"/> ਪੰਜਾਬ ਵਿਚ ਵੱਖ ਵੱਕ ਥਾਈਂ ਤੇਜ਼ ਹਨੇਰੀ ਕਾਰਨ ਕੰਮ ਕਾਜ ਹੋਇਆ ਪ੍ਰਭਾਵਿਤ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ ਵਿਚ ਵੱਖ ਵੱਕ ਥਾਈਂ ਤੇਜ਼ ਹਨੇਰੀ ਕਾਰਨ ਕੰਮ ਕਾਜ ਹੋਇਆ ਪ੍ਰਭਾਵਿਤ

Published On: punjabinfoline.com, Date: Jun 06, 2018

ਮੰਗਲਵਾਰ ਦੇਰ ਸ਼ਾਮ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿਚ ਤੇਜ਼ ਹਨੇਰੀ ਚੱਲਣ ਅਤੇ ਮੀਂਹ ਪੈਣ ਨਾਲ ਆਮ ਕੰਮ ਕਾਜ ਪ੍ਰਭਾਵਿਤ ਹੋਇਆ l ਇਸ ਦੇ ਨਾਲ ਹੀ ਕਈ ਥਾਵਾਂ ਤੇ ਤੇਜ਼ ਮੀਂਹ ਵੀ ਪਿਆ ਜਿਸ ਨਾਲ ਸੜਕਾਂ ਤੇ ਕਾਫੀ ਪਾਣੀ ਖੜਾ ਹੋ ਗਿਆ l ਤੇਜ਼ ਹਨੇਰੀ ਕਾਰਨ ਕਈ ਥਾਵਾਂ ਤੇ ਪੇੜ ਵੀ ਟੁਟ ਕੇ ਡਿਗੇ ਹਨ ਜਿਸ ਨਾਲ ਕਈ ਬਿਜਲੀ ਦੀਆਂ ਤਾਰਾਂ ਵੀ ਟੁਟ ਗਈਆਂ ਹਨ ਅਤੇ ਇਹਨਾਂ ਇਲਾਕਿਆਂ ਵਿਚ ਬਿਜਲੀ ਦੀ ਸਪਲਾਈ ਬੰਦ ਹੈ ਅਤੇ ਵਿਭਾਗ ਵੱਲੋਂ ਜਲਦ ਤੋ ਜਲਦ ਮੁਰੰਮਤ ਕਰਕੇ ਬਿਜਲੀ ਸਪਲਾਈ ਸ਼ੁਰੂ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ l ਮੀਂਹ ਪੈਣ ਨਾਲ ਤਾਪਮਾਨ ਵਿਚ ਵੀ ਗਿਰਾਵਟ ਆਈ ਹੈ ਜਿਸ ਨਾਲ ਮੌਸਮ ਕਾਫੀ ਠੰਡਾ ਹੋ ਗਿਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ l

Tags: ਤੇਜ਼ ਹਨੇਰੀ ਮੀਂਹ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration