"/> ਗੁਰੂ ਰਾਮਦਾਸ ਗਰੁੱਪ ਆਫ ਇੰਸਟੀਚਿਊਟ ਰਾਮਾਂ ਮੰਡੀ ਵਿਖੇ ਕਰਵਾਇਆ ਸਰਟੀਫਿਕੇਟ ਵੰਡ ਸਮਾਰੋਹ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗੁਰੂ ਰਾਮਦਾਸ ਗਰੁੱਪ ਆਫ ਇੰਸਟੀਚਿਊਟ ਰਾਮਾਂ ਮੰਡੀ ਵਿਖੇ ਕਰਵਾਇਆ ਸਰਟੀਫਿਕੇਟ ਵੰਡ ਸਮਾਰੋਹ

Published On: punjabinfoline.com, Date: May 29, 2018

ਤਲਵੰਡੀ ਸਾਬੋ, 29 ਮਈ (ਗੁਰਜੰਟ ਸਿੰਘ ਨਥੇਹਾ)- ਪੀ. ਐਮ. ਕੇ. ਵੀ. ਵਾਈ. ਦੇ ਤਹਿਤ ਚੱਲ ਰਹੀ ਸੰਸਥਾ ਗੁਰੂ ਰਾਮਦਾਸ ਗਰੁਪ ਆਫ ਇੰਸਟੀਚਿਊਟ ਰਾਮਾਂ ਮੰਡੀ ਵਿਖ਼ੇ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਲਈ ਇਕ ਸਮਾਗਮ ਕਰਵਾਇਆ ਗਿਆ।
ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਹਿਲੇ ਸਥਾਨ ਤੇ ਰਹੀ ਵਿਦਿਆਰਥਣ ਗਗਨਦੀਪ ਕੌਰ ਪੁਤਰੀ ਸਤਪਾਲ ਸਿੰਘ ਪਿੰਡ ਲਾਲੇਆਣਾ, ਦੂਸਰੇ ਸਥਾਨ ਤੇ ਰਹਿਣ ਵਾਲੀ ਨਿਤਿਕਾ ਰਾਣੀ ਪਤਨੀ ਸ੍ਰੀ ਸੰਦੀਪ ਕੁਮਾਰ ਰਾਮਾਂ ਮੰਡੀ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੀ ਪੂਜਾ ਰਾਣੀ ਪੁੱਤਰੀ ਸ੍ਰੀ ਰਾਜੇਂਦਰ ਕੁਮਾਰ ਰਾਮਾਂ ਮੰਡੀ ਨੂੰ ਕੋਰਸ ਪੂਰਾ ਕਰਨ ਤੋਂ ਬਾਅਦ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਵਿਦਿਆਰਥਣਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਉਹਨਾਂ ਦੀ ਸਫਲਤਾ ਦਾ ਸਿਹਰਾ ਮਿਹਨਤੀ ਸਟਾਫ ਨੂੰ ਦਿੱਤਾ। ਮਿਸਿਜ਼ ਚਰਨਜੀਤ ਕੌਰ ਤੇ ਸਿਮਰਦੀਪ ਕੌਰ ਬਹਿਣੀਵਾਲ ਦੁਆਰਾ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਜਿਕਰਯੋਗ ਹੈ ਕਿ 25 ਮਈ ਨੂੰ ਉਕਤ ਸੰਸਥਾ ਵਿਖੇ ਵਿਖੇ ਰੋਜ਼ਗਾਰ ਮੇਲਾ ਵੀ ਕਰਵਾਇਆ ਗਿਆ ਸੀ ਜਿਸ ਵਿਚ ਇਸ ਸੰਸਥਾ ਦੀਆਂ ਕਈ ਵਿਦਿਆਰਥਣਾਂ ਦੀ ਚੋਣ ਹੋ ਗਈ ਸੀ।ਇਸ ਸੰਸਥਾ ਦੇ ਸਟਾਫ ਮੈਂਬਰ ਜੋਤੀ, ਸ਼ਵੇਤਾ, ਲਵਦੀਪ ਕੌਰ ਅਤੇ ਜਸਪ੍ਰੀਤ ਕੌਰ ਵੀ ਇਸ ਸਮਾਗਮ ਮੌਕੇ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration