"/> ਸੈਂਟਰਲ ਵਾਲਮਿਕੀ ਸਭਾ ਇੰਡੀਆ ਵਲੋ ਹਰਿਦੁਆਰ (ਕਨਖਲ) ਵਿਖੇ ਸਲਾਨਾਂ ਭੰਡਾਰੇ ਲਈ ਬੱਸ ਰਵਾਨਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਸੈਂਟਰਲ ਵਾਲਮਿਕੀ ਸਭਾ ਇੰਡੀਆ ਵਲੋ ਹਰਿਦੁਆਰ (ਕਨਖਲ) ਵਿਖੇ ਸਲਾਨਾਂ ਭੰਡਾਰੇ ਲਈ ਬੱਸ ਰਵਾਨਾ

ਕਾਂਗਰਸ ਦੇ ਬਲਾਕ ਪ੍ਰਧਾਨ ਵਰਿੰਦਰ ਪੰਨਵਾਂ ਨੇ ਹਰੀ ਝੰਡੀ ਦਿਖਾ ਕੇ ਕੀਤੀ ਬੱਸ ਰਵਾਨਾ
Published On: punjabinfoline.com, Date: Jun 09, 2018

ਭਵਾਨੀਗੜ 9 ਜੂਨ ( ਗੁਰਵਿੰਦਰ ਰੋਮੀ ਭਵਾਨੀਗੜ ) ਸੈਂਟਰਲ ਵਾਲਮਿਕੀ ਸਭਾ ਇੰਡੀਆ ਵਲੋ ਹਰ ਸਾਲ ਦੀ ਤਰਾਂ ਇਸ ਸਾਲ ਵੀ ਹਰਿਦੁਆਰ ਦੇ ਕਨਖਲ ਵਿਖੇ ਸਲਾਨਾ ਭੰਡਾਰਾ ਲਗਾਉਣ ਲਈ ਸਭਾ ਦੇ ਸੈਂਟਰਲ ਮੀਤ ਪ੍ਧਾਨ ਪ੍ਗਟ ਗਮੀ ਕਲਿਆਣ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਸੈਂਟਰਲ ਵਾਲਮਿਕੀ ਸਭਾ ਦੇ ਨੋਜਵਾਨਾਂ ਅਤੇ ਆਗੂਆਂ ਨੂੰ ਭਵਾਨੀਗੜ ਤੋ ਫਰੀ ਬੱਸ ਸੇਵਾ ਲਈ ਹਰਿਦੁਆਰ ਰਿਸ਼ੀਕੇਸ਼ ਲਈ ਰਵਾਨਾਂ ਕੀਤੀ ਗਈ । ਬੱਸ ਨੂੰ ਰਵਾਨਾ ਕਰਨ ਲਈ ਬਲਾਕ ਕਾਂਗਰਸ ਕਮੇਟੀ ਦੇ ਪ੍ਧਾਨ ਵਰਿੰਦਰ ਪੰਨਵਾਂ ਨੇ ਹਰੀ ਝੰਡੀ ਦਿਖਾ ਕੇ ਬੱਸ ਨੂੰ ਰਵਾਨਾ ਕੀਤਾ ।ਇਸ ਮੋਕੇ ਸੈਂਟਰਲ ਵਾਲਮਿਕੀ ਸਭਾ ਇੰਡੀਆ ਦੇ ਮੀਤ ਪ੍ਧਾਨ ਪ੍ਗਟ ਗਮੀ ਕਲਿਆਣ ਨੇ ਦੱਸਿਆ ਕਿ ਆਲ ਇੰਡੀਆ ਪ੍ਧਾਨ ਗੇਜਾ ਰਾਮ ਵਾਲਮਿਕੀ ਜੀ ਦੀ ਯੋਗ ਅਗਵਾਈ ਵਿੱਚ ਹਰ ਸਾਲ 9,10,11 ਜੂਨ ਨੂੰ ਕਨਖਲ ਹਰਿਦੁਆਰ ਵਿਖੇ ਵਾਲਮਿਕੀ ਧਰਮਸ਼ਾਲਾ ਵਿਖੇ ਤਿੰਨ ਰੋਜਾ ਲੰਗਰ ਲਗਾਇਆ ਜਾਂਦਾ ਹੈ ਅਤੇ ਸਮਾਜ ਵਿੱਚ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਂਦੇ ਹਨ ਸੋ ਉਸੇ ਲੜੀ ਤਹਿਤ ਜਿਲਾ ਸੰਗਰੂਰ ਦੇ ਸੈਂਟਰਲ ਵਾਲਮਿਕੀ ਸਭਾ ਇੰਡੀਆ ਦੇ ਆਗੂ ਅਤੇ ਵਰਕਰਾਂ ਲਈ ਇੱਕ ਫਰੀ ਬੱਸ ਹਰਿਦੁਆਰ ਵਿਖੇ ਸੇਵਾ ਲਈ ਰਵਾਨਾਂ ਹੋ ਰਹੀ ਹੈ। ਇਸ ਮੋਕੇ ਉਹਨਾਂ ਬਲਾਕ ਕਾਂਗਰਸ ਦੇ ਪ੍ਧਾਨ ਵਰਿੰਦਰ ਪੰਨਵਾਂ ਦਾ ਧੰਨਵਾਦ ਵੀ ਕੀਤਾ ਜਿੰਨਾਂ ਉਚੇਚੇ ਤੌਰ ਤੇ ਪਹੰੁਚ ਕੇ ਇਸ ਬੱਸ ਨੂੰ ਰਵਾਨਾ ਕੀਤਾ।ਬੱਸ ਰਵਾਨਾਂ ਕਰਨ ਤੋ ਪਹਿਲਾਂ ਸਭਾ ਦੇ ਆਗੂਆਂ ਵਲੋ ਵਰਿੰਦਰ ਪੰਨਵਾਂ ਨੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੋਕੇ ਕਾਂਗਰਸ ਕਮੇਟੀ ਐਸ ਸੀ ਵਿੰਗ ਦੇ ਮੀਤ ਪ੍ਰਧਾਨ ਹਾਕਮ ਸਿੰਘ ਮੁਗਲ ਤੋ ਇਲਾਵਾ ਮਨਪ੍ਰੀਤ ਸਿੰਘ ਸ਼ੇਰਪੁਰ ਜਿਲਾ ਪ੍ਧਾਨ,ਬਿੰਦਰ ਸਿੰਘ ਜਿਲਾ ਦਿਹਾਤੀ ਪ੍ਧਾਨ, ਵਿੱਕੀ ਚਾਵਲੀਆ ਜਿਲਾ ਮੀਤ ਪ੍ਧਾਨ, ਧਰਮਵੀਰ ਸ਼ਹਿਰੀ ਪ੍ਧਾਨ,ਸ਼ਮਸ਼ੇਰ ਸਿੰਘ ਬੱਬੂ ਮੀਤ ਪ੍ਧਾਨ, ਕਰਨ ਸ਼ਰਮਾਂ, ਸੰਦੀਪ ਸਿੰਘ, ਅਮਰਜੀਤ ਸਿੰਘ ਬੱਬੀ ਤੋ ਇਲਾਵਾ ਭਾਰੀ ਗਿਣਤੀ ਵਿੱਚ ਨੋਜਵਾਨ ਹਰਿਦੁਆਰ ਰਿਸ਼ੀਕੇਸ਼ ਰਵਾਨਾਂ ਹੋਏ ।

Tags: amandeep singh krishan
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration