"/> ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਗਏ ਵਫਦ ਨੇ ਸੂਬੇ ਦੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਗਏ ਵਫਦ ਨੇ ਸੂਬੇ ਦੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

Published On: punjabinfoline.com, Date: Jun 05, 2018

ਤਲਵੰਡੀ ਸਾਬੋ, 5 ਜੂਨ (ਗੁਰਜੰਟ ਸਿੰਘ ਨਥੇਹਾ)- ਬੀਤੇ ਦਿਨੀ ਸ਼ਿਲਾਂਗ ਵਿੱਚ ਸਿੱਖ ਭਾਈਚਾਰੇ ਨਾਲ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਲਾਏ ਗਏ ਕਰਫਿਊ ਵਿੱਚ ਬੀਤੇ ਦਿਨ ਢਿੱਲ ਮਿਲਦਿਆਂ ਹੀ ਸਿੱਖਾਂ 'ਤੇ ਦੁਬਾਰਾ ਹਮਲੇ ਦੀ ਕੋਸ਼ਿਸ਼ ਦੇ ਚਲਦਿਆਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸ਼ਿਲਾਂਗ ਗਏ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰੀ ਵਫਦ ਨੇ ਅੱਜ ਸੂਬੇ ਦੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਉੱਥੇ ਹੀ ਸਿੰਘ ਸਾਹਿਬ ਨੇ ਸੂਬੇ ਦੇ ਮੁੱਖ ਮੰਤਰੀ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਸਿੱਖਾਂ 'ਤੇ ਦੁਬਾਰਾ ਹਮਲੇ ਦੀ ਕੋਸ਼ਿਸ਼ ਨੂੰ ਲੈ ਕੇ ਰੋਸ ਪ੍ਰਗਟ ਕੀਤਾ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਾਡੇ ਪੱਤਰਕਾਰ ਨੂੰ ਭੇਜੀ ਜਾਣਕਾਰੀ 'ਚ ਦੱਸਿਆ ਕਿ ਬੀਤੇ ਦਿਨੀਂ ਹੋਏ ਹਮਲੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੱਲੋਂ ਸਿੱਖ ਇਲਾਕਿਆਂ ਦੇ ਨੇੜੇ ਕਰਫਿਊ ਲਗਾ ਦਿੱਤਾ ਗਿਆ ਸੀ ਪ੍ਰੰਤੂ ਕਰਫਿਊ ਵਿੱਚ ਮਿਲੀ ਢਿੱਲ ਦਾ ਫਾਇਦਾ ਉਠਾਂਉਂਦਿਆਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਖਾਂ 'ਤੇ ਫਿਰ ਹਮਲੇ ਦੀ ਕੋਸ਼ਿਸ਼ ਕੀਤੀ ਗਈ ਜਿਸ ਨਾਲ ਇੱਕ ਵਾਰ ਫਿਰ ਸਥਿਤੀ ਤਣਾਅਪੂਰਨ ਬਣ ਗਈ। ਉਨਾਂ ਦੱਸਿਆ ਕਿ ਸ਼ਿਲਾਂਗ ਦੇ ਬੜਾ ਬਜਾਰ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿੱਚ ਫਿਲਹਾਲ 300 ਤੋਂ ਉੱਪਰ ਸਿੱਖ ਪਰਿਵਾਰ ਰਹਿ ਰਹੇ ਹਨ ਤੇ ਉਕਤ ਜਗ੍ਹਾ ਬਹੁਤ ਜਿਆਦਾ ਕੀਮਤੀ ਹੋਣ ਕਾਰਨ ਉੱਥੇ ਰਹਿਣ ਵਾਲੇ 'ਖਾਸੀ ਭਾਈਚਾਰੇ' ਦੇ ਲੋਕ ਉਕਤ ਜਗਾ ਨੂੰ ਹਥਿਆਉਣਾ ਚਾਹੁੰਦੇ ਹਨ। ਸਿੰਘ ਸਾਹਿਬ ਮੁਤਾਬਿਕ ਭਾਵੇਂ ਸਿੱਖ ਸੰਗਤਾਂ ਉੱਚ ਅਦਾਲਤ ਵਿੱਚ ਜਗ੍ਹਾ ਦੀ ਮਾਲਕੀ ਸਬੰਧੀ ਕੇਸ ਜਿੱਤ ਚੁੱਕੀਆਂ ਹਨ ਪਰ ਸਰਕਾਰ ਵੱਲੋਂ ਅਜੇ ਵੀ ਪਟਾਨਾਮਾ ਸਿੱਖਾਂ ਦੇ ਨਾਂ ਨਹੀ ਕੀਤਾ ਗਿਆ ਇਸ ਲਈ 'ਖਾਸੀ ਭਾਈਚਾਰੇ' ਦੇ ਲੋਕ ਉਕਤ ਜਗ੍ਹਾ ਨੂੰ ਹਥਿਆਉਣ ਦੀ ਤਾਕ ਵਿੱਚ ਹਨ। ਦੂਜੇ ਪਾਸੇ ਦੁਬਾਰਾ ਸਿੱਖਾਂ ਦੇ ਹਮਲੇ ਦੀ ਕੋਸ਼ਿਸ 'ਤੇ ਰੋਸ ਪ੍ਰਗਟ ਕਰਨ ਲਈ ਅੱਜ ਸ਼੍ਰੋਮਣੀ ਕਮੇਟੀ ਵਫਦ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਜਿੱਥੇ ਸੂਬੇ ਦੇ ਗ੍ਰਹਿ ਮੰਤਰੀ ਜੈਮਸ ਸੰਗਮਾ ਨਾਲ ਮੁਲਾਕਾਤ ਕਰਕੇ ਸਥਾਨਕ ਸਿੱਖ ਸੰਗਤ ਅੰਦਰ ਪੈਦਾ ਹੋ ਰਹੇ ਡਰ ਤੋਂ ਉਨਾਂ ਨੂੰ ਜਾਣੂੰ ਕਰਵਾਇਆ ਉੱਥੇ ਸਿੰਘ ਸਾਹਿਬ ਨੇ ਸੂਬੇ ਦੇ ਮੁੱਖ ਮੰਤਰੀ ਸ੍ਰੀ ਕੋਨਾਰਡ ਸੰਗਮਾ ਨਾਲ ਵੀ ਫੋਨ 'ਤੇ ਗੱਲਬਾਤ ਕਰਦਿਆਂ ਉਨਾਂ ਨੂੰ ਸਿੱਖ ਭਾਵਨਾਵਾਂ ਤੋਂ ਜਾਣੂੰ ਕਰਵਾ ਕੇ ਸਿੱਖਾਂ ਦੀ ਸੁਰੱਖਿਆ ਲਈ ਲੋੜੀਂਦੇ ਬੰਦੋਬਸਤ ਕਰਨ ਲਈ ਕਿਹਾ। ਸਿੰਘ ਸਾਹਿਬ ਨੇ ਕਿਹਾ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਨੇ ਉਨਾਂ ਨੂੰ ਭਰੋਸਾ ਦੁਆਇਆ ਹੈ ਕਿ ਸਿੱਖਾਂ ਨਾਲ ਕਿਸੇ ਕਿਸਮ ਦੀ ਵਧੀਕੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਸੁਰੱਖਿਆ ਦੇ ਹੋਰ ਸਖਤ ਇੰਤਜਾਮ ਕੀਤੇ ਜਾਣਗੇ। ਉਨਾਂ ਕਿਹਾ ਕਿ ਗ੍ਰਹਿ ਮੰਤਰੀ ਨੇ ਦੁਬਾਰਾ ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ ਕਰਨ ਦੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕਰਵਾਉਣ ਦਾ ਵੀ ਭਰੋਸਾ ਦਿੱਤਾ ਹੈ। ਸਿੰਘ ਸਾਹਿਬ ਦੀ ਅਗਵਾਈ ਵਿੱਚ ਗਏ ਸ਼੍ਰੋਮਣੀ ਕਮੇਟੀ ਵਫਦ ਵਿੱਚ ਉਨਾਂ ਤੋਂ ਇਲਾਵਾ ਵਫਦ ਦੇ ਕੋਆਰਡੀਨੇਟਰ ਵਧੀਕ ਸਕੱਤਰ ਵਿਜੈ ਸਿੰਘ, ਹਰਪਾਲ ਸਿੰਘ ਜੱਲਾ, ਭਗਵੰਤ ਸਿੰਘ ਸਿਆਲਕਾ ਤੇ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਕਮੇਟੀ ਸ਼ਾਮਿਲ ਹਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration