"/> ਸਾਦੇ ਵਿਆਹ ਸਾਦੇ ਭੋਗ ਪਾਉਣ ਦਾ ਪਿੰਡ ਲੇਲੇਵਾਲਾ ਵਾਸੀਆਂ ਨੇ ਕੀਤਾ ਸਮਰਥਨ, ਪਿੰਡ ਵਾਸੀਆਂ ਨੇ ਉਪਰਾਲਿਆਂ ਦੀ ਕੀਤੀ ਸ਼ਲਾਘਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਦੇ ਵਿਆਹ ਸਾਦੇ ਭੋਗ ਪਾਉਣ ਦਾ ਪਿੰਡ ਲੇਲੇਵਾਲਾ ਵਾਸੀਆਂ ਨੇ ਕੀਤਾ ਸਮਰਥਨ, ਪਿੰਡ ਵਾਸੀਆਂ ਨੇ ਉਪਰਾਲਿਆਂ ਦੀ ਕੀਤੀ ਸ਼ਲਾਘਾ

Published On: punjabinfoline.com, Date: May 20, 2018

ਤਲਵੰਡੀ ਸਾਬੋ, 20 ਮਈ (ਗੁਰਜੰਟ ਸਿੰਘ ਨਥੇਹਾ)- ਭਗਤ ਸਿੰਘ ਨਸ਼ਾ ਵਿਰੋਧੀ ਮੰਚ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕਿਸੇ ਪ੍ਰਾਣੀ ਦੇ ਪ੍ਰਲੋਕ ਸਧਾਰ ਜਾਣ ਤੋਂ ਬਾਅਦ ਕੀਤੀਆਂ ਜਾਣ ਵਾਲੀਆਂ ਰਸਮਾਂ ਮੌਕੇ ਖਰਚਿਆਂ ਨੂੰ ਘਟਾਉਣ ਅਤੇ ਹੋਰ ਸਮਾਜਿਕ ਬੁਰਾਈਆਂ ਤੇ ਖਾਤਮੇ ਲਈ ਵਿੱਢੀ ਗਈ ਮੁਹਿੰਮ ਤਹਿਤ ਪਿੰਡ ਲੇਲੇਵਾਲਾ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਪਿੰਡ ਵਾਸੀਆਂ ਨੇ ਉਕਤ ਬੁਰਾਈਆਂ ਨੂੰ ਰੋਕਣ ਲਈ ਹੱਥ ਖੜ੍ਹੇ ਕਰਕੇ ਸਮੱਰਥਨ ਦਿੱਤਾ| ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨੁਮਾਇੰਦੇ ਮੇਜਰ ਕਮਾਲੂ, ਫੂਡ ਸਿਪਲਾਈ ਇੰਸਪੈਕਟਰ ਰੁਪਿੰਦਰਜੀਤ ਸਿੰਘ, ਸਮਸ਼ੇਰ ਸਿੰਘ ਇੰਸਪੈਕਟਰ ਪੰਜਾਬ ਪੁਲੀਸ, ਜਸਵਿੰਦਰ ਸਿੰਘ ਜੈਲਦਾਰ, ਸਤਿੰਦਰਪਾਲ ਸਿੰਘ ਐਡਵੋਕੇਟ, ਗੁਰਬਿੰਦਰ ਸਿੰਘ ਬੰਗੀ ਨੇ ਪਿੰਡ ਲੇਲੇਵਾਲਾ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਇਕੱਠ ਨੂੰ ਸਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਇਲਾਕੇ ਭਰ ਵਿੱਚ ਨਸ਼ਿਆਂ, ਭਰੂਣ ਹੱਤਿਆ, ਗਮੀਆਂ-ਸ਼ਦੀਆਂ ਮੌਕੇ ਕੀਤੇ ਜਾਂਦੇ ਫਜ਼ੁਲ ਦੇ ਖਰਚੇ ਜਾਂ ਵਿਹਲੜ ਲੋਕਾਂ ਵੱਲੋਂ ਭੋਲੇ-ਭਾਲੇ ਲੋਕਾਂ ਦੀ ਕੀਤੀ ਜਾਂਦੀ ਲੁੱਟ ਨੂੰ ਰੋਕਣ ਲਈ ਇੱਕ ਮੁਹਿੰਮ ਵਿੱਢੀ ਗਈ ਹੈ| ਜਿਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹੁਣ ਤੱਕ 35 ਦੇ ਕਰੀਬ ਪਿੰਡਾਂ ਦੇ ਲੋਕਾਂ, ਪੰਚਾਇਤਾਂ ਤੇ ਕਲੱਬਾਂ ਨੇ ਮੁਹਿੰਮ ਨਾਲ ਸਹਿਮਤ ਹੁੰਦਿਆਂ ਮਤੇ ਪਾਸ ਕਰ ਦਿੱਤੇ ਹਨ| ਬੁਲਾਰਿਆਂ ਨੇ ਕਿਹਾ ਕਿ ਅੱਜ ਦੇ ਮਹਿੰਗਾਈ ਦੇ ਸਮੇਂ ਵਿੱਚ ਹਰ ਪਰਿਵਾਰ ਦਾ ਆਰਥਿਕ ਤੌਰ 'ਤੇ ਦਿਵਾਲਾ ਨਿੱਕਲਿਆ ਪਿਆ ਹੈ| ਇੰਨ੍ਹਾਂ ਤੰਗੀਆਂ ਤੁਰ੍ਹੀਆਂ ਕਾਰਨ ਅੱਜ ਪਰਿਵਾਰਾਂ ਦੇ ਪਰਿਵਾਰ ਖੁਦਕੁਸ਼ੀਆਂ ਕਰ ਰਹੇ| ਇਸ ਲਈ ਅਸੀਂ ਭੋਗਾਂ ਅਤੇ ਵਿਆਹਾਂ ਮੌਕੇ ਸਰਮਾਏਦਾਰਾਂ ਦੀ ਰੀਸ ਛੱਡ ਕੇ ਖਰਚੇ ਘਟਾਉਣ ਲਈ ਸਾਦੇ ਵਿਆਹ, ਸਾਦੇ ਭੋਗ ਨਾ ਕਰਜਾ ਨਾ ਰੋਗ ਦੇ ਨਾਅਰੇ 'ਤੇ ਚੱਲੀਏ| ਤਾਂ ਜੋ ਆਪਣੇ ਫਾਲਤੂ ਖਰਚੇ ਘਟਾ ਕੇ ਹੋਣ ਵਾਲੀ ਕੰਗਾਲੀ ਤੋਂ ਬਚਿਆ ਜਾ ਸਕੇ| ਪਿੰਡ ਵਾਸੀਆਂ ਨੇ ਬੁਲਾਰਿਆਂ ਦੇ ਵਿਚਾਰਾਂ ਨਾਲ ਸਹਿਮਤ ਹੁੰਦਿਆਂ ਹੱਥ ਖੜ੍ਹੇ ਕਰਕੇ ਸਹਿਮਤੀ ਦਿੱਤੀ ਅਤੇ ਭਰੋਸਾ ਦਿੱਤਾ ਕਿ ਉਕਤ ਸਮਾਜਿਕ ਬੁਰਾਈਆਂ ਬਾਰੇ ਅਗਲੇ ਦਿਨਾਂ ਵਿੱਚ ਸਮੂਹ ਪਿੰਡ ਵਾਸੀਆਂ ਦੀ ਸਹਿਮਤੀ ਕਰਕੇ ਮਤਾ ਪਾਇਆ ਜਾਵੇਗਾ| ਇਸ ਮੌਕੇ ਪਿੰਡ ਦੇ ਮੋਹਤਵਰ ਅਤੇ ਔਰਤਾਂ ਵੀ ਸ਼ਾਮਲ ਸਨ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਕਤ ਉਪਰਾਲੇ ਦੀ ਸ਼ਲਾਘਾ ਕੀਤੀ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration