"/> ਹਰਦੇਵ ਸਿੰਘ ਲਾਡੀ 'ਸ਼ੇਰੋਵਾਲੀਆ' ਦੇ ਹੱਕ ਵਿੱਚ ਖੁਸ਼ਬਾਜ਼ ਜਟਾਣਾ ਵੱਲੋਂ ਚੋਣ ਮੁਹਿੰਮ ਤੇਜ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਹਰਦੇਵ ਸਿੰਘ ਲਾਡੀ 'ਸ਼ੇਰੋਵਾਲੀਆ' ਦੇ ਹੱਕ ਵਿੱਚ ਖੁਸ਼ਬਾਜ਼ ਜਟਾਣਾ ਵੱਲੋਂ ਚੋਣ ਮੁਹਿੰਮ ਤੇਜ

Published On: punjabinfoline.com, Date: May 24, 2018

ਤਲਵੰਡੀ ਸਾਬੋ, 24 ਮਈ (ਗੁਰਜੰਟ ਸਿੰਘ ਨਥੇਹਾ)- ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜਿਮਨੀ ਚੋਣ ਲਈ ਵੋਟਾਂ ਪੈਣ ਦਾ ਦਿਨ ਨੇੜੇ ਆ ਰਿਹਾ ਹੈ ਜਿਸਦੇ ਚਲਦਿਆਂ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਹੋਰ ਗਤੀਸ਼ੀਲ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ਼ ਸਿੰਘ ਜਟਾਣਾ ਦੀ ਅਗਵਾਈ ਹੇਠ ਗਏ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਨੇ ਸ਼ਾਹਕੋਟ ਤੋਂ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ 'ਸ਼ੇਰੋਵਾਲੀਆ' ਦੇ ਹੱਕ ਵਿੱਚ ਚੋਣ ਪ੍ਰਚਾਰ ਨੂੰ ਤੇਜ ਕਰ ਦਿੱਤਾ ਹੈ। ਸ. ਜਟਾਣਾ ਦੀ ਅਗਵਾਈ ਹੇਠ ਹਲਕੇ ਦੇ ਕਾਂਗਰਸੀ ਵਰਕਰਾਂ ਨੇ ਸ਼ਾਹਕੋਟ ਹਲਕੇ ਦੇ ਪਿੰਡ ਤੁਰਨਾ ਦੇ ਮੋਹਤਬਰ ਆਗੂਆਂ ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਜਿੱਥੇ ਹਰਦੇਵ ਸਿੰਘ ਲਾਡੀ 'ਸ਼ੇਰੋਵਾਲੀਆ' ਦੀ ਇਸ ਪਿੰਡ ਤੋਂ ਲੀਡ ਵਧਾਉਣ ਸਬੰਧੀ ਵੀਚਾਰ ਕੀਤੀ ਗਈ ਉੱਥੇ ਪਿੰਡ ਵਿੱਚ ਚੋਣ ਪ੍ਰਚਾਰ ਨੂੰ ਤੂਫਾਨੀ ਰੂਪ ਵੀ ਦੇ ਦਿੱਤਾ ਗਿਆ ਹੈ। ਸ. ਜਟਾਣਾ ਅਨੁਸਾਰ ਹਲਕਾ ਤਲਵੰਡੀ ਸਾਬੋ ਦੇ ਵੱਖ-ਵੱਖ ਕਾਂਗਰਸੀ ਆਗੂਆਂ ਦੀਆਂ ਲਾਈਆਂ ਡਿਊਟੀਆਂ ਅਨੁਸਾਰ ਹਲਕੇ ਤੋਂ ਵੱਡੀ ਗਿਣਤੀ ਆਗੂ ਨਿੱਤ ਦਿਨ ਸ਼ਾਹਕੋਟ ਹਲਕੇ ਵਿੱਚ ਪੁੱਜ ਕੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਡਟ ਰਹੇ ਹਨ ਤੇ ਲੋਕਾਂ ਵੱਲੋਂ ਮਿਲ ਰਹੇ ਜਨ ਸਮੱਰਥਨ ਤੋਂ ਪ੍ਰਭਾਵ ਇਹੀ ਮਿਲਦਾ ਹੈ ਕਿ ਹਲਕੇ ਦੇ ਲੋਕ ਸ. ਲਾਡੀ 'ਸ਼ੇਰੋਵਾਲੀਆ' ਦੇ ਹੱਕ ਵਿੱਚ ਵੋਟ ਦੇ ਕੇ ਸੀਟ ਕਾਂਗਰਸ ਦੀ ਝੋਲੀ ਪਾਉਣਗੇ। ਚੋਣ ਪ੍ਰਚਾਰ ਮੌਕੇ ਰਣਜੀਤ ਸਿੰਘ ਨਿੱਜੀ ਸਲਾਹਕਾਰ, ਸੰਦੀਪ ਭੁੱਲਰ, ਕ੍ਰਿਸ਼ਨ ਸਿੰਘ ਭਾਗੀਵਾਂਦਰ, ਅੰਮ੍ਰਿਤਪਾਲ ਕਾਕਾ, ਦਿਲਪ੍ਰੀਤ ਸਿੰਘ ਜਗਾ ਰਾਮ ਤੀਰਥ, ਜਸਕਰਨ ਸਿੰਘ ਗੁਰੂਸਰ, ਨੰਬਰਦਾਰ ਬਲਜਿੰਦਰ ਸਿੰਘ ਤਿਉਣਾ, ਸੁਖਮਿੰਦਰ ਸਿੰਘ ਭਾਗੀਵਾਂਦਰ ਜਿਲਾ ਪ੍ਰੀਸ਼ਦ ਮੈਂਬਰ, ਕਾਵਲ ਸਿੰਘ ਜਗਾ ਰਾਮ ਤੀਰਥ, ਮੰਦਰ ਸਿੰਘ ਗੁਰੂਸਰ, ਗੁਰਪ੍ਰੀਤ ਸਿੰਘ ਗੁਰੂਸਰ, ਮਨਜੀਤ ਸਿੰਘ ਲਾਲੇਆਣਾ ਆਦਿ ਆਗੂ ਹਾਜਿਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration