"/> ਆਈ.ਓ.ਸੀ. ਵੱਲੋਂ ਪੀ.ਆਰ.ਟੀ.ਸੀ. ਨਾਲ ਡੀਜ਼ਲ ਦੀਆ ਕੀਮਤਾਂ 'ਤੇ ਸਮਝੌਤਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਆਈ.ਓ.ਸੀ. ਵੱਲੋਂ ਪੀ.ਆਰ.ਟੀ.ਸੀ. ਨਾਲ ਡੀਜ਼ਲ ਦੀਆ ਕੀਮਤਾਂ 'ਤੇ ਸਮਝੌਤਾ

ਪੀ.ਆਰ.ਟੀ.ਸੀ. ਨੂੰ 5 ਕਰੋੜ ਰੁਪਏ ਸਲਾਨਾ ਦਾ ਹੋਵੇਗਾ ਲਾਭ
Published On: punjabinfoline.com, Date: May 22, 2018

ਰਾਜਪੁਰਾ (ਰਾਜੇਸ਼ ਡਾਹਰਾ)
ਪੀ.ਆਰ.ਟੀ.ਸੀ. ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅੱਜ ਡੀਜ਼ਲ ਦੀ ਖ਼ਰੀਦ 'ਤੇ 23 ਪੈਸੇ ਪ੍ਰਤੀ ਲੀਟਰ ਦੀ ਦਰ ਨਾਲ ਹੋਰ ਡਿਸਕਾਊਂਟ ਦੇਣ ਦਾ ਇਕਰਾਰ ਕੀਤਾ। ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ.ਸ਼ਰਮਾ ਦੀ ਹਾਜ਼ਰੀ ਵਿੱਚ ਮੈਨੇਜਿੰਗ ਡਾਇਰੈਕਟਰ ਸ੍ਰੀ ਮਨਜੀਤ ਸਿੰਘ ਨਾਰੰਗ ਅਤੇ ਆਈ.ੳ.ਸੀ. ਦੇ ਚੀਫ਼ ਡਵੀਜ਼ਨਲ ਇੰਸਟੀਚਿਊਸਨਲ ਬਿਜ਼ਨਸ ਦੇ ਜਨਰਲ ਮੈਨੇਜਰ ਸ੍ਰੀ ਕਪਿਲ ਭੱਟ ਵੱਲੋਂ ਇਕ ਸਮਝੌਤੇ 'ਤੇ ਹਸਤਾਖ਼ਰ ਕੀਤੇ ਗਏ। ਇਸ ਸਮਝੌਤੇ ਤਹਿਤ ਆਈ.ਓ.ਸੀ. ਵੱਲੋਂ ਪੀ.ਆਰ.ਟੀ.ਸੀ. ਨੂੰ ਹੁਣ ਮਿਤੀ 1 ਮਈ 2018 ਤੋਂ 30 ਅਪ੍ਰੈਲ 2023 ਤੱਕ ਡੀਜ਼ਲ ਦੀ ਖ਼ਰੀਦ 'ਤੇ ਕੁੱਲ 1.55 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਡਿਸਕਾਊਂਟ ਪ੍ਰਾਪਤ ਹੋਵੇਗਾ ਜਿਸ ਨਾਲ ਪੀ.ਆਰ.ਟੀ.ਸੀ. ਨੂੰ 1.39 ਲੱਖ ਰੁਪਏ ਰੋਜ਼ਾਨਾ, 41.70 ਲੱਖ ਰੁਪਏ ਪ੍ਰਤੀ ਮਹੀਨਾ ਅਤੇ 5.00 ਕਰੋੜ ਰੁਪਏ ਸਲਾਨਾ ਦਾ ਵਿੱਤੀ ਲਾਭ ਹੋਵੇਗਾ ।
ਇਸ ਤੋਂ ਇਲਾਵਾ ਪੀ.ਆਰ.ਟੀ.ਸੀ. ਦੇ ਪੰਜ ਡਿਪੂਆਂ ਨੂੰ ਆਟੋਮਿਸ਼ਨ ਤਹਿਤ ਲਿਆਉਣ ਦਾ ਕੰਮ ਆਈ.ਓ.ਸੀ. ਵੱਲੋਂ 2017-18 ਦੌਰਾਨ ਸ਼ੁਰੂ ਕੀਤਾ ਗਿਆ ਸੀ ਜੋ ਕਿ ਜਲਦੀ ਮੁਕੰਮਲ ਹੋਣ ਜਾ ਰਿਹਾ ਹੈ। ਬਾਕੀ ਚਾਰ ਡਿਪੂਆਂ ਨੂੰ ਆਟੋਮਿਸ਼ਨ ਤਹਿਤ ਲਿਆਉਣ ਦਾ ਕੰਮ ਵੀ ਇਸ ਵਿੱਤੀ ਸਾਲ ਵਿੱਚ ਸ਼ੁਰੂ ਹੋ ਜਾਣ ਦੀ ਉਮੀਦ ਹੈ ।
ਇਸ ਮੌਕੇ ਆਈ.ੳ.ਸੀ. ਵੱਲੋਂ ਸ੍ਰੀ ਸੰਦੀਪ ਜੈਨ ਚੀਫ਼ ਮੈਨੇਜਰ, ਸ੍ਰੀ ਆਰ.ਐਸ.ਨੰਦਾ, ਜਨਰਲ ਮੈਨੇਜਰ, ਸ੍ਰੀ ਐਚ.ਐਸ.ਕੈਂਥ ਸੀਨੀਅਰ ਮੈਨੇਜਰ, ਸ੍ਰੀ ਵਿਨੋਦ ਸੁੰਡਾ ਸੇਲਜ਼ ਮੈਨੇਜਰ ਅਤੇ ਪੀ.ਆਰ.ਟੀ.ਸੀ. ਵੱਲੋਂ ਸ੍ਰੀ ਰਾਧੇ ਸ਼ਾਮ ਹਸੀਜਾ ਮੁੱਖ ਲੇਖਾ ਅਫਸਰ, ਸ੍ਰੀ ਪ੍ਰੇਮ ਲਾਲ ਡਿਪਟੀ ਕੰਟਰੋਲਰ, ਸ੍ਰੀ ਜਤਿੰਦਰਪਾਲ ਸਿੰਘ ਕਾਰਜਕਾਰੀ ਇੰਜੀਨੀਅਰ, ਸ੍ਰੀ ਸੁਰਿੰਦਰ ਸਿੰਘ ਜਨਰਲ ਮੈਨੇਜਰ (ਉਪਰੇਸ਼ਨ), ਸ੍ਰੀ ਨਮਨ ਗੋਇਲ ਸਿਸਟਮ ਐਨਾਲਿਸਟ, ਸ੍ਰੀ ਮੋਹਨ ਲਾਲ ਲੇਖਾ ਅਧਿਕਾਰੀ ਵੀ ਹਾਜ਼ਰ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration