"/> ਬੱਸ ਦੀ ਲਪੇਟ ਆਉਣ ਕਾਰਨ ਔਰਤ ਦੀ ਮੌਤ 1 ਜਖਮੀ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਬੱਸ ਦੀ ਲਪੇਟ ਆਉਣ ਕਾਰਨ ਔਰਤ ਦੀ ਮੌਤ 1 ਜਖਮੀ

Published On: punjabinfoline.com, Date: Jun 07, 2018

ਭਵਾਨੀਗੜ 7 ਜੂਨ (ਗੁਰਵਿੰਦਰ ਰੋਮੀ ਭਵਾਨੀਗੜ) ਭਵਾਨੀਗੜ ਵਿਖੇ ਅੱਜ ਉਸ ਵੇਲੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਦੋ ਇੱਕ ਨਿਜੀ ਕੰਪਨੀ ਦੀ ਤੇਜ ਰਫਤਾਰ ਬੱਸ ਦੀ ਲਪੇਟ ‘ਚ ਆਉਣ ਕਾਰਨ ਇੱਕ ਅੋਰਤ ਦੀ ਮੌਤ ਹੋ ਗਈ ਜਦੋਂ ਕਿ ਉਸਦਾ ਪਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਅਪਣੀ ਪਤਨੀ ਗੁਰਵਿੰਦਰ ਕੌਰ ਨਾਲ ਮੋਟਰਸਾਇਕਲ ਰਾਹੀਂ ਅਪਣੇ ਪਿੰਡ ਵੱਲ ਜਾ ਰਹੇ ਕੁਲਦੀਪ ਸਿੰਘ (40) ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਨਾਗਰੀ ਨੂੰ ਇੱਥੇ ਸੰਗਰੂਰ-ਪਟਿਆਲਾ ਮੁੱਖ ਸੜਕ ‘ਤੇ ਟਰੱਕ ਯੂਨੀਅਨ ਦੀ ਨਵੀਂ ਇਮਾਰਤ ਨੇੜੇ ਪਿਛੋਂ ਆ ਰਹੀ ਆਰਬਿਟ ਕੰਪਨੀ ਦੀ ਤੇਜ ਰਫਤਾਰ ਬੱਸ ਨੇ ਲੰਘਦੇ ਹੋਇਆ ਇਨਾਂ੍ਹ ਨੂੰ ਜਬਰਦਸਤ ਟੱਕਰ ਮਾਰ ਦਿਤੀ, ਹਾਦਸੇ ਦੋਰਾਨ ਮੋਟਰਸਾਇਕਲ ਚਲਾ ਰਹੇ ਕੁਲਦੀਪ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਮੋਟਰਸਾਇਕਲ ਦੇ ਪਿਛੇ ਬੈਠੀ ਉਸਦੀ ਪਤਨੀ ਗੁਰਵਿੰਦਰ ਕੌਰ ਦੀ ਲੱਤ ਬੱਸ ਦੇ ਟਾਇਰ ਹੇਠ ਆ ਕੇ ਬੁਰੀ ਤਰਾ੍ਹ ਨਾਲ ਕੁਚਲੀ ਗਈ।ਬਾਅਦ ਵਿੱਚ ਨਿਜੀ ਐਬੂਲੇਂਸ ਰਾਹੀਂ ਦੋਵੇਂ ਜਖਮੀਆਂ ਨੂੰ ਗੰਭੀਰ ਹਾਲਤ ਵਿੱਚ ਸਰਕਾਰੀ ਹਸਪਤਾਲ ਭਵਾਨੀਗੜ੍ਹ ਲਿਜਾਂਦਾ ਗਿਆ ਜਿਥੇ ਡਾਕਟਰਾਂ ਨੇ ਦੋਵਾਂ ਜਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪਹਿਲਾਂ ਪਟਿਆਲਾ ਅਤੇ ਬਾਅਦ ਵਿੱਚ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ,ਜਿੱਥੇ ਜਖਮਾਂ ਦੀ ਤਾਬ ਨਾ ਝੱਲਦਿਆਂ ਗੁਰਵਿੰਦਰ ਕੌਰ ਨੇ ਪੀ.ਜੀ.ਆਈ. ਵਿੱਖੇ ਦਮ ਤੋੜ ਦਿੱਤਾ ਅਤੇ ਉਸਦੇ ਪਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ।ਓਧਰ,ਹਾਦਸੇ ਸਬੰਧੀ ਚਰਨਜੀਵ ਲਾਂਬਾ ਐਸ.ਐਚ.ਓ ਭਵਾਨੀਗੜ੍ਹ ਨੇ ਕਿਹਾ ਕਿ ਘਟਨਾ ਸਥਾਨ ‘ਤੇ ਪਹੁੰਚ ਕੇ ਪੁਲਸ ਨੇ ਬੱਸ ਨੁੰ ਕਬਜੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ

Tags: vikas kumar
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration