ ਖੇਤਰ ਵਿੱਚ ਪਹੁੰਚ ਦਾ ਲਾਭ ਆਧਾਰ ਕਾਰਡ ਦੇ ਨਵੀਨੀਕਰਨ ਅਤੇ ਨਵੇਂ ਆਧਾਰ ਕਾਰਡ ਬਣਾਉਣ ਵਿੱਚ ਵੀ ਲਿਆ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੋਸਟ ਆਫ਼ਿਸ ਸ਼੍ਰੀ ਐਸ.ਪੀ. ਸ਼ੇਖ ਨੇ ਦੱਸਿਆਂ ਕਿ ਪਟਿਆਲਾ ਪੋਸਟਲ ਡਵੀਜ਼ਨ ਅੰਦਰ 38 ਕਾਊਂਟਰ ਖੋਲੇ ਗਏ ਹਨ। ਜਿਸ ਵਿੱਚ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਅੰਦਰ 9 ਕਾਊਂਟਰ ਅਤੇ ਪਟਿਆਲਾ ਵਿਖੇ 29 ਕਾਊਂਟਰ ਪਿੰਡਾ ਅਤੇ ਸ਼ਹਿਰਾਂ ਵਿੱਚ ਸਥਾਪਤ ਕੀਤੇ ਗਏ ਹਨ। ਇਸ ਤਹਿਤ ਪਟਿਆਲਾ ਅਤੇ ਰਾਜਪੁਰਾ ਦੇ ਹੈਡ ਆਫ਼ਿਸ ਤੋਂ ਇਲਾਵਾ ਇਹ ਸੁਵਿਧਾ ਭਾਦਸੋਂ, ਅਮਲੋਹ, ਮੰਡੀ ਗੋਬਿੰਦਗੜ੍ਹ, ਮੰਡੀ ਗੋਬਿੰਦਗੜ੍ਹ ਸਨਅਤੀ ਖੇਤਰ, ਸਰਹਿੰਦ, ਰਾਜਪੁਰਾ ਸ਼ਹਿਰ, ਕੌਲੀ, ਮਾਣਕਪੁਰ, ਬਨੂੜ, ਸਨੌਰ, ਬਰੀ, ਖਮਾਣੋਂ ਕਲਾਂ ਫ਼ਤਿਹਗੜ੍ਹ ਸਾਹਿਬ, ਬੱਸੀ, ਸ਼ੰਭੂ, ਸੰਘੋਲ, ਯੂਨੀਵਰਸਿਟੀ, ਸਮਾਣਾ, ਨਿਊ ਲਾਲ ਬਾਗ਼ ਕਾਲੋਨੀ, ਦੇਵੀਗੜ੍ਹ, ਪਾਤੜਾਂ, ਘੱਗਾ, ਨਾਭਾ, ਤ੍ਰਿਪੜੀ, ਜੁੜੀਆਂ ਪੱਟੀਆਂ, ਦੁਖਨਿਵਾਰਨ ਸਾਹਿਬ, ਪਟਿਆਲਾ ਸ਼ਹਿਰ, ਮਜੀਠੀਆ ਇਨਕਲੈਵ, ਬਹੇੜਾ ਰੋਡ, ਮੈਡੀਕਲ ਕਾਲਜ, ਡੀ.ਸੀ.ਡਬਲਿਊ, ਗੁਰਬਖ਼ਸ਼ ਕਾਲੋਨੀ, ਸਿਵਲ ਲਾਇਨ, ਸਰਕਾਰੀ ਪ੍ਰਿੰਟਿੰਗ ਪ੍ਰੈਸ, ਲਾਅ ਕੋਰਟ ਅਤੇ ਸ਼ੇਰਾਂ ਵਾਲਾ ਗੇਟ ਵਿਖੇ ਆਧਾਰ ਕਾਰਡ ਦੇ ਨਵੀਨੀਕਰਨ ਅਤੇ ਬਣਾਉਣ ਦਾ ਕੰਮ ਕੀਤਾ ਜਾਵੇਗਾ।
ਸ਼੍ਰੀ ਐਸ.ਪੀ. ਸ਼ੇਖ ਨੇ ਦੱਸਿਆਂ ਕਿ ਬਜ਼ੁਰਗਾਂ ਅਤੇ ਸਰੀਰਕ ਤੌਰ 'ਤੇ ਅਪਾਹਜਾਂ ਵਿਅਕਤੀਆਂ ਦੀ ਸਹੂਲਤ ਲਈ ਮੋਬਾਈਲ ਆਧਾਰ ਸੇਵਾ ਵੀ ਸ਼ੁਰੂ ਕੀਤੀ ਗਈ ਹੈ ਜੋ ਸਿਰਫ਼ ਆਨ-ਲਾਇਨ ਸਮਾਂ ਲੈਣ ਸਮੇਂ ਮੈਡੀਕਲ ਸਰਟੀਫਿਕੇਟ ਦੇ ਨਾਲ ਦਿੱਤੀ ਜਾਵੇਗੀ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration