"/> ਸਮਾਜਿਕ ਰੀਤੀ ਰਿਵਾਜਾਂ ਅਤੇ ਫਾਲਤੂ ਕੁਰੀਤੀਆਂ ਨੂੰ ਖਤਮ ਕਰਨ ਲਈ ਸਿੰਘਪੁਰਾ ਵਾਸੀਆਂ ਨੇ ਕੀਤੀ ਪਹਿਲਕਦਮੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸਮਾਜਿਕ ਰੀਤੀ ਰਿਵਾਜਾਂ ਅਤੇ ਫਾਲਤੂ ਕੁਰੀਤੀਆਂ ਨੂੰ ਖਤਮ ਕਰਨ ਲਈ ਸਿੰਘਪੁਰਾ ਵਾਸੀਆਂ ਨੇ ਕੀਤੀ ਪਹਿਲਕਦਮੀ

Published On: punjabinfoline.com, Date: May 24, 2018

ਤਲਵੰਡੀ ਸਾਬੋ, 24 ਮਈ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਦਿੱਤੇ “ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ” ਨਾਅਰੇ ਤਹਿਤ ਲੋਕਾਂ ਨੂੰ ਫਾਲਤੂ ਦੀਆਂ ਸਰਮਾਂ-ਰਿਵਾਜ਼ਾਂ ਤੋਂ ਬਾਹਰ ਕੱਢਣ ਅਤੇ ਇਹਨਾਂ ਪ੍ਰਤੀ ਜਾਗਰੂਕ ਕਰਨ ਲਈ ਅੱਜ ਨਜ਼ਦੀਕੀ ਪਿੰਡ ਸਿੰਘਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਵਾਸੀਆਂ ਨੇ ਇਕ ਅਹਿਮ ਸਭਾ ਬੁਲਾਈ ਜਿਸ ਵਿੱਚ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਇਸ ਸਭਾ ਵਿੱਚ ਪੰਜਾਬ ਪੁਲਿਸ ਇੰਸਪੈਕਟਰ ਸ. ਸ਼ਮਸ਼ੇਰ ਸਿੰਘ ਜਗਾ, ਰਾਗੀ ਸੁਖਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਖਾਲਸਾ ਨੇ ਸਾਡੇ ਵੱਲੋਂ ਗਲਤ ਤੌਰ 'ਤੇ ਅਪਣਾਏ ਹੋਏ ਸਮਾਜਿਕ ਰਸਮ-ਰਿਵਾਜ਼ ਖਤਮ ਕਰਨ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਮਾਸਟਰ ਜਗਦੀਸ਼ ਸਿੰਘਪੁਰਾ ਨੇ ਗਿਆਰਾਂ ਮਤਿਆਂ ਨੂੰ ਇੱਕਤਰ ਹੋਏ ਪਿੰਡ ਵਾਸੀਆਂ ਦਰਮਿਆਨ ਰੱਖਿਆ ਗਿਆ ਅਤੇ ਇੱਕਤਰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ ਗਈ। ਇਹਨਾਂ ਮਤਿਆਂ ਵਿੱਚ ਪ੍ਰਮੁੱਖ ਮਤੇ ਕਿਸੇ ਵੀ ਬਜ਼ੁਰਗ ਦੇ ਭੋਗ ਮੌਕੇ ਕਿਸੇ ਵੀ ਪ੍ਰਕਾਰ ਦੀ ਮਿਠਾਈ ਆਦਿ ਪਕਾਉਣ ਦੀ ਬਜਾਇ ਸਾਦਾ ਲੰਗਰ ਲਾਉਣ, ਸੰਸਕਾਰ ਮੌਕੇ ਘਰ ਵਾਲਿਆਂ ਤੋਂ ਬਿਨ੍ਹਾਂ ਕਿਸੇ ਹੋਰ ਰਿਸ਼ੇਤਦਾਰ ਜਾ ਹੋਰ ਦੁਆਰਾ ਮ੍ਰਿਤਕ ਲਈ ਕਫਨ ਨਾ ਲਿਆਉਣ, ਬੱਚਿਆਂ ਦੀ ਪੜ੍ਹਾਈ ਮੌਕੇ ਗੁਰੂਘਰ ਦੇ ਬਾਹਰਲੇ ਸਪੀਕਰ ਬੰਦ ਕਰਨ ਬਾਰੇ ਪਾਸ ਕੀਤੇ ਮਤਿਆਂ ਤੋਂ ਇਲਾਵਾ ਵਿਆਹ ਸਮੇਂ ਰਾਤ ਨੂੰ ਵਜਦੇ ਡੀ ਜੇ ਸਿਸਟਮ ਦਾ ਸਮਾਂ ਸ਼ਾਮ 6 ਵਜੇ ਤੋਂ 10 ਵਜੇ ਤੱਕ ਮੁਕਰਰ ਕਰਨ, ਪਿੰਡ ਵਿੱਚ ਬਾਹਰਲੇ ਲੋਕਾਂ ਵੱਲੋਂ ਕਿਸੇ ਪ੍ਰਕਾਰ ਦੀ ਉਗਰਾਹੀ ਜਾਂ ਚੰਦਾ ਇਕੱਠਾ ਨਾ ਕਰਨ ਅਤੇ ਕਿੰਨਰਾਂ ਨੂੰ ਵਧਾਈ ਮੌਕੇ ਪੰਜ ਸੌ ਗ਼ਰੀਬ ਅਤੇ ਇੱਕ ਹਜ਼ਾਰ ਰੁਪਏ ਅਮੀਰ ਵੱਲੋਂ ਦਿੱਤੇ ਜਾਣ ਦੀ ਗੱਲ ਨੂੰ ਮਤੇ ਦਾ ਰੂਪ ਦੇ ਕੇ ਸਹਿਮਤੀ ਪ੍ਰਗਾਉਂਦਿਆਂ ਸਖਤੀ ਨਾਲ ਲਾਗੂ ਕਰਨ ਦੀ ਵਚਨਬੱਧਤਾ ਜਿਤਾਈ। ਇਸ ਦੌਰਾਨ ਆਪਣੇ ਵਿਚਾਰ ਪੇਸ਼ ਕਰਦਿਆਂ ਪੁਲਿਸ ਇੰਸਪੈਕਟਰ ਸ. ਸ਼ਮਸ਼ੇਰ ਸਿੰਘ ਜਗਾ ਨੇ ਕਿਹਾ ਕਿ ਇਹਨਾਂ ਫਾਲਤੂ ਦੇ ਰੀਤੀ ਰਿਵਾਜ਼ਾਂ ਤੋਂ ਸਾਨੂੰ ਕਿਨਾਰਾ ਕਰਨਾ ਪਵੇਗਾ ਫਿਰ ਹੀ ਅਸੀਂ ਖੁਦਕੁਸ਼ੀਆਂ ਦੇ ਰਾਹ ਤੋਂ ਪਾਸੇ ਹਟ ਸਕਦੇ ਹਾਂ, ਕਿਉਂਕਿ ਇਹਨਾਂ ਫਾਲਤੂ ਦੇ ਰਿਵਾਜ਼ਾਂ ਦਾ ਕਿਸਾਨਾਂ- ਮਜ਼ਦੂਰਾਂ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀਆਂ ਵਿੱਚ ਬਹੁਤ ਵੱਡਾ ਰੋਲ ਹੈ। ਉਹਨਾਂ ਕਿਹਾ ਕਿ ਹੁਣ ਸਮਾਂ ਇਹਨਾਂ ਕੁਰੀਤੀਆਂ 'ਚ ਉਲਝੇ ਰਹਿਣ ਦਾ ਨਹੀਂ ਹੈ ਸਗੋਂ ਆਪਣੇ ਆਪ ਨੂੰ ਕਰਜ਼ੇ ਦੇ ਬੋਝ ਤੋਂ ਬਚਾਉਣ ਦਾ ਹੈ। ਇਸ ਇੱਕਠ ਵਿੱਚ ਸ. ਗੁਰਮੀਤ ਸਿੰਘ ਸਰਪੰਚ ਸਿੰਘਪੁਰਾ, ਨਗਰ ਪੰਚਾਇਤ, ਨੰਬਰਦਾਰ, ਗੁਰਦੁਆਰਾ ਪ੍ਰਬੰਧਕ ਕਮੇਟੀ, ਯੁਵਕ ਕਲੱਬ ਅਤੇ ਵੱਡੀ ਗਿਣਤੀ ਮਰਦ ਅਤੇ ਔਰਤਾਂ ਮੌਜ਼ੂਦ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration