"/> ਭਗਵੰਤ ਮਾਨ ਨੇ ਕੀਤਾ ਆਲੋਅਰਖ ਬੱਸ ਸਟੈਂਡ ਦਾ ਉਦਘਾਟਨ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਭਗਵੰਤ ਮਾਨ ਨੇ ਕੀਤਾ ਆਲੋਅਰਖ ਬੱਸ ਸਟੈਂਡ ਦਾ ਉਦਘਾਟਨ

ਦੇਸ਼ ਦੇ ਲੋਕਾਂ ਦਾ ਪੈਸਾ ਲੋਕਾਂ ਦੀਆਂ ਸਹੂਲਤਾਂ ਲਈ ਹੀ ਲਾਇਆ ਜਾ ਰਿਹਾ ਹੈ:-ਮਾਨ
Published On: punjabinfoline.com, Date: Jun 06, 2018

ਭਵਾਨੀਗੜ 6 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਆਮ ਆਦਮੀ ਪਾਰਟੀ ਦੇ ਸੰਗਰੂਰ ਤੋ ਮੈਬਰ ਪਾਰਲੀਮੈਂਟ ਭਗਵੰਤ ਮਾਨ ਨੇ ਲੋਕਲ ਏਰੀਆ ਡਿਵੈਲਪਮੈਂਟ ਅਧੀਨ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬੱਸ ਸਟਾਪ ਆਲੋਅਰਖ ਦੀ ਨਵੀ ਦਿੱਖ ਵਾਲੀ ਇਮਾਰਤ ਜੋ ਚਾਰ ਲੱਖ ਰੁਪੈ ਦੀ ਲਾਗਤ ਨਾਲ ਬਣੀ ਹੈ ਉਸ ਦਾ ਉਦਘਾਟਨ ਕੀਤਾ।ਮਾਨ ਨੇ ਕਿਹਾ ਕਿ ਜਿਲਾ ਸੰਗਰੂਰ ਦੇ ਪਿੰਡਾਂ ਵਿੱਚ ਬੱਸ ਅੱਡਾ ,ਸੋਲਰ ਲਾਇਟਾਂ,ਸਰਕਾਰੀ ਸਕੂਲਾਂ ਲਈ ਬਿਲਡਿੰਗਾਂ ,ਲਾਈਬ੍ਰੇਰੀਆਂ, ਪਾਣੀ ਦੀਆਂ ਟੈਂਕੀਆਂ,ਪਿੰਡਾਂ ਵਿੱਚ ਬੈਠਣ ਲਈ ਕੁਰਸੀਆਂ ਮੁਹੱਈਆ ਹੋ ਚੁੱਕੀਆਂ ਹਨ ਅਤੇ ਜਿਥੇ ਜਰੂਰਤ ਹੈ ਉਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਮੈਬਰ ਪਾਰਲੀਮੈਂਟ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦਾ ਪੈਸਾ ਲੋਕਾਂ ਦੀਆਂ ਸਹੂਲਤਾਂ ਲਈ ਹੀ ਲਾਉਣ ਦਾ ਫਰਜ ਹੈ ਜੋ ਅਸੀਂ ਨਿਭਾ ਰਹੇ ਹਾਂ।ਉਹਨਾਂ ਕਿਹਾ ਕਿ ਅਸੀ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਦਾ ਬਹੁਤ ਧੰਨਵਾਦ ਕਰਦੇ ਹਾਂ ਜਿੰਨਾਂ ਨੇ ਇਮਾਨਦਾਰੀ ਨਾਲ ਐਮ ਪੀ ਕੋਟੇ ਵਿਚੋ ਭੇਜੀ ਗ੍ਰਾਂਟ ਦਾ ਸਹੀ ਇਸਤੇਮਾਲ ਕੀਤਾ।ਬੱਸ ਅੱਡੇ ਦੇ ਉਦਘਾਟਨ ਉਪਰੰਤ ਭਗਵੰਤ ਮਾਨ ਪਿੰਡ ਆਲੋਅਰਖ ਦੀ ਗਊਸ਼ਾਲਾ ਵਿਖੇ ਵੀ ਗਏ । ਇਸ ਮੋਕੇ ਦਿਨੇਸ਼ ਬਾਂਸਲ, ਹਰਪ੍ਰੀਤ ਸਿੰਘ,ਨਰਿੰਦਰ ਕੋਰ ਬਰਾਜ,ਹਰਭਜਨ ਸਿੰਘ ਹੈਪੀ,ਇੰਦਰਪਾਲ ਸੰਗਰੂਰ,ਅਵਤਾਰ ਸਿੰਘ ਤਾਰੀ,ਕੁਲਵੰਤ ਸਿੰਘ ਬਖੋਪੀਰ, ਮੇਵਾ ਸਿੰਘ ਆਲੋਅਰਖ,ਕੁਲਦੀਪ ਸਿੰਘ ਆਲੋਅਰਖ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੋਜੂਦ ਸਨ।

Tags: amandeep singh krishan
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration