"/> ਪੰਜਾਬ 'ਚ ਕਿਸਾਨਾਂ ਤੋਂ ਬਾਅਦ ਹੁਣ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਵਧਣ ਲੱਗੀਆਂ- ਡਾ. ਸਰਬਜੀਤ ਸਿੰਘ ਰੇਣੂਕਾ
Punjabi News, Punjab News, Punjab Infoline, Punjab Headline, Punjabi News Website, Punjab Classifieds, Free Classifieds, Punjab This Week, Punjabi Epaper, News Paper in Punjab, Punjabi News Paper

ਪੰਜਾਬ 'ਚ ਕਿਸਾਨਾਂ ਤੋਂ ਬਾਅਦ ਹੁਣ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਵਧਣ ਲੱਗੀਆਂ- ਡਾ. ਸਰਬਜੀਤ ਸਿੰਘ ਰੇਣੂਕਾ

Published On: punjabinfoline.com, Date: Jun 10, 2018

ਤਲਵੰਡੀ ਸਾਬੋ, 10 ਜੂਨ (ਗੁਰਜੰਟ ਸਿੰਘ ਨਥੇਹਾ)- ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਂਝੇ ਉਪਰਾਲੇ ਸਦਕਾ ਸਥਾਨਕ ਸ਼ਹਿਰ ਦੀ ਅਕਾਲ ਯੂਨੀਵਰਸਿਟੀ ਅੰਦਰ “ਸਾਦੇ ਵਿਆਹ ਸਾਦੇ ਭੋਗ” ਅਤੇ 'ਖੁਦਕੁਸ਼ੀਆਂ' ਵਿਸ਼ੇ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਘੇ ਵਿਦਵਾਨ ਡਾ. ਸਰਬਜੀਤ ਸਿੰਘ ਰੇਣੂਕਾ ਉਚੇਚੇ ਤੌਰ 'ਤੇ ਪਹੁੰਚੇ ਜਦੋਂ ਕਿ ਇਸ ਸੈਮੀਨਰ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਗੁਰਮੇਲ ਸਿੰਘ ਦੁਆਰਾ ਕੀਤੀ ਗਈ ਅਤੇ ਆਏ ਮਹਿਮਾਨਾਂ ਨੂੰ ਜੀਅ ਆਇਆਂ ਕਿਹਾ। ਸੈਮੀਨਾਰ ਦੌਰਾਨ ਆਪਣੇ ਸੰਬੋਧਨ 'ਚ ਉੱਘੇ ਵਿਦਵਾਨ ਡਾ. ਸਰਬਜੀਤ ਸਿੰਘ ਰੇਣੂਕਾ ਨੇ ਸਮਾਜ 'ਚ ਹੋ ਰਹੀਆਂ ਖੁਦਕੁਸ਼ੀਆਂ ਬਾਰੇ ਕਿਹਾ ਕਿ ਇਕੱਲਾ ਖੁਦਕੁਸ਼ੀ ਕਰਨ ਵਾਲਾ ਜਿੰਮੇਵਾਰ ਨਹੀਂ ਹੈ ਸਭ ਤੋਂ ਵੱਧ ਜਿੰਮੇਵਾਰ ਸਾਡਾ ਸਮਾਜ ਹੈ। ਪੁਰਾਣੇ ਸਮਿਆਂ 'ਚ ਅੱਜ ਵਰਗੀਆਂ ਸੁੱਖ ਸਹੂਲਤਾਂ ਨਹੀਂ ਸਨ ਪ੍ਰੰਤੂ ਫਿਰ ਵੀ ਲੋਕ ਸੁੱਖ ਭਰੀ ਜਿੰਦਗੀ ਬਤੀਤ ਕਰਦੇ ਸਨ ਪ੍ਰੰਤੂ ਅੱਜ ਐਨੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜ਼ੂਦ ਵੀ ਲੋਕ ਖੁਦਕੁਸ਼ੀਆਂ ਦਾ ਰਾਹ ਅਖਤਿਆਰ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਜੀਵਨ ਵਿੱਚ ਨਿੱਤ ਦਿਨ ਨਿਰਾਸ਼ਾ ਦਾ ਪਸਾਰਾ ਵਧਦਾ ਜਾ ਰਿਹਾ ਹੈ ਅਸੀਂ ਘੁਟਣ ਭਰੀ ਜ਼ਿੰਦਗੀ ਜੀਅ ਰਹੇ ਹਾਂ ਪ੍ਰੰਤੂ ਅਸੀਂ ਕਦੀ ਵੀ ਇਸ ਪ੍ਰਤੀ ਚਿੰਤਨ ਕਰਨ ਦੀ ਜ਼ਰੂਰਤ ਨਹੀਂ ਸਮਝੀ। ਤਿੰਨ ਘੰਟੇ ਚੱਲੇ ਇਸ ਸੈਮੀਨਾਰ ਮੌਕੇ ਡਾ. ਰੇਣੂਕਾ ਨੇ ਸੰਗਤਾਂ ਦੇ ਭਾਰੀ ਇਕੱਠ ਨੂੰ ਉਦਾਹਰਨਾਂ ਦੇ ਕੇ ਸਮਝਾਇਆ ਕਿ ਦੁੱਖ ਛੋਟਾ ਕਰਨ ਅਤੇ ਉਸਦਾ ਮੁਕਾਬਲਾ ਕਰਨ ਦੀਆਂ ਜੁਗਤਾਂ ਸਮਝਣੀਆਂ ਜ਼ਰੂਰੀ ਹਨ। ਉਹਨਾਂ ਕਿਹਾ ਕਿ ਸਾਨੂੰ ਖੁਦਕੁਸ਼ੀਆਂ ਨੂੰ ਰੋਕਣ ਲਈ ਜਿੱਥੇ ਆਪਣੇ ਘਰ ਦਾ ਵਾਤਾਵਰਨ ਆਨੰਦਮਈ ਬਣਾਉਣ ਲਈ ਉਸਾਰੂ ਸੋਚ, ਸਹਿਜ, ਸਬਰ, ਹੌਂਸਲਾ, ਸੰਤੋਖ ਸਹਿਣਸ਼ੀਲਤਾ, ਨਿਮਰਤਾ ਵਰਗੇ ਗੁਣ ਦਾ ਹੋਣਾ ਜ਼ਰੂਰੀ ਹੈ ਉੱਥੇ ਨਸ਼ਿਆਂ ਦੇ ਪ੍ਰਪੋਕ ਤੋਂ ਵੀ ਬਚਣਾ ਅਤੇ ਲੋਕਾਂ ਨੂੰ ਬਚਾਉਣਾ ਖੁਦਕੁਸ਼ੀਆਂ ਨੂੰ ਰੋਕਣ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਉਹਨਾਂ ਅਖੀਰ 'ਚ ਇਕੱਠ ਨੂੰ ਅਪੀਲ ਕਰਦਿਆਂ ਕਿਹਾ ਕਿ ਪਿੰਡਾਂ 'ਚ ਨਵਾਂ ਇਨਕਲਾਬ ਲਿਆਉਣ ਲਈ ਅਤੇ ਇਨਸਾਨੀਅਤ ਨੂੰ ਆਰਥਿਕ, ਮਾਨਸਿਕ ਅਤੇ ਨੈਤਿਕ ਗੁਲਾਮੀ 'ਚੋਂ ਕੱਢਣ ਲਈ ਪਿੰਡ-ਪਿੰਡ ਹੋਕਾ ਦੇਈਏ ਅਤੇ ਹੰਭਲਾ ਮਾਰਕੇ ਲੋਕਾਂ ਨੂੰ ਲਾਮਬੰਦ ਕਰਦੇ ਹੋਏ ਨਸ਼ਿਆਂ ਅਤੇ ਫਾਲਤੂ ਖਰਚਿਆਂ ਤੋਂ ਦੂਰ ਕਰਕੇ ਇੱਕ ਸਾਦੇ ਜੀਵਨ ਵਾਲਾ ਮਨੁੱਖ ਬਣਾ ਸਕੀਏ। ਇਸ ਮੌਕੇ ਮੰਚ ਦੇ ਸਰਪ੍ਰਸਤ ਅਤੇ ਵਧੀਕ ਸਕੱਤਰ ਖੇਤਰ ਬਠਿੰਡਾ ਸ. ਸ਼ਮਸ਼ੇਰ ਸਿੰਘ ਖਾਲਸਾ ਦੁਆਰਾ ਜਿੱਥੇ ਵਿਦਵਾਨਾਂ ਦਾ ਧੰਨਵਾਦ ਕੀਤਾ ਉੱਥੇ ਆਸ ਪ੍ਰਗਟਾਈ ਕਿ ਅਸੀਂ ਸਾਰੇ ਰਲ ਕੇ ਪੰਜਾਬ ਅੰਦਰ ਖੁਦਕੁਸ਼ੀਆਂ ਦਾ ਚੱਲ ਰਿਹਾ ਦੌਰ ਖਤਮ ਕਰ ਸਕਦੇ ਹਾਂ। ਅੰਤ 'ਚ ਮੰਚ ਦੇ ਪ੍ਰਬੰਧਕਾਂ ਵੱਲੋਂ ਡਾ. ਰੇਣੂਕਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਇਸ ਸੈਮੀਨਾਰ ਵਿੱਚ ਸਮੁੱਚੇ ਖੇਤਰ ਦੇ ਪਤਵੰਤਿਆਂ ਤੋਂ ਇਲਾਵਾ ਮੰਚ ਦੇ ਅਹੁਦੇਦਾਰ ਹਾਜ਼ਰ ਸਨ।

Tags: ਗੁਰਜੰਟ ਸਿੰਘ ਨਥੇਹਾ
  • Facebook
  • twitter
  • google plus
  • linked in
  • Print It

Last 20 Storys

Powered by Arash Info Corpopration