"/> ਸਿੱਖਿਆ ਦੇ ਨਾਲ-ਨਾਲ ਨੈਤਿਕਤਾ ਪ੍ਰਤੀ ਸਿੱਖਿਅਤ ਹੋਣਾ ਵੀ ਜ਼ਰੂਰੀ ਹੈ- ਸ਼ਮਸ਼ੇਰ ਸਿੰਘ ਜਗਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਿੱਖਿਆ ਦੇ ਨਾਲ-ਨਾਲ ਨੈਤਿਕਤਾ ਪ੍ਰਤੀ ਸਿੱਖਿਅਤ ਹੋਣਾ ਵੀ ਜ਼ਰੂਰੀ ਹੈ- ਸ਼ਮਸ਼ੇਰ ਸਿੰਘ ਜਗਾ

Published On: punjabinfoline.com, Date: May 22, 2018

ਤਲਵੰਡੀ ਸਾਬੋ, 22 ਮਈ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਕੂਲੀ ਵਿਦਿਆਰਥੀਆਂ ਅੰਦਰੋਂ ਖਤਮ ਹੋ ਚੁੱਕੀਆਂ ਨੈਤਿਕ ਕਦਰਾਂ ਨੂੰ ਮੁੜ ਸੁਰਜੀਤ ਕਰਨ ਦੇ ਵੱਡੇ ਉਪਰਾਲੇ ਤਹਿਤ ਸਰਕਾਰੀ ਹਾਈ ਸਕੂਲ ਨਥੇਹਾ ਦੇ ਵਿਦਿਅਆਰਥੀਆਂ ਨੂੰ ਨੈਤਿਕ ਸਿੱਖਿਆ ਪ੍ਰਤੀ ਜਾਗਰੂਕ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਸਟੱਡੀ ਸਰਕਲ ਦੇ ਬੁਲਾਰੇ ਪੁਲਿਸ ਇੰਸਪੈਕਟਰ ਸ. ਸ਼ਮਸ਼ੇਰ ਸਿੰਘ ਜਗਾ ਰਾਮ ਤੀਰਥ ਨੇ ਕਿਹਾ ਕਿ ਅੱਜ ਦੇ ਆਧੁਨਿਕ ਸਮੇਂ ਵਿੱਚ ਵਿਦਿਆਰਥੀਆਂ ਨੂੰ ਸਕੂਲੀ ਪੜ੍ਹਾਈ ਦੇ ਨਾਲ ਨਾਲ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਵੀ ਸਿੱਖਿਅਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਜਿੰਦਗੀ ਦਾ ਤਾਣਾ-ਬਾਣਾ ਇਸੇ ਨੈਤਿਕਤਾ ਦੇ ਆਧਾਰ 'ਤੇ ਹੀ ਬਣਿਆ ਹੋਇਆ ਹੈ। ਅੱਜ ਦੀ ਲੱਚਰ ਗਾਇਕੀ ਦੇ ਦੌਰ ਵਿੱਚ ਪਰੋਸੀ ਜਾ ਰਹੀ ਲੱਚਰਤਾ 'ਤੇ ਚਿੰਤਾ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਸਾਡਾ ਇਤਿਹਾਸ ਬਹੁਤ ਕੁਰਬਾਨੀਆਂ ਭਰਿਆ ਹੈ ਜਿਸਨੂ ਅੱਜ ਸਾਡੇ ਹੀ ਕਲਾਕਾਰਾਂ, ਗਾਇਕਾਂ ਨੇ ਗੰਦੇ ਗੀਤ ਗਾ ਗਾ ਕੇ ਕਲੰਕਤ ਅਤੇ ਗੰਦਲਾ ਕਰ ਕੇ ਰੱਖ ਦਿੱਤਾ ਹੈ। ਉਹਨਾਂ ਅੱਗੇ ਕਿਹਾ ਕਿ ਜਿੱਥੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਜਾਗਰੂਕ ਕਰਨ ਦੀ ਅਤੀ ਜ਼ਰੂਰਤ ਹੈ ਉੱਥੇ ਮਾਪਿਆਂ ਨੂੰ ਵੀ ਇਸ ਪ੍ਰਤੀ ਸੁਚੇਤ ਹੋਣਾ ਪਵੇਗਾ। ਇਸ ਮੌਕੇ ਉਹਨਾਂ ਜਿੱਥੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ 24 ਅਗਸਤ ਨੂੰ ਲਏ ਜਾਂਦੇ ਨੈਤਿਕ ਸਿੱਖਿਆਂ ਇਮਤਾਹਾਨ ਬਾਰੇ ਦੱਸਦਿਆਂ ਸਟੱਡੀ ਸਰਲ ਦੁਆਰਾ ਚਲਾਏ ਜਾਂਦੇ ਹੋਰ ਪ੍ਰੋਗਰਾਮਾਂ 'ਤੇ ਵੀ ਚਾਨਣਾ ਪਾਇਆ ਉੱਥੇ ਸਕੂਲ ਮੁਖੀ ਸ. ਅਮਰੀਕ ਸਿੰਘ ਕੌਰੇਆਣਾ ਨੇ ਆਈ ਹੋਈ ਟੀਮ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਮੁੱਖ ਅਧਿਆਪਕ ਬਲਕੌਰ ਸਿੰਘ ਨੰਗਲਾ ਸਰਕਾਰੀ ਪ੍ਰਾਇਮਰੀ ਸਕੂਲ, ਸ. ਰਾਜਿੰਦਰ ਸਿੰਘ ਪੀ ਟੀ ਈ, ਬਿੱਕਰ ਸਿੰਘ ਖਾਲਸਾ, ਗੁਰਮੇਲ ਸਿੰਘ, ਸਕੂਲ ਦਾ ਸਟਾਫ ਅਤੇ ਬੱਚੇ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration