"/> ਸਾਹਿਤ ਜਾਗਰਿਤੀ ਸਭਾ ਦੀ ਮਾਸਿਕ ਮਿਲਣੀ ਦੌਰਾਨ ਹੋਇਆ ਕਵੀ ਦਰਬਾਰ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਾਹਿਤ ਜਾਗਰਿਤੀ ਸਭਾ ਦੀ ਮਾਸਿਕ ਮਿਲਣੀ ਦੌਰਾਨ ਹੋਇਆ ਕਵੀ ਦਰਬਾਰ

ਹਾਜ਼ਰ ਲੇਖਕਾਂ ਨੇ ਬਹੁਭਾਂਤੀ ਕਾਵਿ-ਰਚਨਾਵਾਂ ਪੇਸ਼ ਕੀਤੀਆਂ
Published On: punjabinfoline.com, Date: May 22, 2018

ਰਾਮਾਂ ਮੰਡੀ 22 ਮਈ(ਬੁੱਟਰ)ਸਾਹਿਤਕ ਖੇਤਰ ਵਿੱਚ ਸਰਗਰਮ ਸਾਹਿਤ ਜਾਗਰਿਤੀ ਸਭਾ ਬਠਿੰਡਾ ਵੱਲੋਂ ਅਮਰਜੀਤ ਜੀਤ ਦੀ ਪ੍ਰਧਾਨਗੀ 'ਚ ਮਾਸਿਕ ਇਕੱਤਰਤਾ ਦੌਰਾਨ ਭਰਵਾਂ ਕਵੀ ਦਰਬਾਰ ਪ੍ਰਿੰਸੀਪਲ ਜਗਦੀਸ਼ ਸਿੰਘ ਘਈ ਦੀ ਸਰਪ੍ਰਸਤੀ ਵਾਲ਼ੇ ਫੁਲਵਾੜੀ ਕਾਲਜ ਬਠਿੰਡਾ ਵਿਖੇ ਕਰਵਾਇਆ ਗਿਆ।ਸਭਾ ਦੇ ਪ੍ਰਧਾਨ ਅਮਰਜੀਤ ਜੀਤ ਨੇ ਹਾਜ਼ਰ ਅਦੀਬਾਂ ਦਾ ਭਾਵਪੂਰਤ ਸ਼ਬਦਾਂ ਨਾਲ਼ ਸਵਾਗਤ ਕੀਤਾ ।ਕਵੀ ਦਰਬਾਰ ਦੇ ਤਹਿਤ ਸੂਫ਼ੀ ਸ਼ਾਇਰ ਜਨਕ ਸ਼ਰਮੀਲਾ, ਅਮਰਜੀਤ ਜੀਤ ,ਨਿਰੰਜਣ ਸਿੰਘ ਪ੍ਰੇਮੀ,ਮੰਗਤ ਕੁਲਜਿੰਦ,ਕੰਵਲਜੀਤ ਸਿੰਘ ਕੁਟੀ,ਦਿਲਜੀਤ ਬੰਗੀ,ਕੁਲਦੀਪ ਸਿੰਘ ਬੰਗੀ,ਗੁਰਸੇਵਕ ਸਿੰਘ ਬੀੜ,ਜਗਦੀਸ਼ ਬਾਂਸਲ,ਲਾਲ ਚੰਦ ਸਿੰਘ,ਪੀ.ਟੀ.ਇਕਬਾਲ ਸਿੰਘ ਫਕੀਰਾ,ਪੋਰਿੰਦਰ ਸਿੰਗਲਾ,ਚਮਨ ਦਰਵੇਸ਼,ਨਛੱਤਰ ਝੁੱਟੀਕਾ,ਪੰਡਤ ਰੂਪ ਚੰਦ ਸ਼ਰਮਾਂ,ਡਾਕਟਰ ਮਹੇਸ਼ਵਰੀ ਆਦਿ ਨੇ ਆਪਣੀਆਂ ਮੌਲਿਕ ਕਾਵਿ ਰਚਨਾਵਾਂ ਪੇਸ਼ ਕਰ ਕੇ ਵਾਹ-ਵਾਹ ਖੱਟੀ।ਪ੍ਰਿੰਸੀਪਲ ਜਗਦੀਸ਼ ਘਈ ਨੇ ਪੇਸ਼ ਕੀਤੀਆਂ ਰਚਨਾਵਾਂ ਦੀ ਸੰਤੁਲਤ ਸਮੀਖਿਆ ਕੀਤੀ।ਮੰਚ ਦਾ ਸੰਚਾਲਨ ਅਮਰਜੀਤ ਜੀਤ ਨੇ ਬਾਖ਼ੂਬੀ ਕੀਤਾ।

Tags: tarsem singh butter
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration