"/> ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕੀਤਾ ਆਲ ਇੰਡੀਆ ਯੂਥ ਕਾਂਗਰਸ ਦੇ ਨਵ- ਨਿਯੁਕਤ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦਾ ਸਨਮਾਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਨਿਰਭੈ ਸਿੰਘ ਮਿਲਟੀ ਕੰਬੋਜ ਨੇ ਕੀਤਾ ਆਲ ਇੰਡੀਆ ਯੂਥ ਕਾਂਗਰਸ ਦੇ ਨਵ- ਨਿਯੁਕਤ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦਾ ਸਨਮਾਨ

Published On: punjabinfoline.com, Date: May 23, 2018

ਰਾਜਪੁਰਾ (ਰਾਜੇਸ਼ ਡਾਹਰਾ)
ਸ੍ਰੀ ਨਿਰਭੈ ਸਿੰਘ ਮਿਲਟੀ ਕੰਬੋਜ਼ (PPCC ਮੈਂਬਰ) ਦੀ ਅਗਵਾਈ ਵਿੱਚ ਜਿਲ੍ਹਾ ਪਟਿਆਲਾ ਦੀ ਯੂਥ ਕਾਂਗਰਸ ਵੱਲੋਂ ਆਲ ਇੰਡੀਆ ਯੂਥ ਕਾਂਗਰਸ ਦੇ ਨਵ- ਨਿਯੁਕਤ ਪ੍ਰਧਾਨ ਸ੍ਰੀ ਕੇਸ਼ਵ ਚੰਦ ਯਾਦਵ ਦਾ ਦਿੱਲੀ ਵਿਖੇ ਅਹੁਦਾ ਸੰਭਾਲਣ ਉਪਰੰਤ ਸਨਮਾਨ ਕੀਤਾ ਜਿਥੇ ਵੱਡੀ ਸੰਖਿਆ ਵਿਚ ਪਾਰਟੀ ਵਰਕਰ ਮੌਜੂਦ ਸਨ ।
ਨਵ-ਨਿਯੁਕਤ ਪ੍ਰਧਾਨ ਦੇ ਨਾਲ ਸ. ਨਿਰਭੈ ਸਿੰਘ ਮਿਲਟੀ ਕੰਬੋਜ਼ ਨੇ ਸ੍ਰੀ ਰਾਜੀਵ ਗਾਂਧੀ ਜੀ ਦੇ ਸ਼ਹੀਦੀ ਦਿਵਸ ਸਮਾਰੋਹ ਮੌਕੇ ਰਾਜਘਾਟ ਵਿਖੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਖੂਨ ਦਾਨ ਕੈੰਪ ਵਿੱਚ ਸ਼ਿਰਕਤ ਕੀਤੀ।ਦਿੱਲੀ ਆਲ ਇੰਡੀਆ ਯੂਥ ਕਾਂਗਰਸ ਦੇ ਦਫਤਰ ਵਿਖੇ ਸ. ਨਿਰਭੈ ਸਿੰਘ ਮਿਲਟੀ ਕੰਬੋਜ਼ ਦੀ ਅਗਵਾਈ ਵਿੱਚ ਜਿਲ੍ਹਾ ਪਟਿਆਲਾ ਦੀ ਵੱਡੀ ਸੰਖਿਆ ਵਿਚ ਯੂਥ ਟੀਮ ਵੱਲੋ ਅੱਜ ਨਵ-ਨਿਯੁਕਤ ਪ੍ਰਧਾਨ ਦਾ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾ ਪਾਕੇ ਸਨਮਾਨ ਕੀਤਾ।ਅਤੇ ਪ੍ਰਧਾਨ ਕੇਸ਼ਵ ਚੰਦ ਯਾਦਵ ਨੇ ਸ਼੍ਰੀ ਨਿਰਭੈ ਸਿੰਘ ਮਿਲਟੀ ਦਾ ਧੰਨਵਾਦ ਕੀਤਾ । ਗਰੀਬ ਘਰ ਅਤੇ ਪਛੜੀ ਸ੍ਰੇਣੀ ਨਾਲ ਸੰਬੰਧ ਰੱਖਣ ਕਾਰਨ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਓਥੇ ਗਰੀਬ ਅਤੇ ਪੱਛੜੀ ਸ੍ਰੇਣੀਆਂ ਦੇ ਭਾਈਚਾਰੇ ਵਿੱਚ ਉਤਸ਼ਾਹ ਵੇਖਣ ਨੂੰ ਮਿਲਿਆ।
ਇਸ ਮੌਕੇ ਐਡ. ਗਗਨਦੀਪ ਸਿੰਘ ਬਨੂੰੜ, ਨਿਖਿਲ ਕੁਮਾਰ ਕਾਕਾ, ਇਸ਼ਾਂਤ, ਵਰੁਣ ਮੁੰਡੇਜਾ, ਕਮਲ ਡਾਂਗੀ, ਬਲਦੀਪ ਸਿੰਘ ਬੱਲੂ, ਲੱਕੀ ਨਾਲਾਸ ਅਤੇ ਭਾਰੀ ਸੰਖਿਆ ਵਿੱਚ ਯੂਥ ਕਾਂਗਰਸ ਦੇ ਸਾਥੀ ਮੌਜੂਦ ਸਨ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration