"/> ਮੈਨੂਆਣਾ ਜਲ ਘਰ ਦੀ ਪਾਈਪ 'ਚੋਂ ਪਾਣੀ ਚੋਰੀ ਲਈ ਲਗਾਈ ਪਾਈਪ ਫੜੀ, ਪੁਲਿਸ ਕਾਰਵਾਈ ਢਿੱਲੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਮੈਨੂਆਣਾ ਜਲ ਘਰ ਦੀ ਪਾਈਪ 'ਚੋਂ ਪਾਣੀ ਚੋਰੀ ਲਈ ਲਗਾਈ ਪਾਈਪ ਫੜੀ, ਪੁਲਿਸ ਕਾਰਵਾਈ ਢਿੱਲੀ

Published On: punjabinfoline.com, Date: Jun 05, 2018

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਪਿੰਡ ਮੈਨੂੰਆਣਾ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਲਈ ਪਿੰਡ ਕੌਰੇਆਣਾ ਦੇ ਰਜਵਾਹੇ ਤੋਂ ਪਾਈ ਗਈ ਪਾਈਪ 'ਚੋਂ ਪਾਣੀ ਚੋਰੀ ਕਰਨ ਦੇ ਮਕਸਦ ਨਾਲ ਲਾਈ ਗਈ ਪਾਈਪ ਕਿਸਾਨਾਂ ਦੁਆਰਾ ਚਲਦੀ ਫੜ ਲਈ ਅਤੇ ਪਿੰਡ ਵਾਸੀਆਂ ਵੱਲੋਂ ਪਾਣੀ ਚੋਰ ਕਿਸਾਨ ਖਿਲਾਫ ਲਾਇਆ ਗਿਆ ਧਰਨਾ ਪੁਲਿਸ ਦੁਆਰਾ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਚੁੱਕਿਆ ਗਿਆ। ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੈਨੂਆਣਾ ਦੇ ਪੰਚ ਆਗੂ ਜਗਤਾਰ ਸਿੰਘ ਮੈਨੂਆਣਾ, ਸੁਖਪਾਲ ਸਿੰਘ ਗੁਰੂ ਘਰ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਗੁਆਂਢੀ ਪਿੰਡ ਮਿਰਜ਼ੇਆਣਾ ਦੇ ਨਾਜ਼ਰ ਸਿੰਘ ਪੁੱਤਰ ਜੰਗ ਸਿੰਘ ਨੇ ਲਗਭਗ ਦੋ ਸਾਲ ਪਹਿਲਾਂ ਤੋਂ ਹੀ ਵਾਟਰ ਵਰਕਸ ਨੂੰ ਪਾਣੀ ਦੇਣ ਲਈ ਪਾਈ ਗਈ ਪਾਈਪ ਵਿੱਚੋਂ ਨਜਾਇਜ਼ ਢੰਗ ਨਾਲ ਪਾਈਪ ਪਾ ਕੇ ਆਪਣੇ ਖੇਤ ਵਿੱਚ ਚੱਲਦੀ ਮੋਟਰ ਵਾਲੀ ਪਾਈਪ 'ਚ ਲਾ ਰੱਖੀ ਹੈ। ਜਦੋਂ ਕਿ ਮੈਨੂਆਣਾ ਪਿੰਡ ਵਾਸੀ ਪਾਣੀ ਬਿਨਾਂ ਤਰਸ ਰਹੇ ਹਨ। ਪੀੜਿਤ ਕਿਸਾਨਾਂ ਨੇ ਦੱਸਿਆ ਕਿ ਇਸ ਪਾਈਪ ਦਾ ਪਤਾ ਉਹਨਾਂ ਨੂੰ ਬੀਤੀ ਕੱਲ ਹੀ ਲੱਗਿਆ ਜਿਸ ਦੀ ਇਤਲਾਹ ਸੀਂਗੋ ਚੌਂਕੀ ਦੀ ਪੁਲਿਸ ਨੂੰ ਕਰ ਦਿੱਤੀ ਗਈ ਸੀ, ਅੱਜ ਸਵੇਰੇ ਹੀ ਪਿੰਡ ਵਾਸੀਆਂ ਨੇ ਪੁਲਿਸ ਦੁਆਰਾ ਇਸ ਮਾਮਲੇ 'ਚ ਵਰਤੀ ਗਈ ਢਿੱਲ ਦੇ ਚਲਦਿਆਂ ਪਾਈਪ ਵਾਲੀ ਥਾਂ 'ਤੇ ਧਰਨਾ ਲਾ ਦਿੱਤਾ ਤੇ ਮੰਗ ਕੀਤੀ ਕਿ ਉਕਤ ਨਾਜ਼ਰ ਸਿੰਘ 'ਤੇ ਬਣਦੀ ਕਾਰਵਾਈ ਕੀਤੀ ਜਾਵੇ, ਜਿਸ 'ਤੇ ਪੁਲਿਸ ਨੇ ਮੌਕੇ 'ਤੇ ਜਾ ਕੇ ਨਜਾਇਜ ਢੰਗ ਨਾਲ ਚੱਲ ਰਹੀ ਪਾਈਪ ਅਪਣੇ ਕਬਜ਼ੇ 'ਚ ਲੈ ਲਈ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ 'ਤੇ ਪਿੰਡ ਵਾਸੀਆਂ ਨੇ ਧਰਨਾ ਚੁੱਕਿਆ। ਇਸ ਮੌਕੇ ਲਗਾਏ ਗਏ ਧਰਨੇ ਦੌਰਾਨ ਕੁਲਵੰਤ ਸਿੰਘ ਵਿਰਕ ਸਰਪੰਚ ਮੈਨੂਆਣਾ, ਸੁਖਪਾਲ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜਗਤਾਰ ਸਿੰਘ ਤਾਰੀ, ਜਸਵੀਰ ਸਿੰਘ ਸਾਬਕਾ ਪੰਚ, ਜਗਰਾਜ ਸਿੰਘ, ਗੁਰਲਾਲ ਸਿੰਘ, ਨਾਜਮ ਸਿੰਘ, ਕਰਤਾਰ ਸਿੰਘ ਪੰਚ, ਗੁਰਮੇਲ ਸਿੰਘ ਆਦਿ ਮੌਜ਼ੂਦ ਸਨ।
ਇਸੇ ਮਾਮਲੇ ਸਬੰਧੀ ਸਬੰਧਿਤ ਮਹਿਕਮੇ ਦੇ ਰਾਮ ਸਿੰਘ ਐਸ ਡੀ ਓ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਮਾਮਲੇ ਤੋਂ ਅਣਜਾਣ ਦਸਦਿਆਂ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਧਿਆਨ 'ਚ ਆਇਆ ਹੈ ਤਾਂ ਤਫਤੀਸ਼ ਕਰਕੇ ਦੋਸ਼ੀ ਖਿਲਾਫ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਚੌਂਕੀ ਸੀਂਗੋ ਦੇ ਇੰਚਾਰਜ ਮੇਜਰ ਸਿੰਘ ਨੇ ਇਸ ਮਾਮਲੇ ਸਬੰਧੀ ਕਿਹਾ ਕਿ ਮਾਮਲੇ ਦੀ ਤਫਤੀਸ਼ ਚੱਲ ਰਹੀ ਹੈ, ਦੋਸ਼ੀ ਵਿਅਕਤੀ ਖਿਲਾਫ ਜਲਦੀ ਕਾਰਵਾਈ ਕੀਤੀ ਜਾਵੇਗੀ। ਪ੍ਰੰਤੂ ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration