"/> ਰਾਜਪੁਰਾ ਵਿਖੇ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਦਾ ਆਯੋਜਨ 26 ਮਈ 2018 ਨੂੰ ਹੋਵੇਗਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਰਾਜਪੁਰਾ ਵਿਖੇ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਦਾ ਆਯੋਜਨ 26 ਮਈ 2018 ਨੂੰ ਹੋਵੇਗਾ

Published On: punjabinfoline.com, Date: May 24, 2018

ਰਾਜਪੁਰਾ 24 ਮਈ (ਰਾਜੇਸ਼ ਡਾਹਰਾ )
ਰਾਜਪੁਰਾ ਵਿੱਚ ਪਹਿਲੀ ਵਾਰ ਭਗਵਾਨ ਸ੍ਰੀ ਜਗਨਨਾਥ ਰੱਥ ਯਾਤਰਾ ਦਾ ਆਯੋਜਨ ਅੰਤਰਰਾਸ਼ਟਰੀ ਕ੍ਰਿਸ਼ਨ ਭਾਵਨਾਅੰਮ੍ਰਿਤ ਸੰਘ ਚੰਡੀਗੜ੍ਹ ਅਤੇ ਇਸਕਾਨ ਫੇਸਟੀਵਲ ਕਮੇਟੀ ਰਾਜਪੁਰਾ ਵੱਲੋਂ 26 ਮਈ 2018 ਦਿਨ ਸ਼ਨੀਵਾਰ ਨੂੰ ਕੀਤਾ ਜਾ ਰਿਹਾ ਹੈ l ਅੱਜ ਇਸ ਯਾਤਰਾ ਸਬੰਧੀ ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਦਾ ਆਯੋਜਨ ਸਥਾਨਕ ਬਹਾਵਲਪੁਰ ਭਵਨ ਵਿੱਚ ਸ੍ਰੀਮਾਨ ਅਕਿਨਚਨ ਪ੍ਰਿਆ ਦਾਸ ਚੰਡੀਗੜ੍ਹ ਵਾਲੇ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਜਿਥੇ ਉਹਨਾਂ ਨਾਲ ਕਈ ਮੇਮਬਰ ਮੌਜੂਦ ਸਨ ।
ਉਨ੍ਹਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵਾਨ ਜਗਨਨਾਥ ਜੀ ਦੀ ਅਸੀਮ ਕਿਰਪਾ ਨਾਲ ਰਾਜਪੁਰਾ ਵਿੱਚ ਪਹਿਲੀ ਵਾਰ 26 ਮਈ 2018 ਦਿਨ ਸ਼ਨੀਵਾਰ ਨੂੰ ਭਗਵਾਨ ਜਗਨਨਾਥ ਰੱਥ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ।
ਇਸ ਪ੍ਰੋਗਰਾਮ ਵਿੱਚ ਭਗਵਾਨ ਜੀ ਦਾ ਸਵਾਗਤ ਸਵੇਰੇ 11:00ਵਜੇ, ਛੱਪਨ ਭੋਗ ਅਤੇ ਆਰਤੀ ਸਵੇਰੇ 11:30 ਵਜੇ ,ਹਰੀ ਨਾਮ ਸੰਕੀਰਤਨ ਅਤੇ ਪ੍ਰਵਚਨ ਸਵੇਰੇ ਸਾਢੇ ਗਿਆਰਾਂ ਹੋਣਗੇ l ਇਹ ਰੱਥ ਯਾਤਰਾ ਦੁਪਹਿਰ 3:00 ਵਜੇ ਬਾਹਵਲਪੁਰ ਭਵਨ ਤੋਂ ਸ਼ੁਰੂ ਹੋ ਕੇ ਮਹਾਂਵੀਰ ਮੰਦਿਰ, ਗਿਆਨ ਥੱਲਾ,ਮਹਾਂਵੀਰ ਮੰਦਿਰ ਮਾਰਕੀਟ, ਬਾਂਕੇ ਬਿਹਾਰੀ ਮੰਦਿਰ ,ਐੱਮ.ਐੱਲ.ਏ.ਰੋਡ, ਲੱਕੜ ਮੰਡੀ ਚੌਕ,ਟਾਹਲੀਵਾਲਾ ਚੌਕ,ਗੁਰਦੁਆਰਾ ਸ੍ਰੀ ਸਿੰਘ ਸਭਾ,ਸ੍ਰੀ ਸੱਤ ਨਾਰਾਇਣ ਮੰਦਿਰ, ਸ੍ਰੀ ਦੁਰਗਾ ਮੰਦਰ, ਤੋਂ ਹੁੰਦੇ ਹੋਏ ਵਾਪਸ ਬਾਹਵਲਪੁਰ ਭਵਨ ਵਿੱਚ 7:30 ਵਜੇ ਸ਼ਾਮ ਨੂੰ ਸਮਾਪਤ ਹੋਵੇਗੀ। ਅਤੇ ਭੰਡਾਰਾ ਰਾਤ 8:00ਵਜੇ ਹੋਵੇਗਾ ਰੱਥ ਯਾਤਰਾ ਦਾ ਵੱਖ ਵੱਖ ਜਗਾਵਾਂ ਤੇ ਬੜੇ ਹੀ ਸ਼ਰਧਾ ਅਤੇ ਸੁੰਦਰ ਢੰਗ ਨਾਲ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਨੇ ਸਾਰੇ ਸ਼ਹਿਰ ਵਾਸੀਆਂ ਅਤੇ ਸ੍ਰੀ ਕ੍ਰਿਸ਼ਨ ਭਗਤਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ।ਅਤੇ ਉਹਨਾਂ ਨੂੰ ਰੱਥ ਯਾਤਰਾ ਵਿੱਚ ਹਿੱਸਾ ਲੈਣ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਭਗਤ ਇਸ ਰੱਥ ਯਾਤਰਾ ਦੇ ਰੱਸੇ ਆਪਣੇ ਹੱਥਾਂ ਖਿੱਚਦਾ ਹੈ ਅਤੇ ਭਗਵਾਨ ਦੇ ਆਗਮਨ ਤੇ ਉੱਠ ਕੇ ਖੜ੍ਹਾ ਹੋ ਜਾਂਦਾ ਹੈ ਤਾਂ ਉਸ ਦੇ ਜਨਮ ਜਨਮ ਦੇ ਪਾਪ ਕੱਟੇ ਜਾਂਦੇ ਹਨ । ਇਸ ਰੱਥ ਯਾਤਰਾ ਦੇ ਵਿਸ਼ੇਸ਼ ਮਹਿਮਾਨ ਸਰਦਾਰ ਹਰਦਿਆਲ ਸਿੰਘ ਕੰਬੋਜ ਹਲਕਾ ਵਿਧਾਇਕ ਰਾਜਪੁਰਾ, ਸ੍ਰੀ ਮਦਨ ਲਾਲ ਜਲਾਲਪੁਰ ਹਲਕਾ ਵਿਧਾਇਕ ਘਨੌਰ ,ਸ੍ਰੀ ਨਰਿੰਦਰ ਸ਼ਾਸਤਰੀ ਪ੍ਰਧਾਨ ਨਗਰ ਕੌਂਸਲ ਰਾਜਪੁਰਾ, ਸ੍ਰੀ ਸੰਜੀਵ ਬਾਂਸਲ ਐਸਡੀਐਮ ਰਾਜਪੁਰਾ, ਸ੍ਰੀ ਕ੍ਰਿਸ਼ਨ ਕੁਮਾਰ ਪੈਂਥੇ ਡੀਐਸਪੀ ਰਾਜਪੁਰਾ, ਸ੍ਰੀ ਹਰਸਿਮਰਨ ਸਿੰਘ ਤਹਿਸੀਲਦਾਰ ਰਾਜਪੁਰਾ, ਸ੍ਰੀ ਚੇਤਨ ਸ਼ਰਮਾ ਈ ਓ ਰਾਜਪੁਰਾ, ਅਤੇ ਸਰਦਾਰ ਗੁਰਿੰਦਰਪਾਲ ਸਿੰਘ ਸੈਕਟਰੀ ਮਾਰਕਿਟ ਕਮੇਟੀ ਹੋਣਗੇ ।
ਇਸ ਪ੍ਰੈੱਸ ਕਾਨਫਰੰਸ ਵਿੱਚ ਇਸਕਾਂਨ ਫੈਸਟੀਵਲ ਕਮੇਟੀ ਰਾਜਪੁਰਾ ਦੇ ਸਾਰੇ ਹੀ ਮੈਂਬਰ ਸਾਹਿਬਾਨ ਮੌਜੂਦ ਸਨ ।

Tags: ਰਾਜਪੁਰਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration