"/> ਕੋ-ਆਪਰੇਟਿਵ ਬੈਂਕਾਂ ਅੱਗੇ ਭਾਕਿਯੂ ਤੇ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਜਾਰੀ, ਕਿਸਾਨਾਂ ਨੂੰ ਹੱਦ ਕਰਜਿਆਂ ਦੀ ਰਾਸ਼ੀ 13 ਹਜਾਰ ਪ੍ਰਤੀ ਏਕੜ ਕੀਤੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਕੋ-ਆਪਰੇਟਿਵ ਬੈਂਕਾਂ ਅੱਗੇ ਭਾਕਿਯੂ ਤੇ ਕਿਸਾਨਾਂ ਦਾ ਧਰਨਾ ਦੂਸਰੇ ਦਿਨ ਵੀ ਜਾਰੀ, ਕਿਸਾਨਾਂ ਨੂੰ ਹੱਦ ਕਰਜਿਆਂ ਦੀ ਰਾਸ਼ੀ 13 ਹਜਾਰ ਪ੍ਰਤੀ ਏਕੜ ਕੀਤੀ

Published On: punjabinfoline.com, Date: May 22, 2018

ਤਲਵੰਡੀ ਸਾਬੋ, 22 ਮਈ (ਗੁਰਜੰਟ ਸਿੰਘ ਨਥੇਹਾ)- ਖੇਤਰ ਦੇ ਕਈ ਪਿੰਡਾਂ ਦੇ ਕਿਸਾਨਾਂ ਨੇ ਭਾਕਿਯੂ ਉਗਰਾਹਾਂ ਆਗੂ ਜਗਦੇਵ ਸਿੰਘ ਜੋਗੇਵਾਲਾ ਤੇ ਬਹੱਤਰ ਸਿੰਘ ਨੰਗਲਾ ਦੀ ਅਗਵਾਈ ਵਿੱਚ ਸਥਾਨਕ ਬੈਂਕ, ਮਲਕਾਣਾ ਤੇ ਸੀਂਗੋ ਮੰਡੀ ਦੀ ਸੈਂਟਰਲ ਕੋਆਪ੍ਰੇਟਿਵ ਬੈਂਕ ਅੱਗੇ ਬੈਂਕ ਵੱਲੋਂ ਖੇਤੀਬਾੜੀ ਦੇ ਨਵੇ ਹੱਦ ਕਰਜ਼ਿਆਂ ਦੀ ਰਾਸ਼ੀ ਨੂੰ ਘਟਾਉਣ ਨੂੰ ਲੈ ਕੇ ਬੈਂਕ ਅਧਿਕਾਰੀਆਂ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਦੂਸਰੇ ਦਿਨ ਵੀ ਜਾਰੀ ਰਹੇ।
ਇਸ ਮੌਕੇ ਸੈਕਟਰੀ ਬਲੌਰ ਸਿੰਘ ਬਹਿਮਣ ਕੌਰ ਸਿੰਘ, ਇਕਬਾਲ ਸਿੰਘ ਸੀਂਗੋ, ਜਰਨੈਲ ਸਿੰਘ ਨਥੇਹਾ, ਜਸਵੰਤ ਸਿੰਘ ਕਲਾਲਵਾਲਾ, ਭਾਕਿਯੂ ਆਗੂ ਬਹੱਤਰ ਸਿੰਘ ਨੰਗਲਾ ਤੇ ਜਗਦੇਵ ਜੋਗੇਵਾਲਾ ਨੇ ਬੈਂਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬੈਂਕ ਹੱਦ ਕਰਜਿਆਂ ਦੀ ਰਾਸ਼ੀ ਇਕਦਮ 14 ਹਜਾਰ ਤੋਂ ਘਟਾ ਕੇ 10 ਹਜ਼ਾਰ ਕਰ ਦਿੱਤੀ ਹੈ ਜੋ ਕਿ ਗਲਤ ਫੈਸਲਾ ਹੈ ਜਿਹੜੀ ਕਿ ਕਿਸਾਨ ਨੂੰ ਆਪਣੀ ਫਸਲ ਪਾਲਣ ਨੂੰ ਬਹੁਤ ਘੱਟ ਹੈ ਇਕੱਤਰ ਹੋਏ ਕਿਸਾਨਾਂ ਨੇ ਹੱਦ ਕਰਜਿਆਂ ਦੀ ਰਾਸ਼ੀ ਤਰੁੰਤ 14 ਹਜਾਰ ਕਰਨ ਦੀ ਮੰਗ ਕੀਤੀ ਤਾਂ ਜੋ ਕਿਸਾਨ ਆਪਣੀ ਫਸਲ ਨੂੰ ਪਾਲਣ ਲਈ ਉਕਤ ਰਾਸ਼ੀ ਦੀ ਸਹੀ ਵਰਤੋਂ ਕਰਕੇ ਆਪਣੀ ਫਸਲ ਪਾਲ ਸਕਣ ਕਿਉਂਕਿ ਕਿਸਾਨਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਮੰਦੀ ਹੈ ਜਿਸ ਵਿੱਚ 10 ਹਜ਼ਾਰ ਰਾਸ਼ੀ ਕਾਫੀ ਘੱਟ ਹੈ। ਉਨ੍ਹਾਂ ਕਿਹਾ ਕਿ ਅਗਰ ਸਾਡੀ ਮੰਗ ਨਾ ਮੰਨੀ ਤਾਂ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਬੰਧੀ ਬੈਂਕ ਮੈਨੇਜਰ ਰਾਜੀਵ ਕੁਮਾਰ ਨੇ ਦੱਸਿਆ ਹੁਣ ਨਵੇਂ ਹੁਕਮਾਂ ਤਹਿਤ ਅਸੀਂ ਕਿਸਾਨਾਂ ਨੂੰ ਆਪਣੀ ਫਸਲ ਪਾਲਣ ਲਈ 13 ਹਾਜ਼ਰ ਰੁਪਏ ਪ੍ਰਤੀ ਏਕੜ ਹੱਦ ਕਰਜੇ ਦੀ ਰਾਸ਼ੀ ਦੇਵਾਂਗੇ ਜਿਸ ਨਾਲ ਕਿਸਾਨ ਸਹਿਮਤ ਹਨ। ਉਧਰ ਇਸ ਸਬੰਧੀ ਸੈਕਟਰੀਆਂ ਦੇ ਜਿਲ੍ਹਾ ਪ੍ਰਧਾਨ ਬਿੱਕਰ ਸਿੰਘ ਨੇ ਦੱਸਿਆ ਕਿ ਐਮ. ਡੀ. ਨੇ ਕਿਸਾਨਾਂ ਨੂੰ 13 ਹਜ਼ਾਰ ਤੇ ਨਵੇਂ ਕਿਸਾਨਾਂ ਨੂੰ ਨਵੀਆਂ ਪਾਸ ਬੁੱਕਾਂ ਦੇਣੀਆਂ ਮੰਨਣ ਨਾਲ ਸਾਡੀਆਂ ਤਿੰਨ ਮੰਗਾਂ ਮੰਨ ਲਈਆਂ ਹਨ ਜਿਸ ਤੋਂ ਅਸੀਂ ਸਤੁੰਸਟ ਹਾਂ ਤੇ ਹੁਣ ਕੱਲ ਤੋਂ ਅਸੀਂ ਧਰਨੇ ਸਮਾਪਤ ਕਰਕੇ ਸਭਾ ਦੇ ਕੰਮ ਸ਼ੁਰੂ ਕਰਾਂਗੇ। ਇਸ ਮੌਕੇ ਬਲਵੀਰ ਸਿੰਘ ਸੀਂਗੋ, ਹਰਮੇਲ ਸਿੰਘ ਸੀਂਗੋ, ਗੁਰਮੇਲ ਸਿੰਘ ਨੰਗਲਾ, ਬਲਵੰਤ ਸਿੰਘ ਨੰਗਲਾ, ਗੁਰਮੀਤ ਸਿੰਘ, ਬਲਵੀਰ ਸਿੰਘ ਮੈਨੂਆਣਾ, ਪ੍ਰਧਾਨ ਫੂਲਾ ਸਿੰਘ ਫੌਜੀ, ਅਜੈਬ ਸਿੰਘ ਨਥੇਹਾ, ਗੁਰਮੇਲ ਸਿੰਘ ਬਹਿਮਣ, ਕਲੱਤਰ ਸਿੰਘ, ਕੁਲਵਿੰਦਰ ਸਿੰਘ ਤੇ ਵਿਸਾਖਾ ਸਿੰਘ ਸਮੇਤ ਵੱਡੀ ਤਦਾਦ ਵਿੱਚ ਕਿਸਾਨ ਮੌਜੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration